ਨਵ ਨਿਯੁਕਤ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਵਾਤੀ ਵੱਲੋਂ ਟਾਂਡਾ ਤੇ ਦਸੂਹਾ ਹਸਪਤਾਲ ਦਾ ਅਚਨਚੇਤ ਦੌਰਾ

Wednesday, Sep 24, 2025 - 06:51 PM (IST)

ਨਵ ਨਿਯੁਕਤ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਵਾਤੀ ਵੱਲੋਂ ਟਾਂਡਾ ਤੇ ਦਸੂਹਾ ਹਸਪਤਾਲ ਦਾ ਅਚਨਚੇਤ ਦੌਰਾ

ਟਾਂਡਾ ਉੜਮੁੜ/ ਦਸੂਹਾ ( ਪਰਮਜੀਤ ਸਿੰਘ ਮੋਮੀ , ਆਰ. ਸੀ. ਝਾਵਰ)- ਨਵ ਨਿਯੁਕਤ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਵਾਤੀ ਨੇ ਅੱਜ ਜ਼ਿਲ੍ਹੇ ਦੇ ਦੋ ਸਬ ਡਿਵੀਜ਼ਨ ਹਸਪਤਾਲਾਂ ਦਾ ਦੌਰਾ ਕੀਤਾ ਇਸ ਦੋਰਾਨ ਉਨ੍ਹਾਂ ਟਾਡਾ ਹਸਪਤਾਲ ਵਿਖੇ ਪਾਈਆਂ ਗਈਆਂ ਉਣਤਾਈਆਂ ਲਈ ਸਬੰਧ ਐੱਸ. ਐੱਮ. ਓ.  ਤੇ ਸਟਾਫ਼ ਨੂੰ ਤਾੜਨਾ ਕਰਦਿਆਂ ਸਾਰੇ ਪ੍ਰਬੰਧਾਂ ਨੂੰ ਤੁਰੰਤ ਠੀਕ ਕਰਨ ਦੀ ਚਿਤਵਾਨੀ ਦਿੱਤੀ। 

ਇਹ ਵੀ ਪੜ੍ਹੋ: ਪੰਜਾਬ ਦੇ Weather ਦੀ ਤਾਜ਼ਾ ਅਪਡੇਟ, 29 ਸਤੰਬਰ ਤੱਕ ਹੋਈ ਵੱਡੀ ਭਵਿੱਖਬਾਣੀ, 24 ਘੰਟਿਆਂ 'ਚ ਮਾਨਸੂਨ...

PunjabKesari

ਉਨ੍ਹਾਂ ਨੂੰ 15 ਦਿਨਾ ਦੇ ਅੰਦਰ ਪਾਈਆ ਗਈਆਂ ਕਮੀਆਂ ਨੂੰ ਦੁਰੱਸਤ ਕਰਕੇ ਰਿਪੋਰਟ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਉਪਰੰਤ ਉਨ੍ਹਾਂ ਦਸੂਹਾ ਸਿਵਲ ਹਸਪਤਾਲ ਅਤੇ ਨਸ਼ਾ ਛਡਾਉ ਕੇਦਰ, ਲੇਬਰ ਰੂਮ ਗਾਈਨੀ ਵਾਰਡ , ਦਵਾਈਆ ਵਾਲੇ ਸਟੋਰ , ਉਪਰੇਸ਼ਨ ਥੇਟਰ , ਬੱਚਿਆ ਵਾਲੇ ਵਾਰਡ ਤੇ ਆਏ ਹੋਏ  ਮਰੀਜਾ ਤੇ ਤਿਮਾਰਦਾਰਾ ਨਾਲ ਗੱਲਬਾਤ ਕੀਤੀ ਅਤੇ ਸੰਨਤੁਸ਼ਟੀ ਪ੍ਰਗਟਾਈ। ਉਨ੍ਹਾਂ ਨਾਲ ਡਾ. ਸਿਪਰਾ ਅਤੇ ਗੁਰਵਿੰਦਰ ਸ਼ਾਨੇ ਵੀ ਹਾਜ਼ਰ ਸਨ।

ਇਸ ਮੌਕੇ ਡਾ. ਸਵਾਤੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਵਧੀਆ ਦੇਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਚਲਾਦਿਆਂ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹੇ ਦੇ ਸਾਰੀਆਂ ਸੰਸਥਾਵਾਂ ਨੂੰ ਚੈੱਕ ਕੀਤਾ ਜਾਵੇਗਾ ਤਾਂ ਜੋ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਾ ਆਏ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਸਪਤਾਲਾਂ ਵਿੱਚ ਹਰ ਤਰ੍ਹਾਂ ਦੀ ਦਵਾਈ ਟੈਸਟ ਫਰੀ ਹੋ ਰਹੇ ਹਨ ਅਤੇ ਸਿਵਲ ਹਸਪਤਾਲ ਟਾਂਡਾ ਅਤੇ ਦਸੂਹਾ ਵਿੱਚ ਵਧੀਆ ਔਰਤਾਂ ਦੇ ਰੋਗਾਂ ਦੀਆਂ ਮਾਹਿਰ ਡਾਕਟਰ ਹਨ। ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਵੀ ਮੌਜੂਦ ਹਨ।

ਇਹ ਵੀ ਪੜ੍ਹੋ: ਜਲੰਧਰ ਸ਼ਹਿਰ ਦਾ ਨਾਮੀ ਜਿਊਲਰ ਗ੍ਰਿਫ਼ਤਾਰ, ਕਾਰਨਾਮਾ ਜਾਣ ਹੋਵੋਗੇ ਹੈਰਾਨ

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਵਲ ਹਸਪਤਾਲਾਂ ਵਿੱਚ ਹੀ ਬੱਚਿਆ ਦਾ ਜਣੇਪਾ ਕਰਵਾਉਣ ਅਤੇ ਪ੍ਰਈਵੇਟ ਹਸਪਤਾਲਾਂ ਵਿਚ ਨਾ ਜਾਣ। ਇੱਥੇ ਦਵਾਈਆਂ ਤੋਂ ਲੈ ਕੇ ਟੈਸਟ ਤੱਕ ਸਭ ਕੁਝ ਫਰੀ ਹਨ। ਇਸ ਮੌਕੇ ਉਨ੍ਹਾਂ ਵੱਲੋਂ ਸਰਕਾਰ ਵੱਲੋਂ ਚਲਾਈ ਜਾ ਰਹੀ ਫਰਿਸ਼ਤੇ ਸਕੀਮ ਦ ਜ਼ਿਕਰ ਕਰਦਿਆਂ ਕਿਹਾ ਜੇਕਰ ਕਿਸੇ ਵਿਆਕਤੀ ਦਾ ਰੋਡ 'ਤੇ ਐਕਸੀਡੈਂਟ ਹੋ ਜਾਦਾ ਹੈ, ਉਸ ਨੂੰ ਲਿਆਉਣ ਵਾਲੇ ਵਿਅਕਤੀ ਨੂੰ ਸਰਕਾਰ ਵੱਲੋਂ ਇਨਾਮ ਵੀ ਦਿੱਤਾ ਜਾਂਦਾ ਹੈ ਅਤੇ ਉਸ 'ਤੇ ਕੋਈ ਪੁਲਸ ਕਾਰਵਾਈ ਨਹੀਂ ਹੁੰਦੀ। ਇਸ ਕਰਕੇ ਫਰਿਸ਼ਤੇ ਸਕੀਮ ਤਹਿਤ ਉਸ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾ ਕੇ ਆਪਣਾ ਆਧਾਰ ਕਾਰਡ ਜ਼ਰੂਰ ਦੇ ਜਾਓ ਤਾਂ ਜੋ ਕਰਕਾਰ ਵੱਲੋਂ ਤਹਾਨੂੰ ਫਰਿਸ਼ਤੇ ਸਕੀਮ ਤਹਿਤ ਸਨਮਾਨਤ ਕੀਤਾ ਜਾਵੇ। ਇਸ ਮੌਕੇ ਸਿਵਲ ਹਸਪਤਾਲ ਦੇ ਸੀਨੀਅਕ ਮੈਡੀਕਲ ਅਫ਼ਸਰ ਡਾ. ਮਨਮੋਹਣ ਸਿੰਘ, ਡਾ. ਸਿਮਰਪ੍ਰੀਤ ਸਿੰਘ, ਡਾ. ਤਲਵਿੰਦਰ ਸਿੰਘ,  ਡਾ. ਕਰਨ, ਡਾ. ਸਤਵੀਰ ਸਿੰਘ, ਮੈਟਰਿਨ ਜਸਵੀਰ ਕੌਰ ਵੀ ਹਾਜ਼ਰ ਸੀ।

ਇਹ ਵੀ ਪੜ੍ਹੋ: ਪ੍ਰਵਾਸੀਆਂ ਨੂੰ ਅੱਤਵਾਦੀ ਪੰਨੂੰ ਦੀ ਧਮਕੀ, ਕਿਹਾ-19 ਅਕਤੂਬਰ ਤੱਕ ਛੱਡੋ ਪੰਜਾਬ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News