ਲੁੱਟ-ਖੋਹ ਤੇ ਸ਼ਰਾਬ ਸਮੱਗਲਿੰਗ ਦੇ 3 ਮੁਲਜ਼ਮ ਗ੍ਰਿਫਤਾਰ
Wednesday, Oct 31, 2018 - 06:40 AM (IST)
ਜਲੰਧਰ, (ਮ੍ਰਿਦੁਲ)- ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਵੱਖ-ਵੱਖ ਮਾਮਲਿਆਂ ਵਿਚ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ’ਤੇ ਲੁੱਟ-ਖੋਹ, ਸ਼ਰਾਬ ਸਮੱਗਲਿੰਗ ਦੇ ਦੋਸ਼ ਹਨ। ਐੱਸ. ਐੱਚ. ਓ. ਗਗਨਦੀਪ ਸਿੰਘ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਐੱਸ. ਐੱਚ. ਓ. ਗਗਨਦੀਪ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਮਹਿੰਦਰਪਾਲ ਨੇ ਦੱਸਿਆ ਕਿ 29 ਅਕਤੂਬਰ ਨੂੰ ਅਖਿਲੇਸ਼ ਤੋਂ ਉਕਤ ਵਿਅਕਤੀ ਨੇ ਪੈਸੇ ਲੁੱਟ ਲਏ ਸਨ, ਜਿਸ ਤੋਂ ਬਾਅਦ ਪੁਲਸ ਨੇ ਕੇਸ ਦਰਜ ਕੀਤਾ। ਪੁਲਸ ਨੇ ਮੁਲਜ਼ਮ ਦੀਪਕ ਉਰਫ ਭਿੰਡੀ ਨੂੰ ਟਰੇਸ ਕਰ ਕੇ ਗ੍ਰਿਫਤਾਰ ਕਰ ਲਿਆ। ਉਸ ਕੋਲੋਂ 3600 ਰੁਪਏ ਬਰਾਮਦ ਕਰ ਲਏ ਗਏ ਹਨ।
ਦੂਜੇ ਪਾਸੇ ਏ. ਐੱਸ. ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਪੀੜਤ ਵਿਕਾਸ ਕੁਮਾਰ ਯਾਦਵ ਤੋਂ 30 ਅਕਤੂਬਰ ਦੀ ਦੁਪਹਿਰ ਨੂੰ ਲੁੱਟੇ ਗਏ ਮੋਬਾਇਲ ਨੂੰ ਮੁਲਜ਼ਮ ਸਮੇਤ ਬਰਾਮਦ ਕਰ ਲਿਆ ਗਿਆ ਹੈ। ਪੁਲਸ ਨੇ ਗ੍ਰਿਫਤਾਰ ਕੀਤੇ ਗਏ ਕੱਚਾ ਕੋਟ ਦੇ ਰਹਿਣ ਵਾਲੇ ਮੁਲਜ਼ਮ ਸੂਰਜ ਦੇ ਕੋਲੋਂ ਮੋਬਾਇਲ ਫੋਨ ਬਰਾਮਦ ਕੀਤਾ ਹੈ। ਇਸ ਦੇ ਨਾਲ ਹੈੱਡ ਕਾਂਸਟੇਬਲ ਰੂਪ ਲਾਲ ਨੇ 12 ਬੋਤਲਾਂ ਸ਼ਰਾਬ ਦੇ ਨਾਲ ਯੋਗੇਸ਼ ਕੁਮਾਰ ਨਾਂ ਦੇ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ।
