ਜਲੰਧਰ-ਪਠਾਨਕੋਟ ਹਾਈਵੇਅ ’ਤੇ ਧੁੰਦ ਕਾਰਨ ਵਾਪਰੇ ਦੋ ਹਾਦਸੇ, ਨੁਕਸਾਨੇ ਗਏ ਵਾਹਨ

Monday, Dec 29, 2025 - 05:46 PM (IST)

ਜਲੰਧਰ-ਪਠਾਨਕੋਟ ਹਾਈਵੇਅ ’ਤੇ ਧੁੰਦ ਕਾਰਨ ਵਾਪਰੇ ਦੋ ਹਾਦਸੇ, ਨੁਕਸਾਨੇ ਗਏ ਵਾਹਨ

ਟਾਂਡਾ ਉੜਮੁੜ (ਪਰਮਜੀਤ ਮੌਮੀ, ਵਰਿੰਦਰ ਪੰਡਿਤ)- ਸੰਘਣੀ ਧੁੰਦ ਕਾਰਨ ਜਲੰਧਰ-ਪਠਾਨਕੋਟ ਕੌਮੀ ਮਾਰਗ’ਤੇ ਅੱਜ ਸਵੇਰੇ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਵਿਚ ਵਾਹਨ ਨੁਕਸਾਨੇ ਗਏ ਹਨ। ਪਿੰਡ ਢਡਿਆਲਾ ਦੇ ਫੋਕਲ ਪੁਆਇੰਟ ਨਜ਼ਦੀਕ ਸਵੇਰੇ 9 ਵਜੇ ਦੇ ਕਰੀਬ ਇਕ ਟਰੱਕ ਦੀ ਲਪੇਟ ਵਿਚ ਆਉਣ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਅਸ਼ਵਨੀ ਸ਼ਰਮਾ ਦੇ ਸਿਆਸੀ ਹਮਲੇ

PunjabKesari

ਇਸ ਹਾਦਸੇ ਵਿਚ ਕਾਰ ਸਵਾਰ ਸਤੀਸ਼ ਕੁਮਾਰ ਪੁੱਤਰ ਜੱਸਾ ਸਿੰਘ ਵਾਸੀ ਮੁਕੇਰੀਆਂ ਸੁਰੱਖਿਅਤ ਰਿਹਾ, ਜਦਕਿ ਕਾਰ ਸਵਾਰ ਔਰਤ ਮਾਇਆ ਦੇਵੀ ਜ਼ਖ਼ਮੀ ਹੋਈ। ਜਿਸ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਥਾਣੇਦਾਰ ਜਸਵਿੰਦਰ ਸਿੰਘ, ਆਂਚਲ ਅਤੇ ਸੌਰਵ ਨੇ ਮਦਦ ਕਰਕੇ ਮੁੱਢਲੀ ਮੈਡੀਕਲ ਮਦਦ ਦਿੱਤੀ ਅਤੇ ਵਾਹਨਾਂ ਨੂੰ ਸੜਕ ਤੋਂ ਹਟਵਾਇਆ।  ਇਸੇ ਤਰ੍ਹਾਂ ਹਾਈਵੇਅ ’ਤੇ ਹੀ ਪਿੰਡ ਢਡਿਆਲਾ ਦੇ ਮੋੜ ਨੇੜੇ ਸਵੇਰੇ ਧੁੰਦ ਦੇ ਚਲਦਿਆਂ ਇਕ ਟਿੱਪਰ ਰੋਡ ’ਤੇ ਜਾ ਰਹੇ ਕਿਸੇ ਹੋਰ ਟਿੱਪਰ ਦੇ ਪਿੱਛੇ ਜਾ ਟਕਰਾਇਆ, ਜਿਸ ਕਾਰਨ ਟਿੱਪਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਵਿਚ ਚਾਲਕ ਹਰਵਿੰਦਰ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਸ੍ਰੀ ਹਰਗੋਬਿੰਦਪੁਰ ਸੁਰੱਖਿਅਤ ਰਿਹਾ। ਸੂਚਨਾ ਮਿਲਣ ’ਤੇ ਪਹੁੰਚੀ ਐੱਸ. ਐੱਸ. ਐੱਫ਼. ਨੇ ਸੇਫਟੀ ਕੋਨਾ ਲਗਾ ਕੇ ਰੋਡ ਕਲੀਅਰ ਕਰਵਾਇਆ।

ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ LPU ਦੇ 2 ਵਿਦਿਆਰਥੀਆਂ ਨਾਲ ਵੱਡਾ ਹਾਦਸਾ! ਇਕ ਦੀ ਮੌਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News