ਅੱਜ ਸਾਰਾ ਦਿਨ ਬੰਦ ਰਹੇਗੀ ਕੇਬਲ

01/24/2019 12:27:35 AM

ਜਲੰਧਰ— ਕੇਬਲ ਟੀ. ਵੀ. ਦੀਆਂ ਵੱਧ ਰਹੀਆਂ ਦਰਾਂ ਖਿਲਾਫ ਦੇਸ਼ ਭਰ ਦੇ ਕੇਬਲ ਆਪਰਟੇਰਾਂ ਨੇ 24 ਜਨਵਰੀ 2019 (ਅੱਜ) ਨੂੰ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧ 'ਚ ਜਲੰਧਰ ਕੇਬਲ ਆਪਰੇਟਰ ਐਸੋਸੀਏਸ਼ਨ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਹੈ।

ਸਵੇਰੇ 8 ਤੋਂ ਸ਼ਾਮ 8 ਵਜੇ ਤਕ ਬੰਦ ਰਹੇਗੀ ਕੇਬਲ 
ਇਹ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਸਕੱਤਰ ਕਮਲਜੀਤ ਸਿੰਘ ਅਰੋੜਾ ਨੇ ਦੱਸਿਆ ਕਿ ਆਲ ਇੰਡੀਆ ਕੇਬਲ ਆਪਰੇਟਰਸ ਐਸੋਸੀਏਸ਼ਨ ਦੇ ਬੰਦ ਐਲਾਨ 'ਤੇ ਜ਼ਿਲਾ ਜਲੰਧਰ ਦੀ ਇਕਾਈ ਨੇ ਵੀ ਵੀਰਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤਕ ਕੇਬਲ ਬੰਦ ਰੱਖਣ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬੰਦ ਆਪਰੇਟਰ ਟੈਲੀਕਾਮ ਰੇਗੂਲੇਟਰੀ ਅਥਾਰਿਟੀ (ਟ੍ਰਾਈ) ਵਲੋਂ ਇਕ ਫਰਵਰੀ ਤੋਂ ਨਵੇਂ ਟੈਰਿਫ ਲਾਗੂ ਕਰਨ ਦੇ ਵਿਰੋਧ 'ਚ ਕੀਤਾ ਜਾ ਰਿਹਾ ਹੈ। ਜੇਕਰ ਇਹ ਟੈਰਿਫ ਹੋਇਆ ਲਾਗੂ ਤਾਂ ਉਪਭੋਗਤਾ ਲਈ ਕੇਬਲ ਦੇਖਣਾ ਮਹਿੰਗਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਜੋ ਉਪਭੋਗਤਾ ਕਰੀਬ 400 ਚੈਨਲ ਦੇਖਣ ਲਈ ਅਜੇ 200 ਤੋਂ 300 ਰੁਪਏ ਦੇ ਰਹੇ ਹਨ। ਉਨ੍ਹਾਂ ਨੂੰ 600 ਤੋਂ 700 ਰੁਪਏ ਤਕ ਅਦਾ ਕਰਨੇ ਪੈਣਗੇ। ਅਰੋੜਾ ਨੇ ਕਿਹਾ ਕਿ ਨਵੇਂ ਟੈਰਿਫ ਲਾਗੂ ਹੋਣ ਤੋਂ ਬਾਅਦ ਉਪਭੋਗਤਾ ਨੂੰ ਉਨ੍ਹਾਂ ਚੈਨਲਾਂ ਦੇ ਵੀ ਪੈਸੇ ਦੇਣੇ ਪੈਣਗੇ ਜੋ ਅਜੇ ਤਕ ਉਨ੍ਹਾਂ ਨੂੰ ਮੁਫਤ ਮਿਲ ਰਹੇ ਸਨ। ਕਮਲਜੀਤ ਸਿੰਘ ਅਰੋੜਾ ਮੁਤਾਬਕ ਕਿਸੇ ਵੀ ਚੈਨਲ ਦੀ ਕੀਮਤ 5 ਰੁਪਏ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਅਜਿਹਾ ਨਾ ਹੋਣ ਦੀ ਸੂਰਤ 'ਚ ਜਿਥੇ ਉਪਭੋਗਤਾ ਦਾ ਬਜਟ ਵਿਗੜ ਜਾਵੇਗਾ। ਉਥੇ ਕੇਬਲ ਆਪਰੇਟਰਸ ਦਾ ਵਪਾਰ ਵੀ ਵੱਡੀਆਂ ਕੰਪਨੀਆਂ ਦੇ ਹੱਥ ਚਲਾ ਜਾਵੇਗਾ।
 


Related News