ਕਾਰਾਂ ਦੀ ਟੱਕਰ ’ਚ ਦੋ ਔਰਤਾਂ ਗੰਭੀਰ ਜ਼ਖਮੀ

01/21/2019 3:09:56 AM

ਜਾਡਲਾ,   (ਸਵਿੰਦਰ  ਔਜਲਾ)-  ਨਵਾਂਸ਼ਹਿਰ-ਚੰਡੀਗੜ੍ਹ ਸੜਕ ’ਤੇ ਪਿੰਡ ਬੀਰੋਵਾਲ ਵਿਖੇ ਬਾਅਦ  ਦੁਪਹਿਰ ਹੋਈ ਦੋ ਕਾਰਾਂ ਦੀ ਟੱਕਰ ’ਚ ਦੋ ਔਰਤਾਂ  ਦੇ ਗੰਭੀਰ ਜ਼ਖਮੀ ਹੋ ਜਾਣ ਦਾ ਸਮਾਚਾਰ  ਹੈ। ਇਸ ਸਬੰਧੀ ਕਾਰ ਚਾਲਕ ਅਮਨਦੀਪ ਸਿੰਘ ਵਾਸੀ ਭੈਰੋਮਾਜਰਾ ਨੇ ਦੱਸਿਆ ਕਿ ਉਹ  ਆਪਣੀ  ਮਾਤਾ ਪ੍ਰਕਾਸ਼ ਕੌਰ ਅਤੇ ਪਤਨੀ ਦਵਿੰਦਰ ਕੌਰ ਨਾਲ ਬੰਗਾ ਸ਼ਹਿਰ ਤੋਂ ਆਪਣੇ ਪਿੰਡ ਭੈਰੋ  ਮਾਜਰਾ (ਚਮਕੌਰ ਸਾਹਿਬ) ਜਾ ਰਹੇ ਸਨ। ਜਦੋਂ ਉਹ ਉਕਤ ਸਥਾਨ ’ਤੇ ਪਹੁੰਚੇ ਤਾਂ ਜਾਡਲਾ-ਰਾਹੋ  ਰੋਡ ਤੋਂ ਇਕ ਹੋਰ ਕਾਰ ਚਾਲਕ ਜੋ ਬਿਨਾਂ ਦੇਖੇ  ਆਪਣੀ ਕਾਰ  ਨੂੰ ਲਿੰਕ ਰੋਡ ਤੋਂ  ਸੜਕ ’ਤੇ ਚਾੜ੍ਹਨ ਲੱਗਾ ਤਾਂ ਉਨ੍ਹਾਂ ਦੀ ਕਾਰ ਉਸ ਦੇ ਪਿੱਛੇ ਜਾ ਟਕਰਾਈ। 
ਟੱਕਰ ਤੋਂ ਬਾਅਦ  ਉਨ੍ਹਾਂ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਡਿਵਾਈਡਰ ’ਤੇ ਜਾ ਚੜ੍ਹੀ। ਹਾਦਸੇ ’ਚ  ਉਨ੍ਹਾਂ ਦੀ ਮਾਤਾ ਤੇ ਪਤਨੀ  ਗੰਭੀਰ ਜ਼ਖਮੀ ਹੋ ਗਈਅਾਂ, ਜਿਸ ਨੂੰ  ਲੋਕਾਂ ਦੀ ਸਹਾਇਤਾ ਨਾਲ ਇਲਾਜ ਲਈ ਨਵਾਂਸ਼ਹਿਰ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ।
  ਮੌਕੇ ’ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ  ਸਬੰਧਿਤ ਜਾਡਲਾ ਚੌਕੀ ਦਾ ਰਸਤਾ ਕਰੀਬ ਪੰਜ  ਮਿੰਟ ਦਾ ਹੈ ਪਰ ਫੋਨ ਕਰਨ ’ਤੇ ਵੀ ਪੁਲਸ ਘਟਨਾ ਸਥਾਨ ’ਤੇ ਕਰੀਬ 1 ਘੰਟੇ ਪਿੱਛੋਂ  ਪਹੁੰਚੀ। ਕਾਰ ਚਾਲਕ ਅਮਨਦੀਪ ਸਿੰਘ ਨੇ ਦੱਸਿਆ ਹਾਦਸੇ ਪਿੱਛੋਂ ਦੂਸਰਾ ਕਾਰ ਚਾਲਕ  ਮੌਕੇ ਤੋਂ ਫਰਾਰ ਹੋ ਗਿਆ। 
 


Related News