8 ਡਿਗਰੀ ਤਾਪਮਾਨ ''ਚ ਬੱਚਿਆਂ ਨੂੰ ਬਿਠਾ ਦਿੱਤਾ ਜ਼ਮੀਨ ''ਤੇ, ਜਾਣੋ ਕੀ ਰਹੀ ਵਜ੍ਹਾ
Wednesday, Dec 25, 2019 - 01:29 PM (IST)

ਜਲੰਧਰ (ਕਮਲੇਸ਼)— ਟਰੈਫਿਕ ਨਿਯਮਾਂ ਦਾ ਪਾਠ ਪੜ੍ਹਨ ਲਈ ਬੀਤੇ ਦਿਨ ਸਕੂਲ ਦੇ ਵਿਦਿਆਰਥੀਆਂ ਨੂੰ ਕੜਕਦੀ ਠੰਡ 'ਚ ਠਰਨਾ ਪਿਆ। ਕੈਂਟ ਦੇ ਇਕ ਸਕੂਲ 'ਚ ਟਰੈਫਿਕ ਡਿਪਾਰਟਮੈਂਟ ਦੇ ਏਜੂਕੇਸ਼ਨ ਸੈੱਲ ਵੱਲੋਂ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਸਿੱਖਿਆ ਦੇਣ ਲਈ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ ਸੀ।
ਇਸ ਦੌਰਾਨ ਟਰੈਫਿਕ ਵਿਭਾਗ ਦੇ ਕਰਮਚਾਰੀ ਵਿਦਿਆਰਥੀਆਂ ਨੂੰ 8 ਡਿਗਰੀ ਟੈਂਪਰੇਚਰ 'ਚ ਜ਼ਮੀਨ 'ਤੇ ਬਿਠਾ ਕੇ ਹੀ ਟਰੈਫਿਕ ਨਿਯਮਾਂ ਦੀ ਸਿੱਖਿਆ ਦੇਣ ਲੱਗੇ। ਬੱਚੇ ਠੰਡ 'ਚ ਨਿਯਮਾਂ ਨੂੰ ਸਿੱਖਣਾ ਤਾਂ ਦੂਰ ਸਗੋਂ ਸੈਮੀਨਾਰ ਦੇ ਖਤਮ ਹੋਣ ਦਾ ਇੰਤਜ਼ਾਰ ਕਰਦੇ ਰਹੇ। ਇਸ ਸਾਰੇ ਮਾਮਲੇ 'ਚ ਟਰੈਫਿਕ ਕਰਮਚਾਰੀਆਂ ਨੇ ਵੀ ਬੱਚਿਆਂ ਦੀ ਸਮੱਸਿਆ ਨੂੰ ਨਹੀਂ ਸਮਝਿਆ ਅਤੇ ਸੈਮੀਨਾਰ ਨੂੰ ਜਾਰੀ ਰੱਖਿਆ।