ਨਗਰ ਕੌਂਸਲ ਟਾਂਡਾ ਦੇ ਚੋਣ ਨਤੀਜੇ: 5 ਸੀਟਾਂ 'ਤੇ ਕਾਂਗਰਸ ਜੇਤੂ, ਭਾਜਪਾ ਤੇ ਅਕਾਲੀ ਦਲ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ

Friday, May 29, 2026 - 01:13 PM (IST)

ਨਗਰ ਕੌਂਸਲ ਟਾਂਡਾ ਦੇ ਚੋਣ ਨਤੀਜੇ: 5 ਸੀਟਾਂ 'ਤੇ ਕਾਂਗਰਸ ਜੇਤੂ, ਭਾਜਪਾ ਤੇ ਅਕਾਲੀ ਦਲ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਚੋਣ ਪ੍ਰੋਗਰਾਮ ਬੀਤੀ 26 ਮਈ ਨੂੰ ਨਗਰ ਕੌਂਸਲ ਟਾਂਡਾ ਦੇ 15 ਵਾਰਡਾਂ ਹੋਈ ਚੋਣ ਉਪਰੰਤ ਐਲਾਨ ਕੀਤੇ ਗਏ ਨਤੀਜਿਆਂ 'ਚ ਸੱਤਾਧਾਰੀ ਪਾਰਟੀ ਦੇ 10 ਅਤੇ ਕਾਂਗਰਸ ਪਾਰਟੀ ਦੇ 5 ਉਮੀਦਵਾਰ ਜੇਤੂ ਰਹੇ ਜਦਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਆਪਣੀ ਜਿੱਤ ਦਾ ਖਾਤਾ ਖੋਲ੍ਹਣ ਵਿੱਚ ਅਸਫ਼ਲ ਰਹੇ।  

ਇਹ ਵੀ ਪੜ੍ਹੋ: ਕਪੂਰਥਲਾ ਨਗਰ ਨਿਗਮ ਚੋਣਾਂ ਦੇ ਨਤੀਜੇ: ਹੁਣ ਤੱਕ 16 ਵਾਰਡਾਂ 'ਚ ਕਾਂਗਰਸ ਦੀ ਜਿੱਤ

ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕਮ ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਦੀ ਅਗਵਾਈ ਵਿੱਚ ਐੱਸ. ਡੀ. ਐੱਮ. ਕਮ ਚੋਣ ਅਫ਼ਸਰ ਟਾਂਡਾ ਲਵਪ੍ਰੀਤ ਸਿੰਘ ਔਲਖ ਦੀ ਦੇਖ-ਰੇਖ ਹੇਠ ਸਕੂਲ ਆਫ਼ ਐਮੀਨੈਂਸ ਟਾਂਡਾ ਵਿਖੇ ਹੋਈ ਗਿਣਤੀ ਉਪਰੰਤ ਵਾਰਡ ਨੰਬਰ 1 ਤੋਂ ਕਾਂਗਰਸ ਦੇ ਹਿਨਾ ਵੈਦ ਵਾਰਡ ਨੰਬਰ 2 ਤੋਂ ਕਾਂਗਰਸ ਦੇ ਬਲਦੇਵ ਰਾਜ, ਵਾਰਡ ਨੰਬਰ 3 ਤੋਂ ਸੱਤਾਧਾਰੀ ਪਾਰਟੀ ਦੀ ਸਰੋਜ ਬਾਲਾ, ਵਾਰਡ ਨੰਬਰ 4 ਤੋਂ ਕਾਂਗਰਸ ਪਾਰਟੀ ਦੇ ਦਵਿੰਦਰ ਬਿੱਲੂ ਸੈਣੀ, ਵਾਰਡ ਨੰਬਰ 5 ਤੋਂ ਕਾਂਗਰਸ ਦੀ ਗੁਰਪ੍ਰੀਤ ਕੌਰ, ਵਾਰਡ ਨੰਬਰ 6 ਤੋਂ ਸੱਤਾਧਾਰੀ ਪਾਰਟੀ ਦੇ ਸੇਠ ਰਾਮ ਸੇਠੀ, ਵਾਰਡ ਨੰਬਰ 7 ਤੋਂ ਸੱਤਾਧਾਰੀ ਪਾਰਟੀ ਦੀ ਨਰਿੰਦਰ ਕੌਰ, ਵਾਰਡ ਨੰਬਰ 8 ਤੋਂ ਸੱਤਾਧਾਰੀ ਪਾਰਟੀ ਦੇ ਹਰਮੀਤ ਸਿੰਘ, ਵਾਰਡ ਨੰਬਰ 9  ਤੋਂ ਕਾਂਗਰਸ ਪਾਰਟੀ ਦੀ ਪ੍ਰਿਤਪਾਲ ਕੌਰ, ਵਾਰਡ ਨੰਬਰ 10 ਤੋਂ ਸੱਤਾਧਾਰੀ ਦੇ ਸੋਨੂ ਖੰਨਾ , ਵਾਰਡ ਨੰਬਰ 11 ਤੋਂ ਸੱਤਾਧਾਰੀ ਪਾਰਟੀ ਦੀ ਗੁਰਬਖ਼ਸ਼ ਕੌਰ, ਵਾਰਡ ਨੰਬਰ 12 ਤੋਂ ਸੱਤਾਧਾਰੀ  ਪਾਰਟੀ ਦੇ ਹਰੀ ਕ੍ਰਿਸ਼ਨ ਸੈਣੀ, ਵਾਰਡ ਨੰਬਰ 13 ਤੋਂ ਸੱਤਾਧਾਰੀ ਪਾਰਟੀ ਦੀ ਪਰਮਿੰਦਰ ਕੌਰ, ਵਾਰਡ ਨੰਬਰ 14 ਤੋਂ ਸੱਤਾਧਾਰੀ ਪਾਰਟੀ ਦੀ ਮਨਜੀਤ ਕੌਰ ਅਤੇ ਵਾਰਡ ਨੰਬਰ 15 ਤੋਂ ਸੱਤਾਧਾਰੀ ਪਾਰਟੀ ਦੀ ਜਸਵੰਤ ਕੌਰ ਮੁਲਤਾਨੀ ਜੇਤੂ ਰਹੇ।  ਜ਼ਿਕਰਯੋਗ ਹੈ ਕਿ ਪਿਛਲੇ 20 ਸਾਲਾਂ ਤੋਂ ਨਗਰ ਕੌਂਸਲ ਟਾਂਡਾ 'ਤੇ ਕਾਂਗਰਸ ਪਾਰਟੀ ਕਾਬਜ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ 9 ਵਾਰਡਾਂ 'ਤੇ ਚੋਣ ਚੋਣ ਲੜ ਰਹੇ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ।

ਇਹ ਵੀ ਪੜ੍ਹੋ: ਲੋਹੀਆਂ ਖ਼ਾਸ ਨਗਰ ਪੰਚਾਇਤ ਦੇ ਚੋਣ ਨਤੀਜੇ ਆਏ ਸਾਹਮਣੇ, ਕਾਂਗਰਸ ਨੇ ਜਿੱਤੀਆਂ 4 ਸੀਟਾਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

shivani attri

Content Editor

Related News