ਸਰਕਾਰੀ ਜੰਗਲ ’ਚੋਂ ਡੇਕ ਦੀ ਲੱਕੜ ਕੱਟਣ ਵਾਲੇ ਦੋ ਵਿਅਕਤੀ ਕਾਬੂ, ਮਾਮਲਾ ਦਰਜ
Monday, May 29, 2023 - 05:32 PM (IST)

ਕਾਠਗੜ੍ਹ (ਜ.ਬ.)- ਪਿੰਡ ਬਨਾਂ ਦੇ ਸਰਕਾਰੀ ਜੰਗਲ ’ਚੋਂ ਡੇਕ ਦੀ ਲੱਕੜ ਦੀ ਨਾਜਾਇਜ਼ ਕਟਾਈ ਕਰਨ ਵਾਲੇ ਦੋ ਵਿਅਕਤੀਆਂ ਨੂੰ ਪੁਲਸ ਨੇ ਲੱਕੜ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਕਾਠਗੜ੍ਹ ਦੇ ਥਾਣਾ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਰਾਏ ਨੇ ਦੱਸਿਆ ਕਿ ਰੇਂਜ ਅਫ਼ਸਰ ਕਾਠਗੜ੍ਹ ਵੱਲੋਂ ਪੁਲਸ ਚੌਂਕੀ ਆਸਰੋਂ ’ਚ ਸ਼ਿਕਾਇਤ ਦਰਜ ਕਰਵਾਈ ਸੀ ਕਿ 28 ਮਈ ਨੂੰ ਤਕਰੀਬਨ 10. 45 ਵਜੇ ਸਵੇਰੇ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਲਵਿੰਦਰ ਕੁਮਾਰ ਪੁੱਤਰ ਧੰਨਪਤ ਰਾਏ ਵਾਸੀ ਪਿੰਡ ਬਨਾਂ ਅਤੇ ਗੱਡੀ ਦੇ ਡਰਾਈਵਰ ਰਕੇਸ਼ ਕੁਮਾਰ ਪੁੱਤਰ ਸ਼ਾਮਲਾਲ ਵਾਸੀ ਪਿੰਡ ਬਨਾਂ ਵੱਲੋਂ ਪਿੰਡ ਬਨਾਂ ਦੇ ਸਰਕਾਰੀ ਜੰਗਲ ਵਿਚੋਂ ਸਰਕਾਰੀ ਜੰਗਲ ਡੇਕ ਦੇ ਰੁੱਖਾਂ ਦੀ ਨਾਜਾਇਜ਼ ਕਟਾਈ ਕੀਤੀ ਗਈ ਹੈ ਅਤੇ ਗੱਡੀ ਨੰਬਰ PB07-BU 8547 ’ਚ ਲੱਦ ਕੇ ਜਾ ਰਹੇ ਹਨ।
ਇਹ ਵੀ ਪੜ੍ਹੋ - ਬਿਆਸ ਦਰਿਆ 'ਚ ਨਹਾਉਣ ਗਏ ਦੋਸਤਾਂ ਨਾਲ ਵਾਪਰੀ ਅਣਹੋਣੀ, ਇਕ ਦੇ ਘਰ 'ਚ ਪੈ ਗਏ ਵੈਣ
ਜੰਗਲਾਤ ਵਿਭਾਗ ਦੇ ਮੁਲਾਜ਼ਮ ਅਮਰ ਸਿੰਘ ਵਣ ਗਾਰਡ ਅਤੇ ਭੁਪਿੰਦਰ ਸਿੰਘ ਬਲਾਕ ਅਫ਼ਸਰ ਵੱਲੋਂ ਗੱਡੀ ਦਾ ਪਿੱਛਾ ਕੀਤਾ ਗਿਆ, ਜਿਸ ਨੂੰ ਬਲਾਚੌਰ ਭੱਦੀ ਰੋਡ (ਨੇੜੇ ਚੌਧਰੀ ਪੈਲੇਸ) ਵਿਖੇ ਕਾਬੂ ਕਰ ਲਿਆ ਗਿਆ। ਜਦੋਂ ਮੁਲਾਜ਼ਮਾਂ ਵੱਲੋਂ ਲੱਕੜ ਸਬੰਧੀ ਪੁੱਛਗਿੱਛ ਕੀਤੀ ਗਈ ਤਾਂ ਉਕਤ ਬਲਵਿੰਦਰ ਕੁਮਾਰ ਨੇ ਉਨ੍ਹਾਂ ਨਾਲ ਹੱਥੋਪਾਈ ਅਤੇ ਕੱਟੀ ਹੋਈ ਲੱਕੜ ਦਾ ਦੋਹਾਂ ਨੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਆਸਰੋਂ ਚੌਕੀ ਦੇ ਏ. ਐੱਸ. ਆਈ. ਨੇ ਸ਼ਿਕਾਇਤ ਦੇ ਆਧਾਰ ’ਤੇ ਲੱਕੜ ਚੋਰ ਬਲਵਿੰਦਰ ਕੁਮਾਰ ਅਤੇ ਡਰਾਈਵਰ ਰਾਕੇਸ਼ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰਨ ਉਪਰੰਤ ਦੋਵਾਂ ਨੂੰ ਕਾਬੂ ਕਰਕੇ ਲੱਕੜ ਦੀ ਗੱਡੀ ਨੂੰ ਕਬਜ਼ੇ ਵਿਚ ਲੈ ਲਿਆ।
ਇਹ ਵੀ ਪੜ੍ਹੋ - ਪਰਿਵਾਰ 'ਤੇ ਟੁੱਟਾਂ ਦੁੱਖਾਂ ਦਾ ਪਹਾੜ, ਚੰਗੇ ਭਵਿੱਖ ਖਾਤਿਰ ਇਟਲੀ ਗਏ ਫਿਲੌਰ ਦੇ ਨੌਜਵਾਨ ਦੀ ਮੌਤ
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani