ਟ੍ਰੈਫਿਕ ਪੁਲਸ ਅਤੇ ਨਿਗਮ ਨੇ ਸ਼ੂ ਮਾਰਕੀਟ ਸਾਹਮਣੇ ਕੀਤਾ ''ਸਰੰਡਰ''

01/31/2020 11:57:32 AM

ਜਲੰਧਰ (ਖੁਰਾਣਾ): ਕਦੀ ਸਮਾਂ ਸੀ ਜਦੋਂ ਲੋਕ ਟ੍ਰੈਫਿਕ ਪੁਲਸ ਕੋਲੋਂ ਥਰ-ਥਰ ਕੰਬਦੇ ਸਨ ਅਤੇ ਕਦੀ ਉਹ ਵੀ ਸਮਾਂ ਸੀ ਜਦੋਂ ਨਗਰ ਨਿਗਮ ਦੀ ਤਹਿਬਾਜ਼ਾਰੀ ਟੀਮ ਨੂੰ ਦੂਰ ਤੋਂ ਵੇਖ ਕੇ ਹੀ ਲੋਕ ਭੱਜ ਜਾਇਆ ਕਰਦੇ ਸਨ ਪਰ ਇਨ੍ਹੀਂ ਦਿਨੀਂ ਲਗਭਗ ਸਾਰੇ ਸਰਕਾਰੀ ਵਿਭਾਗਾਂ ਦਾ ਸਿਸਟਮ ਤਬਾਹ ਹੁੰਦਾ ਜਾ ਰਿਹਾ ਹੈ। ਇਸ ਦੀ ਸਪੱਸ਼ਟ ਮਿਸਾਲ ਓਲਡ ਜੀ. ਟੀ. ਰੋਡ 'ਤੇ ਰੈੱਡ ਕਰਾਸ ਮਾਰਕੀਟ ਦੇ ਬਾਹਰ ਲੱਗਦੀ ਨਾਜਾਇਜ਼ ਸ਼ੂ ਮਾਰਕੀਟ ਹੈ, ਜਿਸ ਦੇ ਸਾਹਮਣੇ ਸ਼ਹਿਰ ਦੀ ਟ੍ਰੈਫਿਕ ਪੁਲਸ ਤੇ ਪੂਰੇ ਨਗਰ ਨਿਗਮ ਨੇ ਸਰੰਡਰ ਕਰ ਦਿੱਤਾ ਹੈ।

ਕੁਝ ਦਿਨ ਪਹਿਲਾਂ ਟ੍ਰੈਫਿਕ ਪੁਲਸ ਦੇ ਸਾਰੇ ਸੀਨੀਅਰ ਅਧਿਕਾਰੀ ਤੇ ਜਲੰਧਰ ਨਿਗਮ ਨਾਲ ਸਬੰਧਿਤ ਵੱਡੇ ਅਫਸਰਾਂ ਨੇ ਇਕ ਮੀਟਿੰਗ ਕਰ ਕੇ ਜੁਆਇੰਟ ਆਪ੍ਰੇਸ਼ਨ ਚਲਾਇਆ ਸੀ, ਜਿਸ ਦੇ ਤਹਿਤ ਸਭ ਤੋਂ ਪਹਿਲਾਂ ਰੈੱਡ ਕਰਾਸ ਮਾਰਕੀਟ ਦੇ ਬਾਹਰ ਲੱਗਦੀ ਸ਼ੂ ਮਾਰਕੀਟ ਨੂੰ ਤੋੜਿਆ ਗਿਆ ਸੀ ਤੇ ਇਸ ਪੂਰੇ ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ ਸੀ। ਇਸ ਆਪ੍ਰੇਸ਼ਨ ਦੌਰਾਨ ਭਗਵਾਨ ਵਾਲਮੀਕਿ ਚੌਕ ਦੇ ਆਸ-ਪਾਸ ਲੱਗਦੀਆਂ ਫੜ੍ਹੀਆਂ ਤੇ ਦੁਕਾਨਦਾਰਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਵੀ ਹਟਾ ਦਿੱਤਾ ਗਿਆ ਸੀ।

PunjabKesari

ਟ੍ਰੈਫਿਕ ਪੁਲਸ ਤੇ ਨਗਰ ਨਿਗਮ ਦੇ ਇਸ ਜੁਆਇੰਟ ਆਪ੍ਰੇਸ਼ਨ ਦਾ ਸ਼ਹਿਰ ਵਾਸੀਆਂ ਨੇ ਭਰਪੂਰ ਸਵਾਗਤ ਕੀਤਾ ਸੀ ਕਿਉਂਕਿ ਇਸ ਨਾਲ ਇਲਾਕੇ ਦੀ ਨਾ ਸਿਰਫ ਟ੍ਰੈਫਿਕ ਜਾਮ ਦੀ ਸਮੱਸਿਆ ਖਤਮ ਹੋ ਗਈ ਸੀ ਸਗੋਂ ਐਂਬੂਲੈਂਸ ਆਦਿ ਆਉਣ-ਜਾਣ ਲਈ ਆਸਾਨੀ ਨਾਲ ਰਸਤਾ ਮਿਲਣ ਲੱਗ ਿਗਆ ਸੀ। ਇਹ ਸਥਿਤੀ ਸਿਰਫ ਕੁਝ ਦਿਨ ਹੀ ਰਹੀ ਤੇ ਇਸ ਤੋਂ ਬਾਅਦ ਨਗਰ ਨਿਗਮ ਤੇ ਟ੍ਰੈਫਿਕ ਪੁਲਸ ਦਾ ਜੋਸ਼ ਠੰਡਾ ਪੈ ਗਿਆ। ਹੁਣ ਹਾਲਾਤ ਇਹ ਹਨ ਕਿ ਰੈੱਡ ਕਰਾਸ ਮਾਰਕੀਟ ਦੇ ਬਾਹਰ ਨਾਜਾਇਜ਼ ਸ਼ੂ ਮਾਰਕੀਟ ਦੁਬਾਰਾ ਸਜ ਗਈ ਹੈ ਤੇ ਭਗਵਾਨ ਵਾਲਮੀਕਿ ਚੌਕ ਦੇ ਆਲੇ-ਦੁਆਲੇ ਫੜ੍ਹੀਆਂ ਵੀ ਲੱਗ ਗਈਆਂ ਹਨ।
ਦੋਵਾਂ ਵਿਭਾਗਾਂ ਦੇ ਡਰ ਤੋਂ ਦੁਬਈ ਜਿਊਲਰਜ਼ ਦੇ ਕੋਲ ਅਤੇ ਸੋਢੀ ਕੁਲੈਕਸ਼ਨ ਤੋਂ ਰਾਇਲ ਢਾਬੇ ਤੱਕ ਜਿਨ੍ਹਾਂ ਫੜ੍ਹੀਆਂ ਨੂੰ ਹਟਾ ਲਿਆ ਗਿਆ ਸੀ, ਉਹ ਫੜ੍ਹੀਆਂ ਹੁਣ ਦੁਬਾਰਾ ਸੜਕ 'ਤੇ ਲੱਗ ਜਾਣ ਨਾਲ ਹਰ ਰੋਜ਼ ਚੌਕ ਦੇ ਆਲੇ-ਦੁਆਲੇ ਟ੍ਰੈਫਿਕ ਜਾਮ ਰਹਿਣ ਲੱਗਾ ਹੈ। ਟ੍ਰੈਫਿਕ ਪੁਲਸ ਅਤੇ ਨਿਗਮ ਦੇ ਇਸ ਸਰੰਡਰ ਦੀ ਸ਼ਹਿਰ ਿਵਚ ਖੂਬ ਚਰਚਾ ਹੋ ਰਹੀ ਹੈ।

ਸੰਡੇ ਬਾਜ਼ਾਰ ਨੂੰ ਲੈ ਕੇ ਫਿਰ ਹੋਈ ਮੀਟਿੰਗ
ਪਿਛਲੇ ਮਹੀਨੇ ਡੀ. ਸੀ. ਆਫਿਸ ਵਿਚ ਹੋਈ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਿਵਚ ਤਿੱਖੇ ਤੇਵਰ ਦਿਖਾਉਂਦੇ ਹੋਏ ਮੇਅਰ ਜਗਦੀਸ਼ ਰਾਜਾ ਨੇ ਨਾਜਾਇਜ਼ ਕਬਜ਼ਿਆਂ ਲਈ ਪੁਲਸ ਨੂੰ ਦੋਸ਼ੀ ਠਹਿਰਾਇਆ ਸੀ ਜਿਸ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਨਿਗਮ ਵਿਚ ਮੀਟਿੰਗ ਕਰ ਕੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਅਤੇ ਜੀ. ਟੀ. ਰੋਡ 'ਤੇ ਲੱਗਣ ਵਾਲੇ ਸੰਡੇ ਬਾਜ਼ਾਰ ਨੂੰ ਬੰਦ ਕਰਵਾਉਣ ਦਾ ਫੈਸਲਾ ਿਲਆ। ਇਸ ਫੈਸਲੇ ਤੋਂ ਬਾਅਦ ਜੋ ਜੁਆਇੰਟ ਆਪ੍ਰੇਸ਼ਨ ਚੱਲਿਆ ਉਸ ਵਿਚ ਸ਼ੂ ਮਾਰਕੀਟ ਸਣੇ ਬਾਕੀ ਕਬਜ਼ੇ ਤਾਂ ਹਟਾ ਦਿੱਤੇ ਗਏ ਪਰ ਸੰਡੇ ਬਾਜ਼ਾਰ ਦੇ ਮਾਮਲੇ ਵਿਚ ਪੁਲਸ ਤੇ ਨਿਗਮ ਮਿਲ ਕੇ ਵੀ ਕੁਝ ਨਾ ਕਰ ਸਕੇ ਕਿਉਂਕਿ ਉਥੇ ਮੌਕੇ 'ਤੇ ਵਿਰੋਧ ਖੜ੍ਹਾ ਹੋ ਗਿਆ। ਅਫਸਰਾਂ ਵਲੋਂ ਸਟੈਂਡ ਨਾ ਲਏ ਜਾਣ ਕਾਰਣ ਹੁਣ ਤੱਕ ਸੰਡੇ ਬਾਜ਼ਾਰ ਜੀ. ਟੀ. ਰੋਡ 'ਤੇ ਹੀ ਲੱਗ ਰਿਹਾ ਹੈ ਪਰ ਅੱਜ ਇਸੇ ਵਿਸ਼ੇ ਨੂੰ ਲੈ ਕੇ ਮੇਅਰ ਆਫਿਸ ਵਿਚ ਦੁਬਾਰਾ ਇਕ ਮੀਟਿੰਗ ਹੋਈ, ਜਿਸ ਿਵਚ ਮੇਅਰ ਤੇ ਕਮਿਸ਼ਨਰ ਤੋਂ ਇਲਾਵਾ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ, ਤਹਿਬਾਜ਼ਾਰੀ ਸੁਪਰਡੈਂਟ ਮਨਦੀਪ ਸਿੰਘ, ਆਈ. ਪੀ. ਐੱਸ. ਅਧਿਕਾਰੀ ਸੂਡਰਵਿਜੀ ਅਤੇ ਟ੍ਰੈਫਿਕ ਪੁਲਸ ਦੇ ਹੋਰ ਉਚ ਅਧਿਕਾਰੀ ਮੌਜੂਦ ਸਨ।ਮੀਟਿੰਗ ਦੌਰਾਨ ਫੈਸਲਾ ਲਿਆ ਿਗਆ ਕਿ ਜੀ. ਟੀ. ਰੋਡ 'ਤੇ ਸੰਡੇ ਬਾਜ਼ਾਰ ਦੀਆਂ ਫੜ੍ਹੀਆਂ ਲੱਗਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸੰਡੇ ਬਾਜ਼ਾਰ ਦਾ ਜੋ ਦਾਇਰਾ ਨਕੋਦਰ ਚੌਕ ਅਤੇ ਜੇਲ ਚੌਕ ਵਲ ਲਗਾਤਾਰ ਵਧਦਾ ਜਾ ਰਿਹਾ ਹੈ ਉਸਨੂੰ ਰੋਕਿਆ ਜਾਵੇ ਤੇ ਸਿਰਫ ਅੰਦਰੂਨੀ ਬਾਜ਼ਾਰ ਵਿਚ ਹੀ ਸੰਡੇ ਬਾਜ਼ਾਰ ਲਗਾਉਣ ਦੀ ਇਜਾਜ਼ਤ ਹੋਵੇਗੀ।


Shyna

Content Editor

Related News