ਮੱਸਿਆ ਦਾ ਮੇਲਾ ਵੇਖਣ ਆਏ ਅਣਪਛਾਤੇ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ

Tuesday, Jul 18, 2023 - 06:08 PM (IST)

ਮੱਸਿਆ ਦਾ ਮੇਲਾ ਵੇਖਣ ਆਏ ਅਣਪਛਾਤੇ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ

ਕਾਲਾ ਸੰਘਿਆਂ (ਨਿੱਝਰ) : ਸਥਾਨਕ ਕਸਬੇ ’ਚ ਲੱਗਦੇ ਮੱਸਿਆ ਦੇ ਮੇਲੇ ਨੂੰ ਵੇਖਣ ਆਏ ਇਕ ਅਣਪਛਾਤੇ ਨੌਜਵਾਨ ਦੀ ਸ਼ਿਵਬਾੜੀ (ਬਗੀਚੀ) ’ਚ ਅਚਨਚੇਤ ਦਿਲ ਦੀ ਧੜਕਣ ਰੁਕ ਜਾਣ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ, ਜਿਸਦੀ ਖ਼ਬਰ ਲਿਖੇ ਜਾਣ ਤੱਕ ਪਛਾਣ ਨਹੀਂ ਹੋ ਸਕੀ। ਇਸ ਸਬੰਧੀ ਰਣਜੀਤ ਸਿੰਘ ਹੀਰ ਸਬ-ਇੰਸਪੈਕਟਰ ਇੰਚਾਰਜ ਪੁਲਿਸ ਚੌਂਕੀ ਕਾਲਾ ਸੰਘਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸ਼ਿਵਬਾੜੀ (ਬਗੀਚੀ) ਵਿਖੇ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਜਾਣ ਦੀ ਜਿਵੇਂ ਹੀ ਸੂਚਨਾ ਮਿਲੀ ਤਾਂ ਉਹ ਤੁਰੰਤ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤਾਂ ਪਤਾ ਚੱਲਿਆ ਕਿ ਇਸ ਨੌਜਵਾਨ, ਜਿਸਦੀ ਉਮਰ ਕਰੀਬ 25-30 ਸਾਲ ਹੈ, ਦੀ ਹਾਰਟ ਅਟੈਕ ਨਾਲ ਕਥਿਤ ਮੌਤ ਹੋ ਜਾਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਕੁਦਰਤ ਨਾਲ ਛੇੜਛਾੜ ਕਰ ਕੇ ਰੋਕਿਆ ਵਹਾਅ ਤਾਂ ਹੜ੍ਹ ਨੇ ਸਭ ਕੀਤਾ ਤਬਾਹ

ਉਨ੍ਹਾਂ ਕਿਹਾ ਕਿ ਇਸ ਮੌਕੇ ’ਤੇ ਮੌਜੂਦ ਬਹੁਤ ਸਾਰੇ ਲੋਕਾਂ ਨੂੰ ਲਾਸ਼ ਦੀ ਪਛਾਣ ਕਰਵਾਉਣ ਦਾ ਯਤਨ ਕੀਤਾ ਗਿਆ ਪਰ ਪਛਾਣ ਨਹੀਂ ਹੋ ਸਕੀ। ਇਸੇ ਦੌਰਾਨ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲਏ ਕੇ ਸ਼ਨਾਖਤ ਲਈ 72 ਘੰਟੇ ਤੱਕ ਸਥਾਨਕ ਮੋਰਚਰੀ ’ਚ ਰੱਖਵਾ ਦਿੱਤਾ ਹੈ।

ਇਹ ਵੀ ਪੜ੍ਹੋ : ਨਸ਼ੇ ’ਚ ਧੁੱਤ ਨੌਜਵਾਨ ਨੇ ਗੁਰਦੁਆਰਾ ਸਾਹਿਬ ’ਚ ਕੀਤਾ ਹੰਗਾਮਾ, ਸ਼ੀਸ਼ੇ ਤੋੜਨ 'ਤੇ ਹੋਇਆ ਜ਼ਖ਼ਮੀ, ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 

 


author

Anuradha

Content Editor

Related News