ਭਾਜਪਾ ਪੰਜਾਬ ''ਚ ਸੱਤਾ ਨਾ ਹੋਣ ਦੇ ਬਾਵਜੂਦ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਪਹੁੰਚਾ ਰਹੀ ਹੈ ਹਾਰਤ ਸਮੱਗਰੀ: ਨਿਮਿਸ਼ਾ ਮਹਿਤਾ
Tuesday, Sep 16, 2025 - 04:53 PM (IST)

ਗੜਸ਼ੰਕਰ- ਹਲਕਾ ਗੜਸ਼ੰਕਰ ਦੇ ਪਿੰਡ ਲਸਾੜਾ, ਗੰਜਰ ਅਤੇ ਮਹਿਦੂਦ ਦੇ ਹੜ੍ਹਾ ਨਾਲ ਪ੍ਰਭਾਵਿਤ ਹੋਏ ਲੋਕਾਂ ਤੱਕ ਰਾਹਤ ਸਮਗਰੀ ਪਹੁੰਚਣ ਦੇ ਮੰਤਵ ਨਾਲ ਪਿੰਡ ਗੱਜਰ ਵਿਚ ਭਾਜਪਾ ਵੱਲੋਂ ਇਕ ਮਦਦ ਸਮਾਗਮ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਵੱਲੋਂ ਕਰਵਾਇਆ ਗਿਆ। ਜਿਸ ਵੀ ਪਾਰਟੀ ਦੇ ਵਾਈਸ ਪ੍ਰਧਾਨ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਲੋਕ ਸਭਾ ਦੇ ਕੈਡੀਡੇਟ ਡਾਕਟਰ ਸੁਭਾਸ਼ ਸ਼ਰਮਾ ਨੇ ਵਿਸ਼ੇਸ਼ ਤੌਰ 'ਤੇ ਹੜ੍ਹ ਲੋਕਾਂ ਦਾ ਹਾਲ-ਚਾਲ ਜਾਣਨ ਲਈ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ- ਪੰਜਾਬ 'ਚ ਪਸਰਿਆ ਸੋਗ, ਵਿਦੇਸ਼ਾਂ ਨੇ ਲੈ ਲਈ ਪੰਜਾਬੀ ਮੁੰਡਿਆਂ ਦੀ ਜਾਨ
ਇਸ ਪ੍ਰੋਗਰਾਮ ਵਿਚ 200 ਤੋਂ ਵਧੇਰੇ ਪਰਿਵਾਰਾਂ ਨੂੰ ਰਾਹਤ ਸਮੱਗਰੀ ਭਾਜਪਾ ਆਗੂ ਨਿਮਿਸ਼ਾ ਮਹਿਤਾ ਅਤੇ ਪਾਰਟੀ ਦੇ ਵਾਈਸ ਪ੍ਰਧਾਨ ਡਾ. ਸ਼ੁਭਾਸ਼ ਸ਼ਰਮਾ ਵੱਲੋਂ ਭੇਟ ਕੀਤੀ ਗਈ। ਇਸ ਮੌਕੇ ਡਾ. ਸੁਭਾਸ਼ ਸ਼ਰਮਾ ਨੇ ਹੜ੍ਹ ਦੌਰਾਨ ਆਈਆਂ ਪ੍ਰੇਸ਼ਾਨੀਆਂ ਦੀ ਗੱਲਬਾਤ ਕੀਤੀ ਅਤੇ ਲੋਕਾਂ ਦਾ ਹਾਲ-ਚਾਲ ਜਾਣਿਆ। ਉਨ੍ਹਾਂ ਦੱਸਿਆ ਕਿ ਕੇਂਦਰ ਦੀ ਭਾਜਪਾ ਨੇ ਪੰਜਾਬ ਭਾਜਪਾ ਨੇਤਾਵਾਂ ਦੀ ਖਾਸ ਡਿਊਟੀ ਲਗਾਈ ਹੈ ਕਿ ਉਹ ਪਿੰਡ-ਪਿੰਡ ਪਹੁੰਚ ਕੇ ਲੋਕਾਂ ਦਾ ਹਾਲ ਪੁੱਛਣ ਅਤੇ ਉਨ੍ਹਾਂ ਤੱਕ ਰਾਹਤ ਸਮਗਰੀ ਪਹੁੰਚਾਉਣ।
ਇਹ ਵੀ ਪੜ੍ਹੋ- ਨਸ਼ੇ ਦੇ ਦੈਂਤ ਨੇ ਉਜਾੜਿਆ ਪਰਿਵਾਰ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
ਇਸ ਮੌਕੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਨਿਮਿਸ਼ਾ ਮਹਿਤਾ ਨੇ ਕਿਹਾ ਭਾਰੀ ਬਰਸਾਤਾਂ ਕਾਰਨ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ ਅਤੇ ਉਹ ਸੱਤਾ ਤੋਂ ਬਾਹਰ ਹੋਣ ਦੇ ਬਾਵਜੂਦ ਲੋਕਾਂ ਦੀ ਸਹਾਇਤਾ ਲਈ ਪੂਰੀ ਕੋਸ਼ਿਸ਼ ਕਰ ਰਹੀ ਹਨ। ਬੇਸ਼ੱਕ ਅਸਲ ਵਿਚ ਇਹ ਕਰਤਵ ਪੰਜਾਬ ਦੇ ਸੱਤਾਧਾਰੀ ਧਿਰ ਦਾ ਬਣਦਾ ਹੈ। ਜੋ ਇਸ ਵੇਲੇ ਹਲਕਾ ਗੜਸ਼ੰਕਰ ਦੀ ਜ਼ਮੀਨ ਤੋਂ ਗਾਇਬ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਆਉਣ ਵਾਲੇ 5 ਦਿਨਾਂ ਲਈ ਪੜ੍ਹੋ ਮੌਸਮ ਦੀ ਖ਼ਬਰ, ਜਾਣੋ ਵਿਭਾਗ ਦੀ Latest Update
ਨਿਮਿਸ਼ਾ ਮਹਿਤਾ ਨੇ ਅੱਗੇ ਕਿਹਾ ਕਿ ਗੜਸ਼ੰਕਰ ਹਲਕਾ ਦੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਹਨ ਅਤੇ ਪੁਰਨ ਸੱਤਾ ਵਿਚ ਬੈਠ ਕੇ ਸਰਕਾਰ ਦਾ ਵੱਡਾ ਅਹੁਦਾ ਮਾਨ ਰਹੇ ਹਨ। ਉਹ ਲੋਕਾਂ ਨੂੰ ਜਵਾਬ ਦੇਣ ਕਿ ਹਾਲੇ ਤੱਕ ਲੋਕਾਂ ਤੱਕ ਹਾਰਤ ਸਮੱਗਰੀ ਤਾਂ ਕਿ ਉਹ ਕਿਸਾਨਾਂ ਤੱਕ ਪਟਵਾਰੀ ਅਤੇ ਲੋਕਾਂ ਦੇ ਬਰਸਾਤਾਂ ਨਾਲ ਖਰਾਬ ਹੋਏ ਤੇ ਢਹਿ ਗਏ ਘਰਾਂ ਦਾ ਜਾਇਜ਼ਾ ਤੱਕ ਵੀ ਕਿਉਂ ਨਹੀਂ ਕਰਵਾ ਸਕੇ ਹਨ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੇ ਸਾਥੀ ਪਿੰਡ-ਪਿੰਡ ਜਾਣਗੇ ਅਤੇ ਲੋਕਾਂ ਤੱਕ ਹਾਰਤ ਸਮਗਰੀ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8