ਪੰਜਾਬ 'ਚ ਪ੍ਰਵਾਸੀਆਂ ਖ਼ਿਲਾਫ਼ ਖੋਲ੍ਹਿਆ ਮੋਰਚਾ! ਪਿੰਡਾਂ 'ਚ ਮਤੇ ਪਾਸ ਕਰਕੇ ਲਏ ਗਏ ਵੱਡੇ ਫ਼ੈਸਲੇ

Monday, Sep 15, 2025 - 03:34 PM (IST)

ਪੰਜਾਬ 'ਚ ਪ੍ਰਵਾਸੀਆਂ ਖ਼ਿਲਾਫ਼ ਖੋਲ੍ਹਿਆ ਮੋਰਚਾ! ਪਿੰਡਾਂ 'ਚ ਮਤੇ ਪਾਸ ਕਰਕੇ ਲਏ ਗਏ ਵੱਡੇ ਫ਼ੈਸਲੇ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)-ਹੁਸ਼ਿਆਰਪੁਰ ਵਿੱਚ ਇਕ ਪ੍ਰਵਾਸੀ ਵੱਲੋਂ 5 ਸਾਲਾ ਬੱਚੇ ਦਾ ਦਰਿੰਦਗੀ ਨਾਲ ਕੀਤੇ ਗਏ ਕਤਲ ਦੇ ਰੋਸ ਵਜੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਵਾਸੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਹੋ ਰਹੇ ਹਨ। ਇਸ ਦੇ ਨਾਲ ਹੀ ਹੁਣ ਵੱਖ-ਵੱਖ ਪਿੰਡਾਂ ਦੀ ਪੰਚਾਇਤਾਂ ਵੱਲੋਂ ਇਨ੍ਹਾਂ ਪ੍ਰਵਾਸੀਆਂ ਖ਼ਿਲਾਫ਼ ਮਤੇ ਪਾਸ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ: ਜਲੰਧਰ ਵਾਲਿਆਂ ਲਈ ਅਹਿਮ ਖ਼ਬਰ! ਇਸ Main Chowk ਤੋਂ ਲੰਘਣ ਤੋਂ ਪਹਿਲਾਂ ਵਰਤਣ ਥੋੜ੍ਹੀ ਸਾਵਧਾਨੀ

ਜੇਕਰ ਗੱਲ ਕਰੀਏ ਬਲਾਕ ਟਾਂਡਾ ਦੇ ਪਿੰਡ ਜਾਜਾ ਦੀ ਤਾਂ ਉਥੋਂ ਦੀ ਪੰਚਾਇਤ ਨੇ ਪ੍ਰਵਾਸੀਆਂ ਨੂੰ ਪਿੰਡ ਵਿੱਚੋਂ ਨਿਕਲ ਜਾਣ ਵਾਸਤੇ ਹਦਾਇਤਾਂ ਦਿੱਤੀਆਂ ਅਤੇ ਇਸ ਸਬੰਧੀ ਸਮੂਹ ਗ੍ਰਾਮ ਪੰਚਾਇਤ ਨੇ ਮਤਾ ਵੀ ਪਾਸ ਕੀਤਾ। ਇਸੇ ਤਰ੍ਹਾਂ ਹੀ ਪਿੰਡ ਜਹੂਰਾ ਵਿੱਚ ਗ੍ਰਾਮ ਪੰਚਾਇਤ ਵੱਲੋਂ ਮਤਾ ਪਾਸ ਕਰਦੇ ਹੋਏ ਪ੍ਰਵਾਸੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਜੇਕਰ ਉਨ੍ਹਾਂ ਨੇ ਪਿੰਡ ਵਿੱਚ ਰਹਿਣਾ ਹੈ ਤਾਂ ਉਨ੍ਹਾਂ ਨੂੰ ਆਪਣਾ ਸ਼ਨਾਖ਼ਤੀ ਕਾਰਡ ਅਤੇ ਐਫੀਡੈਫਟ ਦੇਣਾ ਹੋਵੇਗਾ। 

PunjabKesari

ਇਹ ਵੀ ਪੜ੍ਹੋ: ਹੁਸ਼ਿਆਰਪੁਰ ਤੋਂ ਬਾਅਦ ਜਲੰਧਰ 'ਚ ਪ੍ਰਵਾਸੀ ਨੇ ਕੁੜੀ ਨਾਲ ਕੀਤੀ ਸ਼ਰਮਨਾਕ ਹਰਕਤ, ਮੌਕੇ 'ਤੇ ਹੋਇਆ...

ਇਸ ਤੋਂ ਇਲਾਵਾ ਪ੍ਰਵਾਸੀ ਮਜ਼ਦੂਰ ਦਾ ਪਿੰਡ ਵਿੱਚ ਆਧਾਰ ਕਾਰਡ, ਵੋਟਰ ਕਾਰਡ ਨਹੀਂ ਬਣਾਇਆ ਜਾਵੇਗਾ ਅਤੇ ਨਾ ਹੀ ਕਿਸੇ ਪ੍ਰਵਾਸੀ ਮਜ਼ਦੂਰ ਨੂੰ ਪਿੰਡ ਜਾਂ ਇਸ ਦੇ ਆਸ-ਪਾਸ ਜ਼ਮੀਨ ਖ਼ਰੀਦਣ ਦੀ ਇਜਾਜ਼ਤ ਹੋਵੇਗੀ। ਉਧਰ ਦੂਜੇ ਪਾਸੇ ਪਿੰਡ ਮੁਨਕ ਖੁਰਦ, ਮੂਨਕ ਕਲਾਂ, ਬੋਲੇਵਾਲ ਅਤੇ ਹੁਰਨਾ ਪਿੰਡਾਂ ਦੀਆਂ ਪੰਚਾਇਤਾਂ ਅਤੇ ਪਿੰਡ ਵਾਸੀਆਂ ਵਿੱਚ ਪ੍ਰਵਾਸੀਆਂ ਖ਼ਿਲਾਫ਼ ਰੋਸ ਵੱਧ ਰਿਹਾ ਹੈ ਅਤੇ ਗੁਰੂ ਘਰਾਂ ਵਿੱਚ ਅਨਾਉਂਸਮੈਂਟ ਕਰਦੇ ਹੋਏ ਪ੍ਰਵਾਸੀਆਂ ਨੂੰ ਪਿੰਡ ਛੱਡਣ ਲਈ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ। 

ਪਿੰਡ ਜਹੂਰਾ ਦੇ ਸਰਪੰਚ ਸ਼ਾਲੂ ਜਹੂਰਾ ਅਤੇ ਗ੍ਰਾਮ ਪੰਚਾਇਤ ਪਿੰਡ ਜਾਜਾ ਦੇ ਸਰਪੰਚ ਜਸਪਾਲ ਸਿੰਘ ਪਾਲੀ ਨੇ ਕਿਹਾ ਕਿ ਪ੍ਰਵਾਸੀਆਂ ਵੱਲੋਂ ਪੰਜਾਬ ਵਿੱਚ ਲਗਾਤਾਰ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਜਿਸ ਨਾਲ ਪੰਜਾਬ ਦਾ ਮਾਹੌਲ ਲਗਾਤਾਰ ਖ਼ਰਾਬ ਹੋ ਰਿਹਾ ਹੈ। ਪਿੰਡ ਵਿੱਚ ਕੀਤੇ ਗਏ ਜਨਤਕ ਇਕੱਠ ਦੌਰਾਨ ਪ੍ਰਵਾਸੀਆਂ ਨੂੰ ਗ੍ਰਾਮ ਪੰਚਾਇਤ ਵੱਲੋਂ ਚਿਤਾਵਨੀਆ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ: ਸਾਬਕਾ MP ਮਹਿੰਦਰ ਸਿੰਘ ਕੇਪੀ ਦੇ ਪੁੱਤਰ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਇਸ ਐਂਟਰਪ੍ਰਾਈਜ਼ਿਜ਼ ਦੇ ਮਾਲਕ ਨੇ...

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News