ਗੜ੍ਹਦੀਵਾਲਾ ਦੇ 11 ਵਾਰਡਾਂ ’ਚੋਂ 7 ਸੀਟਾਂ ਸੱਤਾਧਿਰ, 3 ਕਾਂਗਰਸ ਤੇ ਇਕ ਸੀਟ ਆਜ਼ਾਦ ਉਮੀਦਵਾਰ ਨੇ ਜਿੱਤੀ

Friday, May 29, 2026 - 03:41 PM (IST)

ਗੜ੍ਹਦੀਵਾਲਾ ਦੇ 11 ਵਾਰਡਾਂ ’ਚੋਂ 7 ਸੀਟਾਂ ਸੱਤਾਧਿਰ, 3 ਕਾਂਗਰਸ ਤੇ ਇਕ ਸੀਟ ਆਜ਼ਾਦ ਉਮੀਦਵਾਰ ਨੇ ਜਿੱਤੀ

ਗੜ੍ਹਦੀਵਾਲਾ (ਜਤਿੰਦਰ)- ਗੜ੍ਹਦੀਵਾਲਾ ਨਗਰ ਕੌਂਸਲ ਲਈ 26 ਮਈ ਨੂੰ ਪਈਆਂ ਵੋਟਾਂ ਦੀ ਅੱਜ ਹੋਈ ਗਿਣਤੀ ਵਿਚ ਕੁੱਲ੍ਹ 11 ਵਾਰਡਾਂ ’ਚੋਂ ਸੱਤਾਧਿਰ ਦੇ 7, ਕਾਂਗਰਸ ਦੇ 3 ਅਤੇ ਇਕ ਆਜ਼ਾਦ ਉਮੀਦਵਾਰ ਜੇਤੂ ਰਿਹਾ। ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨਿਕਾਸ ਕੁਮਾਰ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਗੜ੍ਹਦੀਵਾਲਾ ਦੇ ਵਾਰਡ ਨੰਬਰ 1 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਸੁਨੀਤਾ 202 ਜੇਤੂ ਰਹੀ ਅਤੇ ਵਾਰਡ ਨੰਬਰ 2 ਤੋਂ ਸੱਤਾਧਿਰ ਦੇ ਉਮੀਦਵਾਰ ਦਿਸ਼ਾਂਤ ਬਹਿਲ ਨੇ 275 ਵੋਟਾਂ ਲੈ ਕੇ ਜਿੱਤ ਦਰਜ ਕੀਤੀ। 

ਇਹ ਵੀ ਪੜ੍ਹੋ: BJP ਨੇ ਮੁਕੇਰੀਆਂ 'ਚ ਕੀਤਾ ਹੈਰਾਨ, ਵਿਰੋਧੀ ਕਰਤੇ ਚਿੱਤ

PunjabKesari

ਇਸੇ ਤਰ੍ਹਾਂ ਵਾਰਡ ਨੰਬਰ 3 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਾਮਾ ਰਾਣੀ ਨੇ 220 ਵੋਟਾਂ ਲੈ ਕੇ ਜਿੱਤ ਦਰਜ ਕੀਤੀ। ਵਾਰਡ ਨੰਬਰ 4 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਵਿੰਦਰ ਕੁਮਾਰ ਨੇ 192 ਵੋਟਾਂ ਲੈ ਕੇ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਵਾਰਡ ਨੰਬਰ 5, 6 ਅਤੇ 7 ਵਿਚ ਸੱਤਾਧਿਰ ਦੇ ਉਮੀਦਵਾਰਾਂ ਮੋਨਿਕਾ, ਸੋਨੀਕਾ ਕੌਂਡਲ ਅਤੇ ਮੋਨਿਕਾ ਨੇ ਕ੍ਰਮਵਾਰ 141,129 ਅਤੇ 173 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। 

ਵਾਰਡ ਨੰਬਰ 8 ਤੋਂ ਆਜ਼ਾਦ ਉਮੀਦਵਾਰ ਰਛਪਾਲ ਸਿੰਘ 115 ਵੋਟਾਂ ਲੈ ਕੇ ਜੇਤੂ ਰਹੇ। ਵਾਰਡ ਨੰਬਰ 9 ਤੋਂ ਸੱਤਾਧਿਰ ਦੀ ਉਮੀਦਵਾਰ ਪਰਮਜੀਤ ਕੌਰ 249 ਵੋਟਾਂ ਲੈ ਕੇ ਜੇਤੂ ਰਹੇ। ਵਾਰਡ ਨੰਬਰ 10 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪੰਕਜ ਕੁਮਾਰ ਨੇ 267 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ। ਵਾਰਡ ਨੰਬਰ 11 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਰਬਲ ਸ਼ੈਂਕੀ ਕਲਿਆਣ ਨੇ 305 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ।

ਇਹ ਵੀ ਪੜ੍ਹੋ: ਕਪੂਰਥਲਾ ਨਗਰ ਨਿਗਮ ਚੋਣਾਂ ਦੇ ਨਤੀਜੇ: ਹੁਣ ਤੱਕ 28 ਵਾਰਡਾਂ 'ਚ ਕਾਂਗਰਸ ਦੀ ਜਿੱਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News