ਕਲਯੁਗ ਦੇ ਪ੍ਰਕੋਪ ਦੇ ਨਾਲ-ਨਾਲ ਚੋਰਾਂ ਦਾ ਹੌਂਸਲਾ ਵੀ ਵਧਦਾ ਜਾ ਰਿਹੈ, ਹੁਣ ਤਾਂ ਰੱਬ ਦੇ ਘਰ ਨੂੰ ਵੀ ਨਹੀਂ ਬਖ਼ਸ਼ ਰਹੇ
Wednesday, Sep 11, 2024 - 04:10 AM (IST)
ਜਲੰਧਰ (ਸ਼ੋਰੀ)- ਜਿਵੇਂ-ਜਿਵੇਂ ਕਲਯੁਗ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ, ਚੋਰਾਂ ਦੇ ਹੌਂਸਲੇ ਵੀ ਵਧਦੇ ਜਾ ਰਹੇ ਹਨ। ਚੋਰੀ ਆਮ ਤੌਰ ’ਤੇ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਪਰ ਹੁਣ ਉਹ ਪ੍ਰਮਾਤਮਾ ਦੇ ਘਰ ਨੂੰ ਵੀ ਨਹੀਂ ਬਖਸ਼ ਰਹੇ ਹਨ। ਕੁਝ ਦਿਨ ਪਹਿਲਾਂ ਥਾਣਾ ਨੰ. 2 ਦੇ ਚਰਨਜੀਤਪੁਰਾ ਤੇ ਮਲਕਾ ਚੌਕ ਇਲਾਕੇ ਸਥਿਤ ਮੰਦਰਾਂ ’ਚ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਸ ਦੋਵਾਂ ਘਟਨਾਵਾਂ ਦਾ ਪਤਾ ਨਹੀਂ ਲਗਾ ਸਕੀ।
ਹੁਣ ਕਾਲਾ ਸੰਘਿਆਂ ਰੋਡ 'ਤੇ ਬਸਤੀ ਸ਼ੇਖ ਘਾਹ ਮੰਡੀ ਚੌਕ ਨੇੜੇ ਸਥਿਤ ਸ਼ਿਵ ਮੰਦਰ ’ਚ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਾਣਕਾਰੀ ਅਨੁਸਾਰ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋਏ ਚੋਰ ਨੇ ਰੱਸੀ ਦੀ ਮਦਦ ਨਾਲ ਮੰਦਰ ਦੇ ਅੰਦਰ ਆ ਕੇ ਮੰਦਰ ’ਚ ਰੱਖੀਆਂ ਗੋਲਕਾਂ, ਜੋ ਕਿ 4 ਤੋਂ 5 ਸਨ ਨੂੰ ਤੋੜ ਕੇ ਅੰਦਰੋਂ ਨਕਦੀ ਲੈ ਗਏ।
ਮੰਦਰ ਦੇ ਪੁਜਾਰੀ ਪੰਡਤ ਰਾਜੀਵ ਸ਼ਰਮਾ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਥਾਣਾ ਨੰ. 5 ਦੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਗੋਲਕ ’ਚ ਕਿੰਨੀ ਨਕਦੀ ਸੀ ਇਸ ਦੀ ਜਾਣਕਾਰੀ ਮੰਦਰ ਕਮੇਟੀ ਦੇ ਮੈਂਬਰ ਹੀ ਦੇ ਸਕਦੇ ਹਨ।
ਇਹ ਵੀ ਪੜ੍ਹੋ- ਘਰੋਂ ਭੱਜ ਗਿਆ 6 ਸਾਲਾ ਮਾਸੂਮ, ਪਾਰਕ 'ਚ ਸੌਂ ਕੇ ਕੱਟੀਆਂ ਰਾਤਾਂ, ਪਿੱਛੋਂ ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e