ਹੜ੍ਹ ਪੀੜਤਾਂ ਦੀ ਮਦਦ ਦਾ ਮਿਸ਼ਨ ਚਲਾਉਣ ਵਾਲੇ ਭਾਈ ਮਨਜੋਤ ਸਿੰਘ ਤਲਵੰਡੀ ਦਾ ਹੋਇਆ ਵੱਖ ਵੱਖ ਸੰਸਥਾਵਾਂ ਵੱਲੋਂ ਸਨਮਾਨ
Thursday, Sep 18, 2025 - 08:58 PM (IST)

ਟਾਂਡਾ ਉੜਮੁੜ (ਪੰਡਿਤ,ਗੁਪਤਾ,ਮੋਮੀ )-ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਜਾ ਕੇ ਹੜ੍ਹ ਪੀੜਤਾਂ ਦੀ ਮਦਦ ਦਾ ਮਿਸ਼ਨ ਚਲਾ ਰਹੇ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ ਦੇ ਮੁਖੀ ਭਾਈ ਮਨਜੋਤ ਸਿੰਘ ਤਲਵੰਡੀ ਅਤੇ ਉਨ੍ਹਾਂ ਦੀ ਟੀਮ ਦਾ ਫੁਲਕਾਰੀ ਪੈਲਸ ਵਿਚ ਹੋਏ ਵਿਸ਼ੇਸ਼ ਸਨਮਾਨ ਸਮਾਗਮ ਦੌਰਾਨ ਟਾਂਡਾ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਵਿਸ਼ੇਸ਼ ਰੂਪ ਵਿਚ ਸਨਮਾਨ ਕੀਤਾ ਗਿਆ। ਇਸ ਮੌਕੇ ਭਾਈ ਮਨਜੋਤ ਨੂੰ ਗੋਲਡ ਮੈਡਲ ਨਾਲ ਨਿਵਾਜਿਆ ਗਿਆ।
ਜਥੇਦਾਰ ਦਵਿੰਦਰ ਸਿੰਘ ਮੂਨਕ ਅਤੇ ਡਾ. ਲਵਪ੍ਰੀਤ ਸਿੰਘ ਪਾਬਲਾ ਦੀ ਅਗਵਾਈ ਵਿਚ ਹੋਏ ਸਨਮਾਨ ਸਮਾਗਮ ਦੌਰਾਨ ਸਬ ਤੋਂ ਪਹਿਲਾਂ ਪਿਛਲੇ 50 ਦਿਨਾਂ ਤੋਂ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਜਾ ਕੇ ਹੜ ਵਿਚ ਫਸੇ ਲੋਕਾ ਦਾ ਆਪਣੇ ਸਾਧਨਾਂ ਅਤੇ ਮੋਟਰ ਬੋਟਾਂ ਨਾਲ ਰੈਸਕਿਊ ਕਰਨ ਅਤੇ ਬਾਅਦ ਵਿਚ ਮਦਦ ਸਮੱਗਰੀ ਪਹੁੰਚਾਉਣ ਦੇ ਮਿਸ਼ਨ ਦਾ ਪਹਿਲਾਂ ਪੜਾਅ ਦੀ ਸੇਵਾ ਕਰਕੇ ਪਰਤਣ ਤੇ ਸੰਸਥਾਵਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਜਿਸ ਤੋਂ ਬਾਅਦ ਵੱਖ ਵੱਖ ਬੁਲਾਰਿਆਂ ਬਾਬਾ ਹਰਭਜਨ ਸਿੰਘ ਸਮਾਧਾਂ, ਵਿਧਾਇਕ ਜਸਵੀਰ ਰਾਜਾ, ਲਖਵਿੰਦਰ ਸਿੰਘ ਲੱਖੀ ਡਾ.ਕੇਵਲ ਸਿੰਘ, ਸਾਬਕਾ ਗਵਰਨਰ ਰਾਜੀਵ ਕੁਕਰੇਜਾ, ਜੰਗਵੀਰ ਸਿੰਘ ਚੌਹਾਨ, ਨਰਿੰਦਰ ਅਰੋੜਾ, ਐਡਵੋਕੇਟ ਹਰਦੀਪ ਸਿੰਘ ਨੇ ਭਾਈ ਮਨਜੋਤ ਅਤੇ ਉਨ੍ਹਾਂ ਦੀ ਟੀਮ ਵੱਲੋਂ ਹੜ ਪੀੜਤਾਂ ਦੀ ਮਦਦ ਲਈ ਚਲਾਏ ਸੇਵਾ ਮਿਸ਼ਨ ਦੀ ਸਲਾਘਾ ਕਰਦੇ ਹੋਏ ਆਖਿਆ ਕਿ ਉਨ੍ਹਾਂ ਦੀ ਟੀਮ ਨੇ ਮਿਸਾਲੀ ਸੇਵਾ ਕੀਤੀ ਹੈ। ਜੋ ਕਈ ਸਮਾਜ ਸੇਵੀ ਸੰਸਥਾਵਾਂ ਲਈ ਪ੍ਰੇਰਨਾ ਸਰੋਤ ਬਣੀ ਹੈ।
ਇਸ ਦੌਰਾਨ ਨਿਹੰਗ ਜਥੇਬੰਦੀਆਂ, ਸਰਬੱਤ ਦਾ ਭਲਾ ਸੇਵਾ ਸੋਸਾਇਟੀ ਪਿੰਡ ਮੂਨਕਾਂ, ਵਿਜਨ ਕੇਅਰ ਵੈੱਲਫੇਅਰ ਸੋਸਾਇਟੀ, ਸੀਨੀਅਰ ਸਿਟੀਜ਼ਨ ਵੈੱਲਫੇਅਰ ਸੋਸਾਇਟੀ, ਲਾਇਨਜ ਕਲੱਬ, ਗੁਰੂ ਨਾਨਕ ਦੇਵ ਸੇਵਾ ਸੋਸਾਇਟੀ, ਨਿਸ਼ਕਾਮ ਸੇਵਾ ਸੋਸਾਇਟੀ, ਦੋਆਬਾ ਕਿਸਾਨ ਕਮੇਟੀ ਪੰਜਾਬ, ਮੀਰੀ ਪੀਰੀ ਸੇਵਾ ਸੋਸਾਇਟੀ, ਕੈਸ਼ ਲੈੱਸ ਐੱਨ. ਜੀ. ਓ., ਗੁਰਦੁਆਰਾ ਟਾਹਲੀ ਸਾਹਿਬ ਦੇ ਸੇਵਾਦਾਰ, ਲੋਕ ਇਨਕਲਾਬ ਮੰਚ, ਗੁਰਦੁਆਰਾ ਬਾਬਾ ਰੋਟੀ ਰਾਮ ਜੀ ਦੇ ਸੇਵਾਦਾਰਾਂ, ਰਾਜਪੂਤ ਸਭਾ ਅਤੇ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਨੇ ਭਾਈ ਮਨਜੋਤ ਸਿੰਘ ਅਤੇ ਉਨ੍ਹਾਂ ਦੀ ਟੀਮ ਦਾ ਸਨਮਾਨ ਕੀਤਾ। ਇਸ ਮੌਕੇ ਨਿਹੰਗ ਜਥੇਬੰਦੀਆਂ ਨੇ ਇਸ ਮਿਸ਼ਨ ਵਿਚ ਭਾਈ ਮਨਜੋਤ ਸਿੰਘ ਦਾ ਸਾਥ ਦਿੰਦੇ ਹੋਏ ਇਕ ਟਰੱਕ, ਜੀਪ ਅਤੇ ਬੇੜੀ ਦੇਣ ਵਾਲੇ ਪ੍ਰਵਾਸੀ ਪੰਜਾਬੀ ਬਲਜੀਤ ਸਿੰਘ ਗਿੱਲ ਦੀ ਤੇਰਾ ਤੇਰਾ ਸੋਸਾਇਟੀ ਦੇ ਮੈਂਬਰਾਂ, ਜਥੇਦਾਰ ਦਵਿੰਦਰ ਸਿੰਘ ਮੂਨਕ ਅਤੇ ਡਾ.ਲਵਪ੍ਰੀਤ ਸਿੰਘ ਪਾਬਲਾ ਦਾ ਵੀ ਸਨਮਾਨ ਕੀਤਾ।
ਇਸ ਮੌਕੇ ਨਿਹੰਗ ਜਥੇਬੰਦੀ ਦਲ ਪੰਥ ਹਰੀਆਂ ਵੇਲਾ ਬਾਬਾ ਨਾਗਰ ਸਿੰਘ ਨੇ ਭਾਈ ਮਨਜੋਤ ਦੇ ਸੇਵਾ ਮਿਸ਼ਨ ਦੀ ਸਲਾਘਾ ਕਰਦੇ ਹੋਏ ਹੜ ਪੀੜਤ ਕਿਸਾਨਾਂ ਲਈ 500 ਏਕੜ ਦਾ ਕਣਕ ਦਾ ਬੀਜ ਅਤੇ ਖਾਦਾ ਦੇਣ ਦਾ ਐਲਾਨ ਕੀਤਾ ਅਤੇ ਗੁਰਦੁਆਰਾ ਟਾਹਲੀ ਸਹਿਬ ਦੇ ਸੇਵਾਦਾਰਾਂ ਵੱਲੋਂ ਇਕ ਲੱਖ ਰੁਪਏ ਦਾ ਡੀਜਲ ਦੇਣ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਭਾਈ ਮਨਜੋਤ ਸਿੰਘ ਨੇ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਉਨ੍ਹਾਂ ਗੁਰੂ ਸਾਹਿਬਾਨ ਦਾ ਓਟ ਆਸਰਾ ਲੈਕੇ ਆਪਣਾ ਸਮਾਜਿਕ ਸਰੋਕਾਰ ਅਤੇ ਫਰਜ਼ ਨਿਭਾਉਂਦੇ ਹੋਏ ਜੋ ਸੇਵਾ ਮਿਸ਼ਨ ਸ਼ੁਰੂ ਕੀਤਾ ਹੈ ਕਲ ਤੋਂ ਉਸਦਾ ਦੂਜਾ ਪੜਾਅ ਸ਼ੁਰੂ ਹੋਵੇਗਾ। ਜਿਸ ਵਿਚ ਵੱਖ ਵੱਖ ਹਿੱਸਿਆਂ ਵਿਚ ਮੈਡੀਕਲ ਕੈਂਪਾਂ ਦੇ ਨਾਲ ਨਾਲ ਬੰਡਾਲਾ (ਫਿਰੋਜ਼ਪੁਰ ) ਵਿਚ 2800 ਏਕੜ ਰਕਬੇ ਵਿਚ ਕਿਸਾਨਾਂ ਨੂੰ ਕਣਕ ਦੀ ਫਸਲ ਬੀਜ ਕੇ ਦਿੱਤੀ ਜਾਵੇਗੀ।
ਇਸ ਮੌਕੇ ਬਾਬਾ ਨਾਗਰ ਸਿੰਘ, ਬਾਬਾ ਸਮਿੱਤਰ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਹਰਭਜਨ ਸਿੰਘ, ਭਾਈ ਕੁਲਵਿੰਦਰ ਸਿੰਘ, ਚਰਨਜੀਤ ਕੌਰ, ਹਰਦੀਪ ਖੁੱਡਾ, ਲੋਕੇਸ਼ ਵਸ਼ਿਸ਼ਟ, ਸਰਪੰਚ ਮਨਵੀਰ ਸਿੰਘ, ਅਵਤਾਰ ਸਿੰਘ ਬੋਬੀ, ਪ੍ਰਿਥਪਾਲ ਸਿੰਘ ਗੁਰਾਇਆ, ਬਲਬੀਰ ਸਿੰਘ, ਮਾਸਟਰ ਅਵਤਾਰ ਸਿੰਘ, ਬਰਿੰਦਰ ਮਸੀਤੀ, ਦਲਜੀਤ ਸਿੰਘ ਧਾਲੀਵਾਲ, ਬੂਟਾ ਸਿੰਘ, ਗੋਲਡੀ ਗਲੈਕਸੀ, ਸੁਨੈਨਾ ਠਾਕੁਰ, ਸਰਪੰਚ ਲਾਹੋਰਾ ਸਿੰਘ, ਕਰਨੈਲ ਸਿੰਘ ਮਾਲਵਾ, ਕਿਰਪਾਲ ਸਿੰਘ ਪੰਡੋਰੀ, ਪਵਿੱਤਰ ਆਹਲੂਵਾਲੀਆ, ਉਂਕਾਰ ਸਿੰਘ, ਡਾ.ਰਣਜੀਤ ਸਿੰਘ, ਨਵਜੋਤ ਸਿੰਘ, ਗੁਰਮਿੰਦਰ ਸਿੰਘ ਗੋਲਡੀ, ਹਰਵਿੰਦਰ ਓਹੜਪੂਰੀ, ਰਣਦੀਪ ਗੰਭੋਵਾਲ, ਸਤਪਾਲ ਸਿੰਘ ਮਿਰਜ਼ਾਪੁਰ, ਰਣਜੀਤ ਸਿੰਘ ਪਾਲਾ ਖਿਆਲਾ, ਗੁਰਮੁਖ ਸਿੰਘ ਮੁੱਖਾਂ ਜੱਟ, ਗੁਰਮੁੱਖ ਸਿੰਘ, ਪ੍ਰਦੀਪ ਸਿੰਘ , ਸਰਪੰਚ ਗੁਰਪ੍ਰੀਤ ਸਿੰਘ ਮਿਆਣੀ ਆਦਿ ਮੌਜੂਦ ਸਨ।