ਫੂਡ ਸੇਫਟੀ ਟੀਮ ਨੇ ਚੱਬੇਵਾਲ ਵਿਖੇ ਵੱਖ-ਵੱਖ ਖਾਧ ਪਦਾਰਥਾਂ ਦੇ ਭਰੇ 7 ਸੈਂਪਲ

Friday, Sep 26, 2025 - 11:27 AM (IST)

ਫੂਡ ਸੇਫਟੀ ਟੀਮ ਨੇ ਚੱਬੇਵਾਲ ਵਿਖੇ ਵੱਖ-ਵੱਖ ਖਾਧ ਪਦਾਰਥਾਂ ਦੇ ਭਰੇ 7 ਸੈਂਪਲ

ਹੁਸ਼ਿਆਰਪੁਰ (ਘੁੰਮਣ)-ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਪੰਜਾਬ ਦਿਲਰਾਜ ਸਿੰਘ ਆਈ. ਏ. ਐੱਸ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਦੇ ਹੁਕਮਾਂ ਅਧੀਨ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਦੀ ਅਗਵਾਈ ਹੇਠ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਜ਼ਿਲ੍ਹਾ ਫੂਡ ਸੇਫਟੀ ਟੀਮ ਵੱਲੋਂ ਖ਼ਾਸ ਮੁਹਿੰਮ ਚਲਾਈ ਗਈ।

ਇਹ ਵੀ ਪੜ੍ਹੋ: ਜਲੰਧਰ 'ਚ ਨਵੇਂ ਹੁਕਮ ਜਾਰੀ! ਲੱਗ ਗਈਆਂ ਸਖ਼ਤ ਪਾਬੰਦੀਆਂ, ਨਹੀਂ ਮੰਨੇ ਤਾਂ...

ਇਸ ਮੁਹਿੰਮ ਅਧੀਨ ਫੂਡ ਸੇਫਟੀ ਅਫ਼ਸਰ ਵਿਵੇਕ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਚੱਬੇਵਾਲ ਵਿਖੇ ਵੱਖ-ਵੱਖ ਦੁਕਾਨਾਂ ਅਤੇ ਬੇਕਰੀਆਂ ਵਿਚੋਂ ਖਾਧ ਪਦਾਰਥਾਂ ਦੇ ਕੁੱਲ੍ਹ 7 ਸੈਂਪਲ ਭਰੇ। ਇਹ ਸੈਂਪਲ ਇਸਤੇਮਾਲ ਕੀਤੇ ਤੇਲ, ਪੇਸਟਰੀ, ਕੇਕ, ਫਲ, ਸਬਜ਼ੀਆਂ ਅਤੇ ਸੀਲ ਵਾਲੀਆਂ ਪਿੰਨੀਆਂ ਆਦਿ ਤੋਂ ਲਏ ਗਏ ਹਨ। ਸਾਰੇ ਸੈਂਪਲ ਨਿਯਮਾਂ ਅਨੁਸਾਰ ਟੈਸਟਿੰਗ ਲਈ ਫੂਡ ਲੈਬ ਖਰੜ ਭੇਜੇ ਗਏ ਹਨ। ਰਿਪੋਰਟ ਪ੍ਰਾਪਤ ਹੋਣ ਉਪਰੰਤ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਜਲੰਧਰ 'ਚ ਹੁਣ ਬਰਲਟਨ ਪਾਰਕ ਨਹੀਂ ਸਗੋਂ ਇਸ ਪਾਰਕ 'ਚ ਲੱਗੇਗੀ ਪਟਾਕਾ ਮਾਰਕਿਟ, DC ਵੱਲੋਂ NOC ਜਾਰੀ

ਇਸ ਮੌਕੇ ਡਾ. ਜਤਿੰਦਰ ਭਾਟੀਆ ਅਤੇ ਵਿਵੇਕ ਕੁਮਾਰ ਨੇ ਦੱਸਿਆ ਕਿ ਜਾਂਚ ਦੌਰਾਨ ਖਾਧ ਪਦਾਰਥ ਵਿਕਰੇਤਾਵਾਂ ਅਤੇ ਬੇਕਰੀਆਂ ਦੇ ਮਾਲਕਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਐੱਫ਼. ਐੱਸ. ਐੱਸ. ਏ. ਆਈ. ਵੱਲੋਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ। ਇਸ ਦੇ ਨਾਲ ਹੀ ਉਨ੍ਹਾਂ ਨੂੰ ਚੰਗੀਆਂ ਸਫਾਈ ਅਭਿਆਸਾਂ ਨੂੰ ਆਪਣਾ ਰੋਜ਼ਾਨਾ ਦਾ ਹਿੱਸਾ ਬਣਾਉਣ ਦੀ ਵੀ ਸਲਾਹ ਦਿੱਤੀ ਗਈ।

ਜ਼ਿਲ੍ਹਾ ਸਿਹਤ ਅਫ਼ਸਰ ਨੇ ਚਿਤਾਵਨੀ ਦਿੱਤੀ ਕਿ ਜੇ ਕੋਈ ਵੀ ਵਿਕਰੇਤਾ ਜਾਂ ਨਿਰਮਾਤਾ ਖਾਧ ਪਦਾਰਥਾਂ ਦੀ ਗੁਣਵੱਤਾ ਦਾ ਧਿਆਨ ਨਹੀਂ ਰੱਖਦਾ ਜਾਂ ਮਿਲਾਵਟ ਕਰਦਾ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਅਟੱਲ ਤੌਰ ’ਤੇ ਕੀਤੀ ਜਾਵੇਗੀ। ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਅੰਤ ਵਿਚ ਡਾ. ਭਾਟੀਆ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਖ਼ਰੀਦਦਾਰੀ ਕਰਦਿਆਂ ਸਦਾ ਮਿਆਰੀ, ਤਾਜ਼ੇ ਅਤੇ ਸਿਹਤਮੰਦ ਖਾਧ ਪਦਾਰਥਾਂ ਨੂੰ ਹੀ ਤਰਜੀਹ ਦੇਣ। ਉਨ੍ਹਾਂ ਕਿਹਾ ਕਿ ਹਰ ਨਾਗਰਿਕ ਦਾ ਫਰਜ਼ ਹੈ ਕਿ ਉਹ ਖੁਰਾਕ ਦੀ ਗੁਣਵੱਤਾ ’ਤੇ ਧਿਆਨ ਦੇਵੇ ਤਾਂ ਜੋ ਸਮਾਜ ਵਿਚ ਸਿਹਤਮੰਦ ਵਾਤਾਵਰਣ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! NRI ਤੇ ਕੇਅਰ ਟੇਕਰ ਔਰਤ ਦਾ ਬੇਰਹਿਮੀ ਨਾਲ ਕਤਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News