ਕੋਰੋਨਾ ਕਾਲ ''ਚ ਟਰੈਫਿਕ ਪੁਲਸ ਦੇ ਸਿਰਫ 50 ਫੀਸਦੀ ਸਟਾਫ ਵੱਲੋਂ ਹੀ ਡਿਊਟੀ ਦੇਣ ਦੀ ਗੱਲ ਅਫਵਾਹ : ਡੀ. ਸੀ. ਪੀ.

09/07/2020 1:34:25 PM

ਜਲੰਧਰ (ਜ. ਬ.)— ਸੋਸ਼ਲ ਮੀਡੀਆ 'ਤੇ ਟਰੈਫਿਕ ਪੁਲਸ ਦੇ 50 ਫ਼ੀਸਦੀ ਸਟਾਫ ਦੇ ਹੀ ਡਿਊਟੀ ਦੇਣ ਦੀ ਗੱਲ ਨੂੰ ਡੀ. ਸੀ. ਪੀ. ਟਰੈਫਿਕ ਨੇ ਸਿਰਫ ਅਫ਼ਵਾਹ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਟੀਮਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਟਰੈਫਿਕ ਨੂੰ ਠੀਕ ਢੰਗ ਨਾਲ ਚਲਾਉਣ ਲਈ ਫੀਲਡ 'ਚ ਹਨ ਅਤੇ ਮੁਲਾਜ਼ਮਾਂ ਦੀ ਘਾਟ ਨਹੀਂ ਹੈ।

ਇਹ ਵੀ ਪੜ੍ਹੋ: ਪਤਨੀ ਨੇ ਭਰਾ ਤੇ ਭੈਣ ਨਾਲ ਮਿਲ ਕੇ ਹੱਥੀਂ ਉਜਾੜਿਆ ਆਪਣਾ ਘਰ, ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਡੀ. ਸੀ. ਪੀ. ਟਰੈਫਿਕ ਨਰੇਸ਼ ਡੋਗਰਾ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ 'ਚ ਟਰੈਫਿਕ ਪੁਲਸ ਦੇ ਇਕ ਜਾਂ ਦੋ ਮੁਲਾਜ਼ਮ ਹੀ ਕੋਰੋਨਾ ਪਾਜ਼ੇਟਿਵ ਆਏ ਸਨ ਪਰ ਹੁਣ ਉਹ ਵੀ ਠੀਕ ਹੋ ਕੇ ਡਿਊਟੀ ਦੇ ਰਹੇ ਹਨ। ਇਸ ਸਮੇਂ ਪਹਿਲਾਂ ਵਾਂਗ ਹੀ ਸਾਰੀਆਂ ਵਿਵਸਥਾਵਾਂ ਚੱਲ ਰਹੀਆਂ ਹਨ ਅਤੇ ਟਰੈਫਿਕ ਮੁਲਾਜ਼ਮ ਬਹੁਤ ਵਧੀਆ ਤਰੀਕੇ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ। ਡੀ. ਸੀ. ਪੀ. ਨੇ ਕਿਹਾ ਕਿ ਬੀਟ ਇੰਚਾਰਜ ਵੀ ਆਪਣੀਆਂ ਟੀਮਾਂ ਨਾਲ ਆਪਣੇ-ਆਪਣੇ ਇਲਾਕੇ ਵਿਚ ਟਰੈਫਿਕ ਵਿਵਸਥਾ ਬਣਾਈ ਰੱਖਣ ਲਈ ਡਿਊਟੀ ਦੇ ਰਹੇ ਹਨ ਅਤੇ ਭਵਿੱਖ 'ਚ ਵੀ ਲੋਕਾਂ ਦੀ ਸਹੂਲਤ ਲਈ ਸਾਰੀਆਂ ਟੀਮਾਂ ਫੀਲਡ 'ਚ ਰਹਿਣਗੀਆਂ।
ਇਹ ਵੀ ਪੜ੍ਹੋ: 'ਪਿਆਕੜਾਂ' ਲਈ ਅਹਿਮ ਖ਼ਬਰ, ਮਹਾਨਗਰ ਜਲੰਧਰ 'ਚ ਠੇਕਿਆਂ ਬਾਹਰ ਲੱਗੀ ਭੀੜ


shivani attri

Content Editor

Related News