ਕਾਰ-ਐਕਟਿਵਾ ਦੀ ਟੱਕਰ ''ਚ 2 ਬੱਚਿਆਂ ਸਮੇਤ 3 ਜ਼ਖ਼ਮੀ
Sunday, Mar 25, 2018 - 01:44 AM (IST)

ਮਹਿਲਪੁਰ, (ਜ.ਬ.)- ਮੁੱਖ ਮਾਰਗ ਮਾਹਿਲਪੁਰ-ਹੁਸ਼ਿਆਰਪੁਰ 'ਤੇ ਅੱਡਾ ਬਾਹੋਵਾਲ ਦੇ ਪੈਟਰੌਲ ਪੰਪ ਦੇ ਸਾਹਮਣੇ ਇਕ ਕਾਰ ਤੇ ਐਕਟਿਵਾ ਦੀ ਟੱਕਰ ਵਿਚ ਦੋ ਬੱਚੇ ਅਤੇ ਇਕ ਔਰਤ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ ਪਤਨੀ ਚਰਨਜੀਤ ਸਿੰਘ ਵਾਸੀ ਬਡਿਆਲ ਆਪਣੇ 2 ਬੱਚੇ ਹਰਸ਼ ਅਤੇ ਦੀਪ ਕਮਲ ਨਾਲ ਚੱਬੇਵਾਲ ਤੋਂ ਮਾਹਿਲਪੁਰ ਵੱਲ ਨੂੰ ਜਾ ਰਹੀ ਸੀ। ਜਦੋਂ ਉਹ ਅੱਡਾ ਬਾਹੋਵਾਲ ਨਜ਼ਦੀਕ ਰਿਲਾਇੰਸ ਦੇ ਪੈਟਰੌਲ ਪੰਪ ਵੱਲ ਨੂੰ ਮੁੜਣ ਲੱਗੀ ਤਾਂ ਪਿੱਛਿਓਂ ਆ ਰਹੀ ਡਿਜਾਇਰ ਸਵਿਫ਼ਟ ਕਾਰ ਨੰਬਰ ਪੀ ਬੀ 06 ਏ ਬੀ 1929, ਜਿਸ ਨੂੰ ਸਤਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਕੋਠੇ (ਗੁਰਦਾਸਪੁਰ) ਚਲਾ ਰਿਹਾ ਸੀ ਨਾਲ ਟਕਰਾ ਗਈ। ਸਿੱਟੇ ਵਜੋਂ ਐਕਟਿਵਾ ਸਵਾਰ ਕੁਲਵਿੰਦਰ ਕੌਰ, ਹਰਸ਼ ਅਤੇ ਦੀਪ ਕਮਲ ਜ਼ਖਮੀ ਹੋ ਗਏ।
ਜਿਨ੍ਹਾਂ ਨੂੰ ਐਂਬੂਲੈਂਸ 108 ਦੀ ਸਹਾਇਤਾ ਨਾਲ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਕੁਲਵਿੰਦਰ ਕੌਰ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਹੁਸ਼ਿਆਰਪੁਰ ਭੇਜ ਦਿੱਤਾ। ਚੱਬੇਵਾਲ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਵਾਹਨ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।