2 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇਕ ਬਜ਼ੁਰਗ ਤੋਂ ਖੋਹੀ ਨਕਦੀ
Monday, Dec 22, 2025 - 01:27 PM (IST)
ਦਸੂਹਾ (ਝਾਵਰ)- ਇਕ ਪਾਸੇ ਧੁੰਦ ਦਾ ਕਹਿਰ ਜਾਰੀ ਹੈ ਅਤੇ ਦੂਜੇ ਪਾਸੇ ਦਸੂਹਾ ਦੇ ਕਹਿਰਵਾਲੀ ਮਹੱਲਾ ਦੇ ਇਕ ਬਜ਼ਰਗ ਹੰਸਾ ਸਿੰਘ ਜੋ ਸਵੇਰੇ ਲਗਭਗ 5.30 ਵਜੇ ਰੋਜ ਦੀ ਤਰਾਂ ਘਰੋਂ ਸੈਰ ਕਰਨ ਨਿਕਲਿਆ ਤਾਂ ਸੜਕ ਉੱਤੇ 2 ਮੋਟਰਸਾਈਕਲ ਲੁਟੇਰਿਆਂ ਨੇ ਉਸ ਨੂੰ ਜੱਫਾ ਮਾਰ ਕੇ ਘੇਰ ਲਿਆ ਉਸ ਦੇ ਮੂੰਹ 'ਤੇ ਹੱਥ ਰੱਖ ਕੇ ਉਸ ਕੋਲੋਂ 3200 ਨਕਦੀ ਅਤੇ ਕੀਮਤੀ ਮੋਬਾਈਲ ਦੀ ਲੁੱਟ ਖੋਹ ਕਰਨ ਤੋਂ ਬਾਅਦ ਭੱਜਣ ਵਿੱਚ ਸਫ਼ਲ ਹੋ ਗਏ।
ਜਦੋਂ ਇਸ ਸਬੰਧ ਵਿੱਚ ਡਿਊਟੀ ਅਧਿਕਾਰੀ ਏ. ਐੱਸ. ਆਈ. ਅਨਿਲ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਆਸਪਾਸ ਦੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਇਸ ਸਬੰਧੀ ਉਚਿਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।
ਇਹ ਵੀ ਪੜ੍ਹੋ: ਪੰਜਾਬ 'ਚ ਕਈ ਅਫ਼ਸਰ ਜਾਂਚ ਦੇ ਘੇਰੇ 'ਚ! ਡਿੱਗ ਸਕਦੀ ਹੈ ਗਾਜ
