ਟ੍ਰੇਨਾਂ ਦੀ ਦੇਰੀ ਬਣੀ ਪ੍ਰੇਸ਼ਾਨੀ : ਲੋਹਿਤ ਐਕਸਪ੍ਰੈੱਸ 5, ਵੈਸ਼ਨੋ ਦੇਵੀ ਐਕਸਪ੍ਰੈੱਸ ਸਾਢੇ 5 ਅਤੇ ਅੰਮ੍ਰਿਤਸਰ ਸਪੈਸ਼ਲ 7 ਘੰਟੇ ਲੇਟ

Thursday, Dec 11, 2025 - 11:40 AM (IST)

ਟ੍ਰੇਨਾਂ ਦੀ ਦੇਰੀ ਬਣੀ ਪ੍ਰੇਸ਼ਾਨੀ : ਲੋਹਿਤ ਐਕਸਪ੍ਰੈੱਸ 5, ਵੈਸ਼ਨੋ ਦੇਵੀ ਐਕਸਪ੍ਰੈੱਸ ਸਾਢੇ 5 ਅਤੇ ਅੰਮ੍ਰਿਤਸਰ ਸਪੈਸ਼ਲ 7 ਘੰਟੇ ਲੇਟ

ਜਲੰਧਰ (ਪੁਨੀਤ)–ਵੱਖ-ਵੱਖ ਟ੍ਰੇਨਾਂ ਦੀ ਕ੍ਰਮਵਾਰ ਦੇਰੀ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੀ ਜਾ ਰਹੀ ਹੈ। ਹੁਣ ਧੁੰਦ ਵਧੇਗੀ ਤਾਂ ਦੇਰੀ ਵਿਚ ਹੋਰ ਵਾਧਾ ਵੇਖਣ ਨੂੰ ਮਿਲ ਸਕਦਾ ਹੈ। ਇਸੇ ਕ੍ਰਮ ਵਿਚ ਕਟੜਾ ਜਾਣ ਵਾਲੀ 11449 ਵੈਸ਼ਨੋ ਦੇਵੀ ਐਕਸਪ੍ਰੈੱਸ ਆਪਣੇ ਨਿਰਧਾਰਿਤ ਸਮੇਂ ਤੋਂ ਸਾਢੇ 5 ਘੰਟੇ ਲੇਟ ਰਹਿੰਦੇ ਹੋਏ ਸਵੇਰੇ ਪੌਣੇ 10 ਵਜੇ ਕੈਂਟ ਸਟੇਸ਼ਨ ਪਹੁੰਚੀ, ਜਦਕਿ ਵੈਸ਼ਨੋ ਦੇਵੀ ਜਾਣ ਵਾਲੀ ਮਾਲਵਾ 12919 ਲੱਗਭਗ ਇਕ ਘੰਟਾ ਲੇਟ ਰਹਿੰਦੇ ਹੋਏ ਪੌਣੇ 12 ਵਜੇ ਕੈਂਟ ਪਹੁੰਚੀ।

ਇਹ ਵੀ ਪੜ੍ਹੋ: ਪੰਜਾਬ ’ਚ ਵਧਾਈ ਗਈ ਸੁਰੱਖਿਆ! 44,000 ਪੁਲਸ ਮੁਲਾਜ਼ਮ ਕੀਤੇ ਗਏ ਤਾਇਨਾਤ

PunjabKesari

ਜੰਮੂ ਜਾਣ ਵਾਲੀ ਲੋਹਿਤ ਐਕਸਪ੍ਰੈੱਸ 15651 ਲਗਭਗ 5 ਘੰਟੇ ਦੀ ਦੇਰੀ ਨਾਲ ਦੁਪਹਿਰ 1 ਵਜੇ ਤੋਂ ਬਾਅਦ ਕੈਂਟ ਸਟੇਸ਼ਨ ’ਤੇ ਪਹੁੰਚੀ। ਅੰਮ੍ਰਿਤਸਰ ਮੇਲ 13005 ਆਪਣੇ ਨਿਰਧਾਰਿਤ ਸਮੇਂ ਤੋਂ ਸਾਢੇ 3 ਘੰਟੇ ਲੇਟ ਰਹੀ ਅਤੇ ਸਵੇਰੇ 10 ਵਜੇ ਕੈਂਟ ਸਟੇਸ਼ਨ ਵਿਖੇ ਪਹੁੰਚੀ। ਅੰਮ੍ਰਿਤਸਰ ਜਾਣ ਵਾਲੀ ਸਰਯੂ-ਯਮੁਨਾ ਐਕਸਪ੍ਰੈੱਸ 14649 ਜਲੰਧਰ ਦੇ ਆਪਣੇ ਨਿਰਧਾਰਿਤ ਸਮੇਂ ਦੁਪਹਿਰ 3 ਵਜੇ ਤੋਂ 3 ਘੰਟੇ ਲੇਟ ਰਹਿੰਦੇ ਹੋਏ 6 ਵਜੇ ਦੇ ਕਰੀਬ ਕੈਂਟ ਸਟੇਸ਼ਨ ਪਹੁੰਚੀ। ਉਥੇ ਹੀ ਅੰਮ੍ਰਿਤਸਰ ਸਪੈਸ਼ਲ 04651 ਲੱਗਭਗ 7 ਘੰਟੇ ਦੇਰੀ ਨਾਲ ਸਪਾਟ ਹੋਈ। ਉਥੇ ਹੀ ਸ਼ਾਨ-ਏ-ਪੰਜਾਬ ਦੋਵਾਂ ਰੂਟਾਂ ’ਤੇ 12 ਤੋਂ 17 ਮਿੰਟ ਲੇਟ ਰਹੀ। ਸਵਰਨ ਸ਼ਤਾਬਦੀ ਦਿੱਲੀ ਤੋਂ ਆਉਂਦੇ ਸਮੇਂ 20 ਮਿੰਟ ਦੇਰੀ ਨਾਲ ਪਹੁੰਚੀ। ਵੰਦੇ ਭਾਰਤ ਦੋਵਾਂ ਰੂਟਾਂ ’ਤੇ ਲੇਟ ਰਹੀ। ਆਗਰਾ ਤੋਂ ਹੁਸ਼ਿਆਰਪੁਰ ਜਾਣ ਵਾਲੀ 11905 ਪੌਣੇ ਘੰਟੇ ਦੀ ਦੇਰੀ ਨਾਲ ਸਵੇਰੇ 8.30 ਵਜੇ ਤੋਂ ਬਾਅਦ ਕੈਂਟ ਪਹੁੰਚੀ।

ਇਹ ਵੀ ਪੜ੍ਹੋ: ਪੰਜਾਬ 'ਚ 3 ਦਿਨ ਅਹਿਮ! 9 ਜ਼ਿਲ੍ਹਿਆਂ 'ਚ Yellow Alert, ਮੌਸਮ ਵਿਭਾਗ ਨੇ 14 ਦਸੰਬਰ ਤੱਕ ਕੀਤੀ ਵੱਡੀ ਭਵਿੱਖਬਾਣੀ


author

shivani attri

Content Editor

Related News