ਕੇਂਦਰੀ ਮੰਤਰੀ ਸਾਵਿਤਰੀ ਠਾਕੁਰ ਨੇ ਟਾਂਡਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ
Sunday, Sep 28, 2025 - 07:01 PM (IST)

ਟਾਂਡਾ ਉੜਮੁੜ (ਪਰਮਜੀਤ ਮੋਮੀ, ਵਰਿੰਦਰ ਪੰਡਿਤ)- ਪੰਜਾਬ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੂਰੀ ਨਜ਼ਰ ਹੈ ਅਤੇ ਇਸ ਨੁਕਸਾਨ ਦੀ ਪੂਰਤੀ ਲਈ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤ ਸਰਕਾਰ ਬਾਲ ਵਿਕਾਸ ਮੰਤਰਾਲਾ ਦੇ ਕੇਂਦਰੀ ਵਜ਼ੀਰ ਸਾਵਿਤਰੀ ਠਾਕੁਰ ਨੇ ਵਿਧਾਨ ਸਭਾ ਹਲਕਾ ਟਾਂਡਾ ਦੇ ਹੜ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਸਮੇਂ ਕੀਤਾ।
ਇਹ ਵੀ ਪੜ੍ਹੋ: ਗਾਇਕ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਆਈ ਵੱਡੀ ਅਪਡੇਟ, Fortis ਹਸਪਤਾਲ ਨੇ ਜਾਰੀ ਕੀਤਾ ਮੈਡੀਕਲ ਬੁਲੇਟਿਨ
ਸੀਨੀਅਰ ਭਾਜਪਾ ਆਗੂ ਅਤੇ ਪਲੈਨਿੰਗ ਬੋਰਡ ਹੁਸ਼ਿਆਰਪੁਰ ਦੇ ਸਾਬਕਾ ਚੇਅਰਮੈਨ ਜਵਾਹਰਲਾਲ ਖੁਰਾਣਾ ਦੇ ਯਤਨਾ ਸਦਕਾ ਟਾਂਡਾ ਦੇ ਬੇਟ ਖੇਤਰ ਬਿਆਸ ਦਰਿਆ ਦੇ ਨਾਲ ਲੱਗਦੇ ਪਿੰਡ ਅਬਦੁੱਲਾਪੁਰ, ਫਤਾ ਕੁਲਾ ਤੇ ਗੰਧੋਵਾਲ ਦਾ ਦੌਰਾ ਕਰਨ ਉਪਰੰਤ ਉਨਾਂ ਇੱਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਫੌਰਨ ਤੌਰ 'ਤੇ 1400 ਕਰੋੜ ਰੁਪਏ ਮਦਦ ਵਜੋਂ ਐਲਾਨ ਕੀਤੇ ਹਨ, ਜੋਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਦਿੱਤਾ ਜਾਵੇਗਾ। ਉਨਾਂ ਹੋਰ ਕਿਹਾ ਕਿ ਹੜਾ ਦੇ ਕਾਰਨ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਅਤੇ ਇਸ ਨੁਕਸਾਨ ਨੂੰ ਪੂਰਾ ਕਰਨ ਲਈ ਸਮਾਂ ਲੱਗੇਗਾ ਇਸ ਮੌਕੇ ਉਨਾਂ ਹੋਰ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖਾਸ ਕਰਕੇ ਕਿਸਾਨਾਂ ਦੀਆਂ ਫ਼ਸਲਾਂ ਦੇ ਮੁਆਵਜ਼ੇ ਕਿਸਾਨਾਂ ਨੂੰ ਜਲਦ ਤੋਂ ਜਲਦ ਦੇ ਦਿੱਤੇ ਜਾਣਗੇ ਤਾਂ ਜੋ ਉਨਾਂ ਦੇ ਨੁਕਸਾਨ ਦੀ ਪੂਰਤੀ ਕੀਤੀ ਜਾ ਸਕੇ।
ਇਹ ਵੀ ਪੜ੍ਹੋ: ਜਲੰਧਰ ਪੁਲਸ ਦਾ ਹੈਰਾਨੀਜਨਕ ਕਾਰਨਾਮਾ! 40 ਕਿਲੋਮੀਟਰ ਦੂਰ ਘਰ ਖੜ੍ਹੀ ਸਕੂਟਰੀ ਦਾ ਕੱਟ 'ਤਾ ਚਲਾਨ
ਇਸ ਮੌਕੇ ਇਕੱਤਰ ਹੋਏ ਵੱਖ ਵੱਖ ਪਿੰਡਾਂ ਦੇ ਲੋਕਾਂ ਨੇ ਸਾਬਕਾ ਚੇਅਰਮੈਨ ਜਵਾਹਰ ਲਾਲ ਖੁਰਾਣਾ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਨੂੰ ਮੰਗ ਪੱਤਰ ਵੀ ਸੌਂਪਿਆ ਜਿਸ ਵਿੱਚ ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਕਿ ਹੜਾ ਕਾਰਨ ਨੁਕਸਾਨੀਆਂ ਗਈਆਂ ਸੜਕਾਂ, ਅਬਦੁੱਲਾਪੁਰ ਦੀ ਸਕੂਲ ਬਿਲਡਿੰਗ ਕੀ ਹਾਲਤ ਸੁਧਾਰੀ ਜਾਵੇ ਇਸ ਤੋਂ ਇਲਾਵਾ ਦਰਿਆ ਵਿਚਲੀ ਜਮੀਨ ਪੱਧਰੀ ਕਰਕੇ ਦਰਿਆ ਦੇ ਵਹਾਅ ਨੂੰ ਸਹੀ ਕੀਤਾ ਜਾਵੇ, ਬਿਆਸ ਦਰਿਆ ਵੱਲੋਂ ਕਿਸਾਨਾਂ ਦੀ ਜਮੀਨਾਂ ਨੂੰ ਲਗਾਏ ਜਾ ਰਹੇ ਖੋਰੇ ਨੂੰ ਬੰਦ ਕਰਨ ਲਈ ਢੁੱਕਵੇ ਪ੍ਰਬੰਧ ਕੀਤੇ ਜਾਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਸ. ਡੀ. ਐੱਮ. ਟਾਂਡਾ ਪਰਮਪ੍ਰੀਤ ਸਿੰਘ, ਜ਼ਿਲ੍ਹਾ ਪ੍ਰਧਾਨ ਭਾਜਪਾ ਅਜੇ ਕੌਸ਼ਲ ਸੇਠੂ, ਮੰਡਲ ਪ੍ਰਧਾਨ ਟਾਂਡਾ ਸ਼ਾਲੂ ਜਹੂਰਾ, ਮੰਡਲ ਪ੍ਰਧਾਨ ਕੰਧਾਲਾ ਜੱਟਾਂ ਚਰਨਜੀਤ ਸਿੰਘ ਲਾਡੀ, ਸਰਪੰਚ ਦੀਦਾਰ ਸਿੰਘ, ਗੁਰ ਪ੍ਰਤਾਪ ਸਿੰਘ ਫੱਤਾ ਕੁਲਾ, ਮਨਮੋਹਨ ਸਿੰਘ, ਸਤਨਾਮ ਸਿੰਘ, ਨਿਸ਼ਾਨ ਸਿੰਘ, ਸਰਪੰਚ ਸੋਨੂ ਅਬਦੁੱਲਾਪੁਰ, ਜੁਗਰਾਜ ਸਿੰਘ ਲਲਿਤ ਕੁਮਾਰ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਰਾਜਵੀਰ ਜਵੰਦਾ ਦਾ CM ਭਗਵੰਤ ਮਾਨ ਨੇ ਜਾਣਿਆ ਹਾਲ, ਸਿਹਤ ਬਾਰੇ ਦਿੱਤੀ ਵੱਡੀ ਅਪਡੇਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8