ਸਰਬਸੰਮਤੀ ਨਾਲ ਚੁਣੀ ਗਈ ਕੁਹਾੜ ਕਲਾਂ ਦੀ ਪੰਚਾਇਤ

12/16/2018 11:29:00 PM

ਸ਼ਾਹਕੋਟ, (ਅਰੁਣ)-ਸੂਬੇ ਭਰ 'ਚ 30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ਹਲਕੇ ਦੇ ਪਿੰਡ ਕੁਹਾੜ ਕਲਾਂ ਵਾਸੀਆਂ ਵਲੋਂ ਪਿੰਡ ਦੀ ਪੰਚਾਇਤ ਲਈ ਸਰਪੰਚ ਅਤੇ ਪੰਚਾਇਤ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਕਰ ਲਈ ਗਈ। ਇਸ ਚੋਣ ਲਈ ਪਿੰਡ ਵਾਸੀਆਂ ਦੀ ਬੈਠਕ ਹੋਈ, ਜਿਸ ਦੌਰਾਨ ਅਮਰਜੀਤ ਸਿੰਘ ਦਿਓਲ ਨੂੰ ਪਿੰਡ ਦਾ ਸਰਪੰਚ ਅਤੇ ਕੁਲਦੀਪ ਸਿੰਘ ਕੁਹਾੜ, ਸ਼ਿੰਗਾਰਾ ਸਿੰਘ, ਅਮਰਜੀਤ ਸਿੰਘ, ਲਖਵੀਰ ਸਿੰਘ, ਜਸਵੀਰ ਕੌਰ, ਰੇਸ਼ਮ ਕੌਰ, ਸੁਰਿੰਦਰ ਕੌਰ ਨੂੰ ਮੈਂਬਰ ਪੰਚਾਇਤ ਚੁਣ ਲਿਆ ਗਿਆ।


Related News