ਚੋਰਾਂ ਨੇ ਕਰਿਆਨੇ ਦੀ ਦੁਕਾਨ 'ਚ ਲਾਈ ਸੰਨ੍ਹ, 70 ਹਜ਼ਾਰ ਦੀ ਨਕਦੀ ਚੋਰੀ
Friday, Jan 29, 2021 - 12:17 PM (IST)

ਟਾਂਡਾ ਉੜਮੁੜ(ਵਰਿੰਦਰ ਪੰਡਿਤ)- ਚੋਰਾਂ ਨੇ ਬੀਤੀ ਰਾਤ ਬਾਬਾ ਬੂਟਾ ਭਗਤ ਮੰਦਿਰ ਨਜ਼ਦੀਕ ਇਕ ਕਰਿਆਨੇ ਦੀ ਦੁਕਾਨ ਦੀ ਛੱਤ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਚੋਰ ਨੇ ਲਾਲ ਚੰਦ ਕਰਿਆਨਾ ਸਟੋਰ ਦੀ ਛੱਤ ਤੋੜ ਦੁਕਾਨ ਅੰਦਰ ਦਾਖ਼ਲ ਹੋਏ। ਦੁਕਾਨ ਮਾਲਿਕ ਨਵਨੀਤ ਬਹਿਲ ਅਤੇ ਸੰਜੀਵ ਬਹਿਲ ਨੇ ਦੱਸਿਆ ਕਿ ਅੱਜ ਸਵੇਰੇ 9 ਵਜੇ ਦੁਕਾਨ ਤੇ ਆਉਣ ਤੇ ਚੋਰੀ ਬਾਰੇ ਪਤਾ ਲੱਗਿਆ।
ਉਨ੍ਹਾਂ ਮੁਤਾਬਕ ਚੋਰ ਦੁਕਾਨ ਵਿੱਚੋਂ ਲਗਭਗ 70 ਹਜ਼ਾਰ ਰੁਪਏ, ਬੈਂਕ ਦੀਆਂ 6 ਚੈੱਕ ਬੁੱਕਾਂ ਅਤੇ ਦਸਤਾਵੇਜ਼ ਚੋਰੀ ਕਰਕੇ ਲੈ ਗਏ। ਸੂਚਨਾ ਮਿਲਣ ਤੇ ਥਾਣਾ ਮੁਖੀ ਟਾਂਡਾ ਇੰਸਪੈਕਟਰ ਬਿਕਰਮ ਸਿੰਘ ਨੇ ਮੌਕੇ ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।