ਨਕੋਦਰ ਬਲਾਕ ਸੰਮਤੀ ਦੇ 19 ਜ਼ੋਨਾਂ ’ਚੋਂ ਕਾਂਗਰਸ 8, ''ਆਪ'' 7, ਬਸਪਾ 2 ਤੇ ਆਜ਼ਾਦ 2 ਦੇ ਉਮੀਦਵਾਰ ਰਹੇ ਜੇਤੂ
Friday, Dec 19, 2025 - 01:30 PM (IST)
ਨਕੋਦਰ (ਪਾਲੀ)- ਨਕੋਦਰ ਬਲਾਕ ਸੰਮਤੀ ਦੇ 19 ਜ਼ੋਨਾਂ ਦੇ ਨਤੀਜਿਆਂ ਵਿਚੋਂ 7 ’ਚ ਕਾਂਗਰਸ, 8 'ਆਪ', ਬਸਪਾ 2 ਅਤੇ 2 ਆਜ਼ਾਦ ਉਮੀਦਵਾਰ ਜੇਤੂ ਰਹੇ। ਨਕੋਦਰ ’ਚ ਦੇਰ ਰਾਤ ਐਲਾਨੇ ਨਤੀਜਿਆਂ ’ਚ ਬਲਾਕ ਸੰਮਤੀ ਬਜੂਹਾ ਕਲਾਂ ਜ਼ੋਨ 1 ’ਚੋਂ 'ਆਪ' ਉਮੀਦਵਾਰ ਆਸ਼ਾ ਰਾਣੀ, ਧਾਰੀਵਾਲ ਜ਼ੋਨ 2 ਤੋਂ 'ਆਪ' ਉਮੀਦਵਾਰ ਜਸਪ੍ਰੀਤ ਕੌਰ , ਚੱਕ ਵੇਂਡਲ ਜ਼ੋਨ 3 ਕਾਂਗਰਸੀ ਉਮੀਦਵਾਰ ਜੰਗ ਬਹਾਦਰ, ਟਾਹਲੀ ਜ਼ੋਨ 4 ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ, ਸ਼ੰਕਰ ਜ਼ੋਨ 5 ਤੋਂ 'ਆਪ' ਉਮੀਦਵਾਰ ਕੁਲਦੀਪ ਕੁਮਾਰ ਕਪਲਾ, ਆਲੂਵਾਲ ਜ਼ੋਨ 6 ਤੋਂ ਕਾਂਗਰਸੀ ਉਮੀਦਵਾਰ ਗੁਰਸਿਮਰਨ ਸਿੰਘ, ਲਿਤਰਾਂ ਜ਼ੋਨ 7 ਤੋਂ 'ਆਪ' ਉਮੀਦਵਾਰ ਕੁਲਦੀਪ ਕੌਰ, ਬਾਠ ਕਲਾਂ ਜ਼ੋਨ 8 ਤੋਂ ਬਸਪਾ ਉਮੀਦਵਾਰ ਬੰਦਨਾ ਕੁਮਾਰੀ, ਗੋਹੀਰਾਾਂ ਜ਼ੋਨ 9 ਤੋਂ ਬਸਪਾ ਉਮੀਦਵਾਰ ਭੁਪਿੰਦਰ ਕੌਰ, ਕੰਗ ਸਾਹਬੂ ਜ਼ੋਨ 10 ਤੋਂ ‘ਆਪ’ ਉਮੀਦਵਾਰ ਸੁਰਜੀਤ ਸਿੰਘ, ਹੇਰਾਂ ਜ਼ੋਨ 11 ਤੋਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ, ਟੁੱਟ ਕਲਾਂ ਜੋਨ ਨੰਬਰ 12 ਤੋਂ ਕਾਂਗਰਸੀ ਉਮੀਦਵਾਰ ਰਾਣੀ ਜੇਤੂ, ਗਾਧਰਾਂ ਜ਼ੋਨ 13 ਤੋਂ ਕਾਂਗਰਸੀ ਉਮੀਦਵਾਰ ਬਖਸ਼ੋ, ਕਾਂਗਣਾ ਜ਼ੋਨ 14 ਤੋਂ ‘ਆਪ’ ਉਮੀਦਵਾਰ ਹਰਪ੍ਰੀਤ ਕੌਰ, ਖਾਨਪੁਰ ਜ਼ੋਨ 15 ਤੋਂ ਆਜ਼ਾਦ ਉਮੀਦਵਾਰ ਅਕਵਿੰਦਰ ਕੌਰ, ਮਲ੍ਹੀਆਂ ਕਲਾਂ ਜ਼ੋਨ 16 ਤੋਂ ਕਾਂਗਰਸ ਉਮੀਦਵਾਰ ਮਨਜੀਤ ਕੌਰ, ਆਧੀ ਜ਼ੋਨ 17 ਤੋਂ ਕਾਂਗਰਸੀ ਉਮੀਦਵਾਰ ਪ੍ਰਭਜੋਤ ਸਿੰਘ ਸੰਘਾ, ਰਸੂਲਪੁਰ ਕਲਾਂ ਜ਼ੋਨ 18 ਤੋਂ ਆਜ਼ਾਦ ਉਮੀਦਵਾਰ ਮੱਖਣ ਸਿੰਘ, ਨੂਰਪੁਰ ਜ਼ੋਨ 19 ਤੋਂ 'ਆਪ' ਉਮੀਦਵਾਰ ਜੀਵਨ ਕੁਮਾਰ ਜੇਤੂ ਰਹੇ ਹਨ, ਜਿਨ੍ਹਾਂ ਨੂੰ ਐੱਸ. ਡੀ. ਐੱਮ. ਨਕੋਦਰ -ਕਮ-ਰਿਟਰਨਿੰਗ ਅਧਿਕਾਰੀ ਲਾਲ ਵਿਸ਼ਵਾਸ ਬੈਂਸ ਨੇ ਜਿੱਤ ਦੇ ਸਰਟੀਫਿਕੇਟ ਦਿੱਤੇ।
ਇਹ ਵੀ ਪੜ੍ਹੋ: ਰਾਣਾ ਬਲਾਚੌਰੀਆ ਦਾ ਕਤਲ ਸਿਰਫ਼ ਟਰੇਲਰ! ਅਜੇ 35 ਹੋਰ...,ਗੈਂਗਸਟਰ ਡੋਨੀ ਬੱਲ ਦਾ ਵੱਡਾ ਖ਼ੁਲਾਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
