ਮਾਡਲ ਟਾਊਨ ਸਥਿਤ ਸ਼ੋਅਰੂਮ ਦੇ ਬਾਹਰੋਂ ਗਹਿਣਿਆਂ ਦਾ ਬੈਗ ਲੁੱਟਣ ਵਾਲੇ ਗ੍ਰਿਫ਼ਤਾਰ

01/28/2024 12:35:01 PM

ਜਲੰਧਰ (ਮ੍ਰਿਦੁਲ)–ਕਮਿਸ਼ਨਰੇਟ ਪੁਲਸ ਨੇ ਸ਼ਨੀਵਾਰ ਨੂੰ ਮਾਡਲ ਟਾਊਨ ਵਿਚ ਸਨੈਚਿੰਗ ਦੀ ਘਟਨਾ ਿਵਚ ਸ਼ਾਮਲ 2 ਸਨੈਚਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿਚੋਂ ਇਕ ਐਕਟਿਵਾ, 7 ਲੇਡੀਜ਼ ਹੈਂਡਬੈਗ, 3 ਲੇਡੀਜ਼ ਪਰਸ, ਇਕ ਚਾਕੂ ਅਤੇ ਇਕ ਛੁਰੀ ਬਰਾਮਦ ਕੀਤੀ ਹੈ।

ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਨੇ ਦੱਸਿਆ ਕਿ 22 ਜਨਵਰੀ ਨੂੰ ਮਾਡਲ ਟਾਊਨ ਮਾਰਕੀਟ ਨੇੜੇ ਸਨੈਚਿੰਗ ਦੀ ਇਕ ਘਟਨਾ ਵਾਪਰੀ ਸੀ, ਜਿਸ ਵਿਚ ਸਨੈਚਰਾਂ ਨੇ ਇਕ ਔਰਤ ਦਾ ਇਕ ਬੈਗ ਝਪਟ ਲਿਆ, ਜਿਸ ਵਿਚ ਸੋਨੇ ਦੇ ਗਹਿਣੇ ਅਤੇ 10 ਹਜ਼ਾਰ ਰੁਪਏ ਦੀ ਨਕਦੀ ਸੀ।
ਸੀ. ਪੀ. ਸਵਪਨ ਸ਼ਰਮਾ ਨੇ ਦੱਿਸਆ ਕਿ ਪੁਲਸ ਨੇ ਥਾਣਾ ਨੰਬਰ 6 ਵਿਚ ਆਈ. ਪੀ. ਸੀ. ਦੀ ਧਾਰਾ 37-ਬੀ, 34 ਤਹਿਤ ਇਕ ਐੱਫ਼. ਆਈ. ਆਰ. ਦਰਜ ਕੀਤੀ ਸੀ। ਸੀ. ਪੀ. ਨੇ ਦੱਸਿਆ ਕਿ ਔਰਤ ਸ਼ਿਕਾਇਤਕਰਤਾ ਦੇ ਬਿਆਨ ਦੇ ਆਧਾਰ ’ਤੇ ਪੁਲਸ ਹਰਕਤ ਵਿਚ ਆਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਜਾਂਚ ਵਿਚ ਸਾਹਮਣੇ ਆਇਆ ਕਿ ਵਾਰਦਾਤ ਨੂੰ ਨੀਲੇ ਰੰਗ ਦੀ ਐਕਟਿਵਾ ਸਵਾਰ 2 ਨੌਜਵਾਨਾਂ ਨੇ ਅੰਜਾਮ ਦਿੱਤਾ। ਐਕਟਿਵਾ ਸਵਾਰ ਨੇ ਭੂਰੇ ਰੰਗ ਦੀ ਅਤੇ ਪਿੱਛੇ ਬੈਠੇ ਵਿਅਕਤੀ ਨੇ ਕਾਲੇ ਰੰਗ ਦੀ ਹੁੱਡੀ ਪਹਿਨੀ ਹੋਈ ਸੀ।

ਜਾਣਕਾਰੀ ਦੇ ਆਧਾਰ ’ਤੇ ਪੁਲਸ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਮੁਲਜ਼ਮਾਂ ਨੂੰ ਕੂਲ ਰੋਡ ਤੋਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਰਜਤ ਰੇਹਲ ਪੁੱਤਰ ਸਵ. ਰੇਸ਼ਮ ਸਿੰਘ ਵਾਸੀ ਮਕਾਨ ਨੰਬਰ 408-ਏ ਗੜ੍ਹਾ ਨਜ਼ਦੀਕ ਓਲਡ ਪੁਲਸ ਸਟੇਸ਼ਨ ਨੰਬਰ 7 ਅਤੇ ਅਮਿਤ ਪੁੱਤਰ ਸੁਖਦੇਵ ਸਿੰਘ ਨਿਵਾਸੀ ਮਕਾਨ ਨੰਬਰ 248/16 ਪ੍ਰੀਤ ਨਗਰ ਜਲੰਧਰ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਇਕ ਐਕਟਿਵਾ ਨੰਬਰ ਪੀ ਬੀ 08 ਈ ਡਬਲਯੂ-7741, 7 ਲੇਡੀਜ਼ ਹੈਂਡਬੈਗ, 3 ਲੇਡੀਜ਼ ਪਰਸ ਅਤੇ ਇਕ ਛੁਰੀ ਬਰਾਮਦ ਕੀਤੀ ਗਈ।

ਇਹ ਵੀ ਪੜ੍ਹੋ: ਦਸੂਹਾ 'ਚ ਜਲੰਧਰ ਦੇ 5 ਦੋਸਤਾਂ ਨਾਲ ਵਾਪਰੇ ਹਾਦਸੇ ਤੋਂ ਪਹਿਲਾਂ ਦੀ ਵੀਡੀਓ ਆਈ ਸਾਹਮਣੇ, ਹੱਸਦੇ-ਖੇਡਦੇ ਦਿਸੇ ਸਾਰੇ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News