ਧੁੰਦ ਕਾਰਨ ਦਰਜਨਾਂ ਟ੍ਰੇਨਾਂ ਬੁਰੀ ਤਰ੍ਹਾਂ ਪ੍ਰਭਾਵਿਤ : ਵੰਦੇ ਭਾਰਤ ਤੇ ਸ਼ਤਾਬਦੀ ਇਕ ਘੰਟਾ, ਆਮਰਪਾਲੀ ਤੇ ਬੇਗਮਪੁਰਾ ਸਾਢੇ 4 ਘੰਟੇ ਲੇਟ
Friday, Dec 19, 2025 - 02:15 PM (IST)
ਜਲੰਧਰ (ਪੁਨੀਤ)–ਧੁੰਦ ਕਾਰਨ ਟ੍ਰੇਨਾਂ ਅਤੇ ਬੱਸਾਂ ਦਾ ਸਫ਼ਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ, ਜਿਸ ਕਾਰਨ ਯਾਤਰੀਆਂ ਨੂੰ ਆਪਣੀ ਮੰਜ਼ਿਲ ਤਕ ਪਹੁੰਚਣ ਵਿਚ ਦੇਰੀ ਹੋਈ। ਜਿੱਥੇ ਇਕ ਪਾਸੇ ਦਰਜਨਾਂ ਟ੍ਰੇਨਾਂ ਲੇਟ ਰਹੀਆਂ, ਉਥੇ ਹੀ ਬੱਸਾਂ ਦੀ ਰਫ਼ਤਾਰ ਵੀ ਹੌਲੀ ਰਹੀ। ਇਸੇ ਕ੍ਰਮ ਵਿਚ ਸਵਰਨ ਸ਼ਤਾਬਦੀ 12029 ਆਪਣੇ ਨਿਰਧਾਰਿਤ ਸਮੇਂ 12.06 ਤੋਂ ਇਕ ਘੰਟੇ ਤੋਂ ਜ਼ਿਆਦਾ ਦੀ ਦੇਰੀ ਨਾਲ ਸਵਾ 1 ਵਜੇ ਸਿਟੀ ਸਟੇਸ਼ਨ ਵਿਖੇ ਪਹੁੰਚੀ, ਜਦਕਿ ਦਿੱਲੀ ਜਾਣ ਵਾਲੀ 12030 ਲੱਗਭਗ 10 ਮਿੰਟ ਲੇਟ ਰਹੀ।
ਦਿੱਲੀ ਤੋਂ ਆਉਣ ਵਾਲੀ 12487 ਵੰਦੇ ਭਾਰਤ ਐਕਸਪ੍ਰੈੱਸ ਤੈਅ ਸਮੇਂ 7.24 ਤੋਂ ਲਗਭਗ ਇਕ ਘੰਟਾ ਲੇਟ ਰਹਿੰਦੇ ਹੋਏ ਸਵਾ 8 ਵਜੇ ਕੈਂਟ ਪਹੁੰਚੀ, ਜਦਕਿ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਵੰਦੇ ਭਾਰਤ 22488 ਲੱਗਭਗ 20 ਮਿੰਟ ਦੇਰੀ ਨਾਲ ਜਲੰਧਰ ਕੈਂਟ ਪਹੁੰਚੀ। ਉਥੇ ਹੀ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ 12014 ਅੰਮ੍ਰਿਤਸਰ ਸ਼ਤਾਬਦੀ ਅੱਧਾ ਘੰਟਾ ਲੇਟ ਰਹੀ। ਅੰਮ੍ਰਿਤਸਰ ਜਾਣ ਵਾਲੀ 15707 ਆਮਰਪਾਲੀ ਐਕਸਪ੍ਰੈੱਸ ਜਲੰਧਰ ਦੇ ਆਪਣੇ ਨਿਰਧਾਰਿਤ ਸਮੇਂ ਸਵੇਰੇ 10.30 ਤੋਂ ਸਾਢੇ 4 ਘੰਟੇ ਦੀ ਦੇਰੀ ਨਾਲ ਦੁਪਹਿਰ 3 ਵਜੇ ਸਿਟੀ ਸਟੇਸ਼ਨ ਪਹੁੰਚੀ। ਡਾ. ਅੰਬੇਡਕਰ ਨਗਰ ਤੋਂ ਮਾਤਾ ਵੈਸ਼ਨੋ ਦੇਵੀ ਜਾਣ ਵਾਲੀ 12919 ਮਾਲਵਾ ਐਕਸਪ੍ਰੈੱਸ ਸਾਢੇ 10 ਤੋਂ ਡੇਢ ਘੰਟਾ ਲੇਟ ਰਹਿੰਦੇ ਹੋਏ 12 ਵਜੇ ਦੇ ਕਰੀਬ ਕੈਂਟ ਪਹੁੰਚੀ। ਜੰਮੂ ਜਾਣ ਵਾਲੀ 13151 ਚਾਰ ਘੰਟੇ ਦੀ ਦੇਰੀ ਨਾਲ ਸਾਢੇ 8 ਵਜੇ ਕੈਂਟ ਪਹੁੰਚੀ, ਆਗਰਾ-ਹੁਸ਼ਿਆਰਪੁਰ 11905 ਲੱਗਭਗ ਇਕ ਘੰਟਾ ਲੇਟ ਰਹਿੰਦੇ ਹੋਏ ਸਵੇਰੇ 9 ਵਜੇ ਕੈਂਟ ਪਹੁੰਚੀ।
ਇਹ ਵੀ ਪੜ੍ਹੋ: ਰਾਣਾ ਬਲਾਚੌਰੀਆ ਦਾ ਕਤਲ ਸਿਰਫ਼ ਟਰੇਲਰ! ਅਜੇ 35 ਹੋਰ...,ਗੈਂਗਸਟਰ ਡੋਨੀ ਬੱਲ ਦਾ ਵੱਡਾ ਖ਼ੁਲਾਸਾ

ਅੰਮ੍ਰਿਤਸਰ ਮੇਲ 13005 ਢਾਈ ਘੰਟੇ ਦੀ ਦੇਰੀ ਨਾਲ ਸਵੇਰੇ ਸਾਢੇ 9 ਵਜੇ ਸਿਟੀ ਸਟੇਸ਼ਨ ’ਤੇ ਪਹੁੰਚੀ। ਪੂਜਾ ਐਕਸਪ੍ਰੈੱਸ 12413 ਲੱਗਭਗ 7 ਘੰਟੇ ਦੀ ਦੇਰੀ ਨਾਲ ਸਵੇਰੇ ਸਾਢੇ 10 ਵਜੇ ਕੈਂਟ ਪਹੁੰਚੀ। ਅਰਚਨਾ ਐਕਸਪ੍ਰੈੱਸ 12355 ਪੌਣੇ ਚਾਰ ਘੰਟੇ ਲੇਟ ਰਹਿੰਦੇ ਹੋਏ ਕੈਂਟ ਪਹੁੰਚੀ। 12237 ਬੇਗਮਪੁਰਾ ਐਕਸਪ੍ਰੈੱਸ ਸਾਢੇ 4 ਘੰਟੇ ਦੀ ਦੇਰੀ ਨਾਲ ਸਵੇਰੇ ਸਾਢੇ 11 ਵਜੇ ਕੈਂਟ ਪਹੁੰਚੀ। ਲੋਹਿਤ ਐਕਸਪ੍ਰੈੱਸ 15651 ਸਵੇਰੇ ਸਾਢੇ 8 ਤੋਂ ਸਾਢੇ 3 ਘੰਟੇ ਦੀ ਦੇਰੀ ਨਾਲ 12 ਵਜੇ ਕੈਂਟ ਪਹੁੰਚੀ। ਜੰਮੂ ਜਾਣ ਵਾਲੀ 18309 ਢਾਈ ਘੰਟੇ ਲੇਟ ਰਹਿੰਦੇ ਹੋਏ ਸਵੇਰੇ ਸਵਾ 9 ਵਜੇ ਸਿਟੀ ਪਹੁੰਚੀ। ਅੰਮ੍ਰਿਤਸਰ ਸਪੈਸ਼ਲ 04651 ਆਪਣੇ ਨਿਰਧਾਰਿਤ ਸਮੇਂ ਦੁਪਹਿਰ 1 ਵਜੇ ਤੋਂ 12 ਘੰਟੇ ਤੋਂ ਜ਼ਿਆਦਾ ਦੀ ਦੇਰੀ ਨਾਲ ਸਪਾਟ ਹੋਈ। ਦੇਹਰਾਦੂਨ ਤੋਂ ਅੰਮ੍ਰਿਤਸਰ ਜਾਣ ਵਾਲੀ 14631 ਡੇਢ ਘੰਟੇ ਲੇਟ ਰਹੀ ਅਤੇ ਸਵੇਰੇ 8 ਵਜੇ ਸਿਟੀ ਸਟੇਸ਼ਨ ਪਹੁੰਚੀ। ਦੁਰਗਿਆਣਾ ਐਕਸਪ੍ਰੈੱਸ 12357 ਆਪਣੇ ਨਿਰਧਾਰਿਤ ਸਮੇਂ ਦੁਪਹਿਰ 3.40 ਵਜੇ ਤੋਂ 3 ਘੰਟੇ ਦੀ ਦੇਰੀ ਨਾਲ ਪੌਣੇ 7 ਵਜੇ ਸਿਟੀ ਪਹੁੰਚੀ। ਇਸ ਤੋਂ ਇਲਾਵਾ ਵੀ ਦਰਜਨਾਂ ਟ੍ਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ ਲੇਟ ਰਹੀਆਂ।
ਇਹ ਵੀ ਪੜ੍ਹੋ: ਸੰਘਣੀ ਧੁੰਦ ਕਾਰਨ ਜਲੰਧਰ-ਜੰਮੂ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ! ਭਿਆਨਕ ਮੰਜ਼ਰ ਵੇਖ ਸਹਿਮੇ ਲੋਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
