ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ! ਇਹ ਸ਼ਰਾਬ ਦੇ ਠੇਕੇ ਕੀਤੇ ਸੀਲ
Wednesday, Dec 24, 2025 - 01:17 PM (IST)
ਜਲੰਧਰ (ਪੁਨੀਤ)–ਐਕਸਾਈਜ਼ ਵਿਭਾਗ ਵੱਲੋਂ ਗੁਰਫਤਹਿ ਐਂਟਰਪ੍ਰਾਈਜ਼ਿਜ਼ ਦੇ ਰੇਲਵੇ ਸਟੇਸ਼ਨ ਦੇ 18 ਠੇਕਿਆਂ ਨੂੰ ਇਕ ਦਿਨ (23 ਦਸੰਬਰ) ਲਈ ਸੀਲ ਕੀਤਾ ਗਿਆ ਹੈ। ਇਸ ਵਿਚ ਪੁਰਾਣੇ ਇਕ ਕੇਸ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਤਹਿਤ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਡੀ. ਸੀ. ਐਕਸਾਈਜ਼ (ਡੀ. ਈ. ਟੀ. ਸੀ.) ਐੱਸ. ਕੇ. ਗਰਗ ਦੇ ਹੁਕਮਾਂ ’ਤੇ ਮੰਗਲਵਾਰ ਲਈ ਠੇਕੇ ਬੰਦ ਕਰਵਾਏ ਗਏ, ਜਦੋਂ ਕਿ 24 ਦਸੰਬਰ ਨੂੰ ਠੇਕੇ ਖੁੱਲ੍ਹ ਜਾਣਗੇ। ਅਧਿਕਾਰੀਆਂ ਨੇ ਦੱਸਿਆ ਕਿ ਇਕ ਪੁਰਾਣੇ ਕੇਸ ਵਿਚ ਚੱਲ ਰਹੀ ਵਿਭਾਗੀ ਜਾਂਚ ਤੋਂ ਬਾਅਦ ਠੇਕੇ ਸੀਲ ਕਰਨ ਦਾ ਹੁਕਮ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਡਾਕਟਰਾਂ 'ਤੇ ਡਿੱਗੇਗੀ ਗਾਜ! ਵੱਡੀ ਕਾਰਵਾਈ ਕਰਨ ਦੇ ਹੁਕਮ ਜਾਰੀ

ਇਥੇ ਵਰਣਨਯੋਗ ਹੈ ਕਿ ਬੀਤੇ ਜੁਲਾਈ ਮਹੀਨੇ ਵਿਚ ਇਸ ਗਰੁੱਪ ’ਤੇ ਵਿਭਾਗੀ ਕਾਰਵਾਈ ਹੋਈ ਸੀ। ਉਕਤ ਕੇਸ ਤਹਿਤ ਸਮੱਗਲਿੰਗ ਵਿਚ ਫੜੀ ਗਈ 20 ਪੇਟੀਆਂ ਸ਼ਰਾਬ ਇਸੇ ਗਰੁੱਪ ਨਾਲ ਸਬੰਧਤ ਦੱਸੀ ਗਈ ਹੈ, ਜਿਸ ਕਾਰਨ ਐਕਸਾਈਜ਼ ਿਵਭਾਗ ਵੱਲੋਂ ਗਰੁੱਪ ਨੂੰ 5 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਅਤੇ ਇਕ ਦਿਨ ਲਈ ਠੇਕਿਆਂ ਨੂੰ ਸੀਲ ਵੀ ਕਰਵਾਇਆ ਗਿਆ। ਸ਼ਰਾਬ ਸਮੱਗਲਿੰਗ ਨੂੰ ਲੈ ਕੇ ਰਾਮਾ ਮੰਡੀ ਥਾਣੇ ਵਿਚ ਪਰਚਾ ਵੀ ਦਰਜ ਹੋਇਆ ਸੀ।
ਇਹ ਵੀ ਪੜ੍ਹੋ: Year Ender 2025: ਪੰਜਾਬ 'ਚ 50 ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ! DGP ਗੌਰਵ ਯਾਦਵ ਦੇ ਹੈਰਾਨ ਕਰਦੇ ਖ਼ੁਲਾਸੇ
