ਟ੍ਰੈਕਟਰ ਤੋਂ ਡਿੱਗਣ ਨਾਲ਼ ਇਕ ਦੀ ਮੌਤ
Monday, Feb 03, 2025 - 06:17 PM (IST)
ਗੜ੍ਹਸ਼ੰਕਰ (ਭਾਰਦਵਾਜ) : ਇੱਟਾਂ ਲਾਹ ਕੇ ਵਾਪਸ ਆ ਰਹੇ ਇਕ ਵਿਅਕਤੀ ਦੀ ਟ੍ਰੈਕਟਰ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ। ਇਸ ਸੰਬੰਧੀ ਮਿਰਤਕ ਦੇ ਪਰਿਵਾਰ ਨੇ ਕੋਈ ਵੀ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਇਨਕਾਰ ਕੀਤਾ ਹੈ। ਜਾਣਕਾਰੀ ਮੁਤਾਬਿਕ ਨੀਟੂ ਪੁੱਤਰ ਕੰਵਰਪਾਲ ਪਿੰਡ ਖ਼ਾਜਾ ਪੁਰ ਤਹਿਸੀਲ ਅਤੇ ਜ਼ਿਲ੍ਹਾ ਮੁਜਫ਼ਰਪੁਰ ਉੱਤਰ ਪ੍ਰਦੇਸ਼ ਹਾਲ ਵਾਸੀ ਪਦਰਾਣਾ ਥਾਣਾ ਗੜ੍ਹਸ਼ੰਕਰ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਦੱਸਿਆ ਕਿ ਉਹ ਪੋਸੀ ਭੱਠੇ 'ਤੇ ਕੰਮ ਕਰਦਾ ਹੈ ਅਤੇ 2 ਫਰਵਰੀ ਨੂੰ ਅਪਣੇ ਭਰਾ ਸੋਨੂ ਨਾਲ਼ ਇਟਾਂ ਲਾਹ ਕੇ ਟ੍ਰੈਕਟਰ ਟਰਾਲੀ ਤੇ ਵਾਪਸ ਆ ਰਹੇ ਸਨ ਤਾਂ ਅੱਡਾ ਗੋਲੀਆਂ ਨੇੜੇ ਝਟਕਾ ਲੱਗਣ ਨਾਲ ਸੋਨੂ ਟ੍ਰੈਕਟਰ ਤੋਂ ਥੱਲੇ ਡਿੱਗ ਪਿਆ।
ਇਸ ਦੌਰਾਨ ਉਕਤ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਗੜ੍ਹਸ਼ੰਕਰ ਲਿਜਾਇਆ ਗਿਆ ਤਾਂ ਉਥੇ ਡਿਊਟੀ ਤੇ ਹਾਜਰ ਡਾਕਟਰ ਨ੍ਹੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਉਸਨੇ ਕਿਹਾ ਕਿ ਸੋਨੂ ਦੀ ਮੌਤ ਟ੍ਰੈਕਟਰ ਤੋਂ ਡਿੱਗਣ ਕਾਰਨ ਹੋਈ ਹੈ ਇਸ 'ਚ ਕਿਸੇ ਦਾ ਕਸੂਰ ਨਹੀਂ ਹੈ ਅਤੇ ਉਹ ਕਿਸੇ ਖਿਲਾਫ਼ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ। ਇਸ ਬਿਆਨ ਅਨੁਸਾਰ ਗੜ੍ਹਸ਼ੰਕਰ ਪੁਲਸ ਵਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।