ਚੋਰ ਕਰਿਆਨੇ ਦੀ ਦੁਕਾਨ ’ਚੋਂ 8,000 ਦੀ ਨਕਦੀ ਲੈ ਕੇ ਫਰਾਰ
Wednesday, Feb 12, 2025 - 01:52 PM (IST)
ਗੜ੍ਹਦੀਵਾਲਾ (ਮੁਨਿੰਦਰ)-ਚੋਰ ਦਿਨ-ਦਿਹਾੜੇ ਇਕ ਕਰਿਆਨੇ ਦੀ ਦੁਕਾਨ ਦੇ ਗੱਲੇ ਦਾ ਤਾਲਾ ਤੋੜ ਕੇ ਉਸ ਵਿਚੋਂ ਲਗਭਗ 8,000 ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਿਆ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੁਕਾਨ ਵਿਚੋਂ ਦੌੜਕੇ ਨਿਕਲਦੇ ਸਮੇਂ ਚੋਰ ਦੀ ਸੀ. ਸੀ. ਟੀ. ਵੀ. ਕੈਮਰੇ ਵਿਚ ਤਸਵੀਰ ਵੀ ਕੈਦ ਹੋਈ ਹੈ। ਇਸ ਸਬੰਧੀ ਅਜੈ ਕੁਮਾਰ ਪੁੱਤਰ ਤਿਲਕ ਰਾਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਟਾਂਡਾ ਮੌੜ ਦੇ ਨਜ਼ਦੀਕ ਦਸੂਹਾ ਹੁਸ਼ਿਆਰਪੁਰ ਮੇਨ ਰੋਡ ’ਤੇ ਕਰਿਆਨੇ ਦੀ ਦੁਕਾਨ ਕਰਦਾ ਹੈ। ਮੰਗਲਵਾਰ ਦੁਪਹਿਰ ਸਮੇਂ ਉਹ ਗੱਲੇ ਨੂੰ ਤਾਲਾ ਲਗਾ ਕੇ ਆਪਣੇ ਗੁਆਂਢੀ ਨੂੰ ਦੱਸ ਕੇ ਘਰ ਰੋਟੀ ਖਾਣ ਵਾਸਤੇ ਗਏ ਸਨ।
ਇਹ ਵੀ ਪੜ੍ਹੋ : ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਬਨਾਰਸ ਵਿਖੇ ਚੜ੍ਹਾਏ ਗਏ ਸੋਨੇ ਦੇ ਬਣੇ 'ਹਰਿ' ਦੇ ਨਿਸ਼ਾਨ ਸਾਹਿਬ
ਉਸ ਨੇ ਦੱਸਿਆ ਕਿ ਜਦੋਂ ਉਹ ਰੋਟੀ ਖਾ ਕੇ ਵਾਪਸ ਦੁਕਾਨ ’ਤੇ ਆਇਆ ਤਾਂ ਦੁਕਾਨ ਦੇ ਗੱਲੇ ਦਾ ਤਾਲਾ ਟੁੱਟਾ ਵੇਖ ਕੇ ਉਹ ਹੈਰਾਨ ਰਹਿ ਗਿਆ ਅਤੇ ਗੱਲੇ ਵਿਚ ਪਏ 8,000 ਰੁਪਏ ਵੀ ਗਾਇਬ ਸਨ। ਉਸ ਨੇ ਦੱਸਿਆ ਕਿ ਜਦੋਂ ਨਾਲ ਦੇ ਗੁਆਂਢੀ ਦੇ ਲਗੇ ਸੀ. ਸੀ. ਟੀ. ਵੀ. ਕੈਮਰੇ ਨੂੰ ਚੈੱਕ ਕੀਤਾ ਗਿਆ ਤਾਂ ਇਕ ਵਿਅਕਤੀ ਦੀ ਦੁਕਾਨ ਵਿਚੋਂ ਨਿਕਲਦੇ ਸਮੇਂ ਦੌੜਦੇ ਦੀ ਤਸਵੀਰ ਸਾਹਮਣੇ ਆਈ ਹੈ। ਅਜੈ ਕੁਮਾਰ ਨੇ ਦੱਸਿਆ ਉਨ੍ਹਾਂ ਨੂੰ ਪੂਰਾ ਸ਼ੱਕ ਹੈ ਕਿ ਉਹੀ ਵਿਅਕਤੀ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਭੱਜਿਆ ਹੈ।
ਇਹ ਵੀ ਪੜ੍ਹੋ : ਕੰਮ ਦਾ ਕਹਿ ਕੇ ਘਰੋਂ ਬਾਹਰ ਗਿਆ ਸੀ ਪੁੱਤ, ਅਗਲੇ ਦਿਨ ਨਹਿਰ ਕੋਲ ਇਸ ਹਾਲ 'ਚ ਵੇਖ ਪਰਿਵਾਰ ਦੇ ਉੱਡੇ ਹੋਸ਼
ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਟਾਂਡਾ ਮੋੜ, ਜਿਸ ਨੂੰ ਟਾਂਡਾ ਚੌਕ ਵੀ ਕਿਹਾ ਜਾਂਦਾ ਹੈ। ਇਸ ਦੇ ਬਿਲਕੁਲ ਨਜ਼ਦੀਕ ਹੀ ਇਕ ਕਾਲਜ ਤੋਂ ਇਲਾਵਾ 3 ਹੋਰ ਸਕੂਲ ਸਥਿਤ ਹਨ, ਜਿੱਥੇ ਕਿ ਹਮੇਸ਼ਾ ਆਵਾਜਾਈ ਵੀ ਰਹਿੰਦੀ ਹੈ। ਲੋਕਾਂ ਨੇ ਮੰਗ ਕਰਦਿਆਂ ਕਿਹਾ ਕਿ ਇਸ ਟਾਂਡਾ ਚੌਕ ’ਤੇ ਦਿਨ ਵੇਲੇ ਵੀ ਪੁਲਸ ਪ੍ਰਸ਼ਾਸਨ ਦਾ ਨਾਕਾ ਹੋਣਾ ਲਾਜ਼ਮੀ ਹੈ ਤਾਂਜੋ ਇਸ ਤਰ੍ਹਾਂ ਦੇ ਚੋਰਾਂ ਵਿਚ ਖ਼ੌਫ਼ ਪੈਦਾ ਹੋ ਸਕੇ।
ਇਹ ਵੀ ਪੜ੍ਹੋ : ਕੁੜੀ ਪਿੱਛੇ ਰੁਲਿਆ ਮਾਪਿਆਂ ਦਾ ਜਵਾਨ ਪੁੱਤ, ਮੰਮੀ I Am Sorry...ਲਿਖ ਕੇ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e