ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 2 ਨੌਜਵਾਨਾਂ ਤੋਂ ਠੱਗੇ 17 ਲੱਖ ਰੁਪਏ, 4 ਟ੍ਰੈਵਲ ਏਜੰਟਾਂ ਵਿਰੁੱਧ ਪਰਚਾ
Friday, Mar 07, 2025 - 02:35 PM (IST)

ਫੱਤੂਢੀਂਗਾ (ਘੁੰਮਣ)-ਥਾਣਾ ਸਿਟੀ ਅਤੇ ਥਾਣਾ ਫੱਤੂਢੀਂਗਾ ਦੀ ਪੁਲਸ ਨੇ ਵੱਖ-ਵੱਖ ਮਾਮਲਿਆਂ ’ਚ ਲੱਖਾਂ ਰੁਪਏ ਦੀ ਧੋਖਾਦੇਹੀ ਕਰਨ ਦੇ ਮਾਮਲੇ ’ਚ 4 ਟ੍ਰੈਵਲ ਏਜੰਟਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਟ੍ਰੈਵਲ ਏਜੰਟਾਂ ਵੱਲੋਂ ਵਿਦੇਸ਼ ਭੇਜਣ ਦੇ ਨਾਮ ’ਤੇ 17 ਲੱਖ 13 ਹਜ਼ਾਰ 400 ਰੁਪਏ ਦੀ ਠੱਗੀ ਕੀਤੀ ਹੈ। ਪਹਿਲੇ ਮਾਮਲੇ ’ਚ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਕੁਲਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਮਸੀਤਾਂ ਬਸਤੀ ਭਗਤਪੁਰ ਥਾਣਾ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਉਸ ਦਾ ਲੜਕਾ ਪਰਵਿੰਦਰ ਸਿੰਘ ਜੋ ਵਿਦੇਸ਼ ਜਾਣਾ ਚਾਹੁੰਦਾ ਸੀ, ਜਿਸ ’ਤੇ ਉਸ ਨੇ ਰਾਜਦੀਪਕ ਪੁੱਤਰ ਸਰਬਜੀਤ, ਸੁਮਨ ਪੁੱਤਰੀ ਸਰਬਜੀਤ, ਸਰਬਜੀਤ ਸਿੰਘ ਪੁੱਤਰ ਜਗਤਾਰ ਰਾਮ ਵਾਸੀ ਫਤਿਹ ਨਗਰ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਉਸ ਦੇ ਲੜਕੇ ਨੂੰ ਵਿਦੇਸ਼ ਫਰਾਂਸ ਭੇਜ ਦੇਣਗੇ ਅਤੇ 13 ਲੱਖ ਰੁਪਏ ਲੈਣਗੇ। ਉਕਤ ਤਿੰਨਾਂ ਨੇ ਕਿਹਾ ਕਿ ਉਹ ਲੜਕੇ ਦਾ ਪਾਸਪੋਰਟ ਅਤੇ 5 ਲੱਖ ਰੁਪਏ ਦੇ ਦੇਣ ਅਤੇ ਬਾਕੀ ਦੇ ਪੈਸੇ ਉਹ ਬਾਅਦ ਵਿਚ ਲੈਣਗੇ।
ਇਹ ਵੀ ਪੜ੍ਹੋ : ਪੰਜਾਬ ਲਈ ਖ਼ਤਰੇ ਦੀ ਘੰਟੀ, ਨਵੀਂ ਮੁਸੀਬਤ 'ਚ ਘਿਰੇ ਕਿਸਾਨ
ਇਸੇ ਤਰ੍ਹਾਂ ਹੀ ਉਕਤ ਤਿੰਨਾਂ ਟ੍ਰੈਵਲ ਏਜੰਟਾਂ ਨੇ ਉਸਦੇ ਲੜਕੇ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ ਵੱਖ-ਵੱਖ ਸਮੇਂ ’ਤੇ ਉਸ ਕੋਲੋਂ 12 ਲੱਖ 39 ਹਜ਼ਾਰ 400 ਰੁਪਏ ਲੈ ਲਏ ਅਤੇ ਪੈਸੇ ਲੈਣ ਤੋਂ ਬਾਅਦ ਨਾਂ ਤਾਂ ਉਸਦੇ ਲੜਕੇ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਪੁਲਸ ਵੱਲੋਂ ਸ਼ਿਕਾਇਤਕਰਤਾ ਵੱਲੋਂ ਲਗਾਏ ਗਏ ਦੋਸ਼ ਸਹੀ ਪਾਏ ਜਾਣ ’ਤੇ ਥਾਣਾ ਸਿਟੀ ਪੁਲਸ ਵੱਲੋਂ ਰਾਜਦੀਪਕ, ਸੁਮਨ ਅਤੇ ਸਰਬਜੀਤ ਦੇ ਖ਼ਿਲਾਫ਼ ਥਾਣਾ ਸਿਟੀ ਕਪੂਰਥਲਾ ਵਿਖੇ ਧੋਖਾਦੇਹੀ ਸਮੇਤ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : CBSE ਦੇ ਇਸ ਵੱਡੇ ਫ਼ੈਸਲੇ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਖੜ੍ਹੀ ਕੀਤੀ ਨਵੀਂ ਮੁਸੀਬਤ
ਇਸੇ ਤਰ੍ਹਾਂ ਹੀ ਦੂਜੇ ਮਾਮਲੇ ’ਚ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਅਮਰਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਸੈਫਲਾਬਾਦ ਥਾਣਾ ਫੱਤੂਢੀਂਗਾ ਜ਼ਿਲਾ ਕਪੂਰਥਲਾ ਨੇ ਦੱਸਿਆ ਕਿ ਰਮਨ ਕੁਮਾਰ ਪੁੱਤਰ ਰਾਕੇਸ਼ ਕੁਮਾਰ ਵਾਸੀ ਖੈੜਾ ਦੋਨਾ ਜ਼ਿਲਾ ਕਪੂਰਥਲਾ ਹਾਲ ਵਾਸੀ ਮੁਹੱਲਾ ਤੋਖਪਾਨਾ ਕਪੂਰਥਲਾ ਨੇ ਉਸਨੂੰ ਵਿਦੇਸ ਯੁਰਪ ਦਾ ਸ਼ੈਨੇਗਨ ਵੀਜ਼ਾ ਲਗਾਉਣ ਦਾ ਝਾਂਸਾ ਦੇ ਕੇ ਉਸ ਕੋਲੋਂ 4 ਲੱਖ 70 ਹਜ਼ਾਰ ਰੁਪਏ ਲੈ ਲਏ ਪਰ ਟ੍ਰੈਵਲ ਏਜੰਟ ਰਮਨ ਕੁਮਾਰ ਨੇ ਨਾ ਤਾਂ ਉਸਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਪੁਲਸ ਵੱਲੋਂ ਸ਼ਿਕਾਇਤਕਰਤਾ ਵੱਲੋਂ ਕੀਤੀ ਗਈ ਸ਼ਿਕਾਇਤ ਦੀ ਜਾਂਚ ਉਪਰੰਤ ਲਗਾਏ ਗਏ ਦੋਸ਼ ਸਹੀ ਪਾਏ ਜਾਣ ’ਤੇ ਟ੍ਰੈਵਲ ਏਜੰਟ ਰਮਨ ਕੁਮਾਰ ਖ਼ਿਲਾਫ਼ ਥਾਣਾ ਫੱਤੂਢੀਂਗਾ ਵਿਖੇ ਧੋਖਾਦੇਹੀ ਸਮੇਤ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : 'ਯੁੱਧ ਨਸ਼ਿਆਂ ਵਿਰੁੱਧ': 6ਵੇਂ ਦਿਨ 501 ਥਾਵਾਂ ’ਤੇ ਛਾਪੇਮਾਰੀ, 75 ਨਸ਼ਾ ਸਮੱਗਲਰਾਂ 'ਤੇ ਹੋਈ ਵੱਡੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e