ਟ੍ਰੇਨਾਂ ਦੀ ਦੇਰੀ : ਸਵਰਨ ਸ਼ਤਾਬਦੀ 40 ਮਿੰਟ ਲੇਟ, ਜਨਨਾਇਕ ਤੇ ਹੀਰਾਕੁੰਡ ਨੇ ਕਰਵਾਈ 2-2 ਘੰਟੇ ਉਡੀਕ
Monday, Dec 01, 2025 - 06:20 PM (IST)
ਜਲੰਧਰ (ਪੁਨੀਤ)-ਬੱਸਾਂ ਦੀ ਹੜਤਾਲ ਵਿਚਕਾਰ ਟ੍ਰੇਨਾਂ ਦੀ ਦੇਰੀ ਦਾ ਸਿਲਸਿਲਾ ਵੀ ਜਾਰੀ ਹੈ। ਇਸੇ ਸਿਲਸਿਲੇ ਵਿਚ ਐਤਵਾਰ ਕੈਂਟ ਅਤੇ ਸਿਟੀ ਸਟੇਸ਼ਨਾਂ ਦੀਆਂ ਵੱਖ-ਵੱਖ ਟ੍ਰੇਨਾਂ ਦੇਰੀ ਦਾ ਸ਼ਿਕਾਰ ਹੋਈਆਂ। ਇਨ੍ਹਾਂ ਵਿਚ ਨਵੀਂ ਦਿੱਲੀ ਤੋਂ ਆਉਣ ਵਾਲੀ ਸਵਰਨ ਸ਼ਤਾਬਦੀ 12029 ਜਲੰਧਰ ਦੇ ਤੈਅ ਸਮੇਂ 12.06 ਤੋਂ 40 ਮਿੰਟ ਲੇਟ ਰਹਿੰਦੇ ਹੋਏ ਪੌਣੇ 1 ਵਜੇ ਸਿਟੀ ਸਟੇਸ਼ਨ ’ਤੇ ਪਹੁੰਚੀ। ਵੈਸ਼ਨੋ ਦੇਵੀ ਜਾਣ ਵਾਲੀ 12919 ਮਾਲਵਾ ਐਕਸਪ੍ਰੈੱਸ ਜਲੰਧਰ ਦੇ ਤੈਅ ਸਮੇਂ ਸਵੇਰੇ 10.30 ਤੋਂ ਸਵਾ ਘੰਟਾ ਲੇਟ ਰਹਿੰਦੇ ਹੋਏ ਪੌਣੇ 12 ਵਜੇ ਕੈਂਟ ਪਹੁੰਚੀ।
ਇਹ ਵੀ ਪੜ੍ਹੋ: ਪੰਜਾਬੀਓ ਕਰ ਲਿਓ ਤਿਆਰੀ! ਭਲਕੇ ਪੰਜਾਬ 'ਚ ਲੰਬਾ Power Cut, ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ

ਹੀਰਾਕੁੰਡ ਐਕਸਪ੍ਰੈੱਸ 20807 ਅਤੇ 15211 ਜਨਨਾਇਕ ਐਕਸਪ੍ਰੈੱਸ ਅੰਮ੍ਰਿਤਸਰ ਜਾਂਦੇ ਸਮੇਂ 2-2 ਘੰਟੇ ਦੀ ਦੇਰੀ ਨਾਲ ਸਪਾਟ ਹੋਈ। ਸ਼ਹੀਦ ਐਕਸਪ੍ਰੈੱਸ 14673 ਲੱਗਭਗ 1 ਘੰਟਾ ਲੇਟ ਰਹਿੰਦੇ ਹੋਏ ਸ਼ਾਮ 4.10 ਵਜੇ ਕੈਂਟ ਪਹੁੰਚੀ। ਅੰਮ੍ਰਿਤਸਰ ਜਨਸੇਵਾ ਆਪਣੇ ਤੈਅ ਸਮੇਂ 3.05 ਤੋਂ ਡੇਢ ਘੰਟਾ ਲੇਟ ਰਹਿੰਦੇ ਹੋਏ 4.30 ਵਜੇ ਤੋਂ ਬਾਅਦ ਸਿਟੀ ਸਟੇਸ਼ਨ ’ਤੇ ਪਹੁੰਚੀ। ਆਗਰਾ ਤੋਂ ਹੁਸ਼ਿਆਰਪੁਰ ਜਾਣ ਵਾਲੀ 11905 ਲਗਭਗ ਅੱਧਾ ਘੰਟਾ ਦੇਰੀ ਨਾਲ ਜਲੰਧਰ ਪਹੁੰਚੀ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਦਿਨ-ਦਿਹਾੜੇ ਚੱਲੀਆਂ ਗੋਲ਼ੀਆਂ, ਦਹਿਲਿਆ ਇਹ ਇਲਾਕਾ
