ਧੁੰਦ ਨਾਲ ਟ੍ਰੇਨਾਂ ਪ੍ਰਭਾਵਿਤ : ਸਵਰਨ ਸ਼ਤਾਬਦੀ 3, ਸ਼ਾਨ-ਏ-ਪੰਜਾਬ 5, ਵੈਸ਼ਨੋ ਦੇਵੀ ਮਾਲਵਾ ਪੌਣੇ 6 ਤੇ ਅਮਰਨਾਥ ਪੌਣੇ 8 ਘੰਟੇ ਲੇਟ
Saturday, Dec 20, 2025 - 01:01 PM (IST)
ਜਲੰਧਰ (ਪੁਨੀਤ)–ਧੁੰਦ ਕਾਰਨ ਟ੍ਰੇਨਾਂ ਦੀ ਦੇਰੀ ਦਾ ਸਿਲਸਿਲਾ ਵਧਦਾ ਜਾ ਰਿਹਾ ਹੈ, ਜੋਕਿ ਯਾਤਰੀਆਂ ਲਈ ਦਿੱਕਤਾਂ ਅਤੇ ਪ੍ਰੇਸ਼ਾਨੀਆਂ ਦਾ ਕਾਰਨ ਬਣ ਰਿਹਾ ਹੈ। ਧੁੰਦ ਕਾਰਨ ਸ਼ਤਾਬਦੀ ਅਤੇ ਸ਼ਾਨ-ਏ-ਪੰਜਾਬ ਵਰਗੀਆਂ ਮਹੱਤਵਪੂਰਨ ਟ੍ਰੇਨਾਂ ਘੰਟਿਆਂਬੱਧੀ ਦੇਰੀ ਨਾਲ ਰੀ-ਸ਼ਡਿਊਲ ਹੋ ਕੇ ਚਲਾਈਆਂ ਜਾ ਰਹੀਆਂ ਹਨ, ਜਿਸ ਕਾਰਨ ਸਟੇਸ਼ਨਾਂ ’ਤੇ ਯਾਤਰੀਆਂ ਨੂੰ ਘੰਟਿਆਂਬੱਧੀ ਉਡੀਕ ਕਰਨੀ ਪੈ ਰਹੀ ਹੈ। ਇਸੇ ਸਿਲਸਿਲੇ ਵਿਚ ਰੀ-ਸ਼ਡਿਊਲ ਹੋ ਕੇ ਚੱਲਣ ਵਾਲੀ ਸਵਰਨ ਸ਼ਤਾਬਦੀ 12029 ਤੈਅ ਸਮੇਂ ਦੁਪਹਿਰ 12.06 ਤੋਂ 3 ਘੰਟੇ ਦੀ ਦੇਰੀ ਨਾਲ ਦੁਪਹਿਰ 3.10 ਦੇ ਲਗਭਗ ਸਿਟੀ ਸਟੇਸ਼ਨ ’ਤੇ ਪਹੁੰਚੀ। ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ 12030 ਆਪਣੇ ਤੈਅ ਸਮੇਂ 5.53 ਤੋਂ ਸਵਾ 2 ਘੰਟੇ ਲੇਟ ਰਹੀ ਅਤੇ ਸਵਾ 8 ਵਜੇ ਦੇ ਲੱਗਭਗ ਸਿਟੀ ਪਹੁੰਚੀ।
ਇਹ ਵੀ ਪੜ੍ਹੋ: ਰਾਣਾ ਬਲਾਚੌਰੀਆ ਦੇ ਪਿਤਾ ਆਏ ਕੈਮਰੇ ਸਾਹਮਣੇ, ਗੈਂਗਸਟਰ ਡੋਨੀ ਬੱਲ ਨੂੰ ਲੈ ਕੇ ਕੀਤੇ ਵੱਡੇ ਖ਼ੁਲਾਸੇ

ਇਸੇ ਤਰ੍ਹਾਂ ਰੀ-ਸ਼ਡਿਊਲ ਹੋ ਕੇ ਚੱਲਣ ਵਾਲੀ ਸ਼ਾਨ-ਏ-ਪੰਜਾਬ 12497 ਤੈਅ ਸਮੇਂ 12.50 ਤੋਂ 4 ਘੰਟੇ ਲੇਟ ਰਹੀ ਅਤੇ 5 ਵਜੇ ਦੇ ਲਗਭਗ ਸਿਟੀ ਪਹੁੰਚੀ, ਜਦਕਿ 12498 ਲਗਭਗ 5 ਘੰਟੇ ਦੀ ਦੇਰੀ ਨਾਲ ਰਾਤ ਸਵਾ 9 ਵਜੇ ਸਿਟੀ ਪਹੁੰਚੀ। ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ 12014 ਅੰਮ੍ਰਿਤਸਰ ਸ਼ਤਾਬਦੀ ਅੱਧਾ ਘੰਟਾ ਲੇਟ ਰਹੀ, ਜਦਕਿ ਦਿੱਲੀ ਤੋਂ ਆਉਣ ਵਾਲੀ 12013 ਲਗਭਗ ਪੌਣਾ ਘੰਟਾ ਲੇਟ ਸਪਾਟ ਹੋਈ।
ਜੰਮੂ ਜਾਣ ਵਾਲੀ 15653 ਅਮਰਨਾਥ ਐਕਸਪ੍ਰੈੱਸ ਸਵੇਰੇ ਸਾਢੇ 8 ਤੋਂ ਪੌਣੇ 8 ਘੰਟੇ ਦੀ ਦੇਰੀ ਨਾਲ 4 ਵਜੇ ਦੇ ਬਾਅਦ ਕੈਂਟ ਪਹੁੰਚੀ। ਵੈਸ਼ਨੋ ਦੇਵੀ ਜਾਣ ਵਾਲੀ 12919 ਮਾਲਵਾ ਐਕਸਪ੍ਰੈੱਸ ਆਪਣੇ ਤੈਅ ਸਮੇਂ ਸਵੇਰੇ ਸਾਢੇ 10 ਤੋਂ ਪੌਣੇ 6 ਘੰਟੇ ਦੀ ਦੇਰੀ ਨਾਲ ਸਵਾ 4 ਵਜੇ ਕੈਂਟ ਪਹੁੰਚੀ। ਅੰਮ੍ਰਿਤਸਰ ਜਾਣ ਵਾਲੀ 15707 ਆਮਰਪਾਲੀ ਐਕਸਪ੍ਰੈੱਸ 5 ਘੰਟੇ ਲੇਟ ਰਹਿੰਦੇ ਹੋਏ ਸਾਢੇ 3 ਵਜੇ ਸਿਟੀ ਸਟੇਸ਼ਨ ’ਤੇ ਪਹੁੰਚੀ। ਸ਼ਹੀਦ ਐਕਸਪ੍ਰੈੱਸ 14673 ਸਾਢੇ 3 ਘੰਟੇ ਲੇਟ ਰਹਿੰਦੇ ਹੋਏ 7 ਵਜੇ ਸਿਟੀ ਪਹੁੰਚੀ। ਹਰਿਦੁਆਰ ਜਨਸ਼ਤਾਬਦੀ 12054 ਲੱਗਭਗ ਪੌਣਾ ਘੰਟਾ ਦੇਰੀ ਨਾਲ ਜਲੰਧਰ ਪਹੁੰਚੀ। ਛੱਤੀਸਗੜ੍ਹ ਐਕਸਪ੍ਰੈੱਸ 18237 ਲੱਗਭਗ 4 ਘੰਟੇ ਲੇਟ ਰਹੀ ਅਤੇ ਸਾਢੇ 8 ਵਜੇ ਕੈਂਟ ਪਹੁੰਚੀ। ਸਵਰਾਜ ਐਕਸਪ੍ਰੈੱਸ 12471 ਸਾਢੇ 5 ਘੰਟੇ ਲੇਟ ਰਹਿੰਦੇ ਹੋਏ ਸਾਢੇ 4 ਵਜੇ ਦੇ ਲੱਗਭਗ ਕੈਂਟ ਪਹੁੰਚੀ।
ਇਹ ਵੀ ਪੜ੍ਹੋ: ਰਾਣਾ ਬਲਾਚੌਰੀਆ ਦੇ ਕਤਲ 'ਤੇ ਸੁਨੀਲ ਜਾਖੜ ਨੇ ਘੇਰੀ ਪੰਜਾਬ ਸਰਕਾਰ, ਗੈਂਗਸਟਰਾਂ ਬਾਰੇ ਦਿੱਤਾ ਵੱਡਾ ਬਿਆਨ
