ਕੁੱਤੇ ਨੂੰ ਡੰਡੇ ਨਾਲ ਡਰਾਉਣਾ ਚਾਚੇ ਨੂੰ ਪਿਆ ਮਹਿੰਗਾ, ਭਤੀਜਿਆਂ ਨੇ ਕੁੱਟਮਾਰ ਕਰਕੇ ਕੀਤਾ ਜ਼ਖ਼ਮੀ

02/11/2024 2:49:16 PM

ਨੂਰਪੁਰਬੇਦੀ (ਸੰਜੀਵ ਭੰਡਾਰੀ)- ਇਥੋਂ ਦੇ ਨਜ਼ਦੀਕੀ ਪਿੰਡ ਦੇ ਇਕ ਵਿਅਕਤੀ ਵੱਲੋਂ ਗੁਆਂਢੀ ਦੇ ਕੁੱਤੇ ਨੂੰ ਭੌਂਕਣ ਤੋਂ ਚੁੱਪ ਕਰਵਾਉਣ ਲਈ ਚੁੱਕਿਆ ਡੰਡਾ ਇੰਨਾ ਮਹਿੰਗਾ ਪੈ ਗਿਆ ਕਿ ਉਸ ਨੂੰ ਦੂਜੀ ਧਿਰ ਦੀ ਕੁੱਟਮਾਰ ਦਾ ਸਾਹਮਣਾ ਕਰਨਾ ਪਿਆ ਅਤੇ ਲਹੂ-ਲੁਹਾਨ ਹੋ ਗਿਆ। ਪਿੰਡ ਰਾਏਪੁਰ ਵਿਖੇ ਇਕ ਵਿਅਕਤੀ ਨੇ ਆਪਣੇ ਰਿਸ਼ਤੇ ’ਚ ਲੱਗਦੇ ਭਤੀਜੇ ਦੇ ਘਰ ’ਚ ਰੱਖੇ ਇਕ ਕੁੱਤੇ ਨੂੰ ਜੋਕਿ ਲਗਾਤਾਰ ਭੌਂਕ ਰਿਹਾ ਸੀ, ਨੂੰ ਚੁੱਪ ਕਰਵਾਉਣ ਲਈ ਪਹਿਲਾਂ ਤਾਂ ਉਸ ਨੂੰ ਘੂਰਿਆ ਪਰ ਜਦੋਂ ਫਿਰ ਵੀ ਕੁੱਤੇ ਦੇ ਚੁੱਪ ਨਾ ਕਰਨ ’ਤੇ ਉਸ ਨੇ ਛੋਟਾ ਡੰਡਾ ਕੁੱਤੇ ਨੂੰ ਮਾਰਨ ਲਈ ਚੁੱਕਿਆ ਤਾਂ ਉਸ ਦੇ ਰਿਸ਼ਤੇ ’ਚ ਲੱਗਦੇ ਦੋਵੇਂ ਭਤੀਜਿਆਂ ਜਿਨ੍ਹਾਂ ਉਕਤ ਕੁੱਤਾ ਪਾਲਿਆ ਹੋਇਆ ਸੀ, ਨੇ ਪਹਿਲਾਂ ਤਾਂ ਉਕਤ ਵਿਅਕਤੀ ਨਾਲ ਗਾਲੀ-ਗਲੋਚ ਕੀਤਾ, ਉਪਰੰਤ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: ਮਾਹਿਲਪੁਰ 'ਚ ਕਲਾਥ ਹਾਊਸ 'ਤੇ ਚਲਾਈਆਂ ਤਾਬੜਤੋੜ ਗੋਲ਼ੀਆਂ, ਮੁੰਡੇ ਨੂੰ ਦਿੱਤੀ ਚਿੱਠੀ, 5 ਕਰੋੜ ਫਿਰੌਤੀ ਦੀ ਰੱਖੀ ਮੰਗ

ਜਿਸ ’ਤੇ ਉਕਤ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਪੀਡ਼ਤ ਵਿਅਕਤੀ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਭਤੀਜੇ ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਧਮਕੀ ਦੇ ਗਏ ਕਿ ਜੇ ਮੁਡ਼ ਤੋਂ ਕੁੱਤੇ ਵੱਲ ਝਾਕਿਆ ਵੀ ਤਾਂ ਜਾਨੋ ਮਾਰ ਦਿਆਂਗੇ। ਪੀਡ਼ਤ ਵਿਅਕਤੀ ਨੇ ਦਰਜ ਕਰਵਾਈ ਸ਼ਿਕਾਇਤ ’ਚ ਦੱਸਿਆ ਕਿ ਕੁਝ ਸਮਾਂ ਪਹਿਲਾਂ ਜਦੋਂ ਉਹ ਮਕਾਨ ਬਣਾ ਰਿਹਾ ਸੀ ਤਾਂ ਉਸ ਦੀ ਜ਼ਮੀਨ ’ਤੇ ਕਬਜ਼ਾ ਕਰਨ ਨੂੰ ਲੈ ਕੇ ਰੁਕਾਵਟ ਖਡ਼੍ਹੀ ਕੀਤੀ ਗਈ ਸੀ, ਜਿਸ ਕਾਰਨ ਹੁਣ ਉਨ੍ਹਾਂ ਕੁੱਤੇ ਦਾ ਬਹਾਨਾ ਬਣਾ ਕੇ ਉਸ ਦੀ ਕੁੱਟਮਾਰ ਕੀਤੀ ਹੈ। ਇਸ ਸਬੰਧੀ ਪੀਡ਼ਤ ਵਿਅਕਤੀ ਦੀ ਸ਼ਿਕਾਇਤ ’ਤੇ ਨੂਰਪੁਰਬੇਦੀ ਪੁਲਸ ਨੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਆਰੰਭ ਦਿੱਤੀ ਹੈ।

ਇਹ ਵੀ ਪੜ੍ਹੋ: ਮੁੜ ਚਰਚਾ 'ਚ ਸੰਦੀਪ ਨੰਗਲ ਅੰਬੀਆਂ ਕਤਲ ਕਾਂਡ, ਬਠਿੰਡਾ ਜੇਲ੍ਹ ’ਚੋਂ ਜਲੰਧਰ ਲਿਆਂਦੇ ਗਏ 2 ਸ਼ਾਰਪ ਸ਼ੂਟਰ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


shivani attri

Content Editor

Related News