ਚੋਰਾਂ ਨੇ ਤਾਲਾ ਲੱਗੀ ਕੋਠੀ ਨੂੰ ਬਣਾਇਆ ਨਿਸ਼ਾਨਾ, 25 ਤੋਲੇ ਸੋਨਾ ਲੁੱਟ ਕੇ ਹੋਏ ਫਰਾਰ, ਮਾਮਲਾ ਦਰਜ

01/04/2024 12:22:02 AM

ਜਲੰਧਰ (ਜ.ਬ.)- ਦਿਹਾਤੀ ਇਲਾਕੇ ਦੇ ਥਾਣਾ ਮਕਸੂਦਾਂ ਦੇ ਅਧੀਨ ਆਉਂਦੀ ਮੰਡ ਚੌਕੀ ਦੇ ਇਲਾਕੇ ਜਲੰਧਰ ਕੁੰਜ ’ਚ ਚੋਰਾਂ ਵੱਲੋਂ ਤਾਲਾਬੰਦ ਕੋਠੀ ’ਚੋਂ 25 ਤੋਲੇ ਸੋਨਾ ਲੈ ਕੇ ਫਰਾਰ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਦੀ ਸੂਚਨਾ ਪੀੜਤ ਵੱਲੋਂ ਮੰਡ ਚੌਕੀ ਦੀ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਮੰਡ ਚੌਕੀ ਦੇ ਇੰਚਾਰਜ ਸਰਬਜੀਤ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ।

ਇਹ ਵੀ ਪੜ੍ਹੋ- PSEB ਨੇ ਜਾਰੀ ਕੀਤੀ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ

ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਪੀੜਤ ਨਵਜੀਤ ਸ਼ਰਮਾ ਪੁੱਤਰ ਕੇਵਲ ਕ੍ਰਿਸ਼ਨ ਸ਼ਰਮਾ ਵਾਸੀ ਮਕਾਨ ਨੰ. 171 ਜਲੰਧਰ ਕੁੰਜ ਥਾਣਾ ਮਕਸੂਦਾਂ ਨੇ ਦੱਸਿਆ ਕਿ ਉਹ ਕਿਸੇ ਕੰਮ ਨੂੰ ਲੈ ਕੇ ਬਾਹਰ ਗਏ ਹੋਏ ਸਨ। ਜਦੋਂ ਉਨ੍ਹਾਂ ਘਰ ਆ ਕੇ ਦੇਖਿਆ ਤਾਂ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ ਤੇ ਅਲਮਾਰੀ ਦੇ ਤਾਲੇ ਟੁੱਟੇ ਹੋਏ ਸਨ। ਉਨ੍ਹਾਂ ਦੇਖਿਆ ਕਿ ਅਲਮਾਰੀ ’ਚੋਂ 25 ਤੋਲੇ ਸੋਨਾ ਗਾਇਬ ਸੀ। 

ਇਹ ਵੀ ਪੜ੍ਹੋ- 80 ਸਾਲਾ ਬਜ਼ੁਰਗ ਨਾਲ ਹੋ ਗਈ ਜੱਗੋਂ ਤੇਰ੍ਹਵੀਂ, ਅਨੋਖੇ ਢੰਗ ਨਾਲ ਬਣਿਆ ਠੱਗੀ ਦਾ ਸ਼ਿਕਾਰ

ਇਸ ਸਬੰਧੀ ਉਨ੍ਹਾਂ ਲਿਖਤ ’ਚ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਕਢਵਾਈ ਜਾ ਰਹੀ ਹੈ। ਸੀ.ਸੀ.ਟੀ.ਵੀ. ਕੈਮਰੇ ਦੀ ਕੈਦ ’ਚ ਇਕ ਨੌਜਵਾਨ ਆਇਆ ਹੈ, ਜੋ ਉਨ੍ਹਾਂ ਦੇ ਘਰ ’ਚ ਦਾਖਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਅਜੇ ਤੱਕ ਉਸ ਦੀ ਕੋਈ ਪਛਾਣ ਨਹੀਂ ਹੋਈ। ਉਨ੍ਹਾਂ ਕਿਹਾ ਕਿ ਬਹੁਤ ਜਲਦ ਉਸ ਚੋਰ ਨੂੰ ਕਾਬੂ ਕਰ ਜੇਲ੍ਹ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ- ਕੇਂਦਰੀ ਜੇਲ੍ਹ ਇਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ 'ਚ, ਹਵਾਲਾਤੀਆਂ ਨੇ ਕੀਤੀ ਬਰਥ-ਡੇ ਪਾਰਟੀ, ਵੀਡੀਓ ਹੋ ਰਹੀ ਵਾਇਰਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News