ਅਨਾਜ ਮੰਡੀ ਟਾਂਡਾ ’ਚ ਨਹੀਂ ਹੋਵੇਗੀ ਗਿੱਲੇ ਝੋਨੇ ਦੀ ਖ਼ਰੀਦ, ਦੋ ਦਿਨ ਲਈ ਖ਼ਰੀਦ ਕੀਤੀ ਬੰਦ
Saturday, Oct 04, 2025 - 05:47 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਸਰਕਾਰ ਦੀਆਂ ਹਦਾਇਤਾਂ ਦੇ ਉਲਟ ਮੰਡੀ ਵਿਚ ਕਿਸਾਨਾਂ ਵੱਲੋਂ ਗਿੱਲੇ ਅਤੇ ਜ਼ਿਆਦਾ ਨਮੀ ਵਾਲੇ ਝੋਨੇ ਦੀ ਆਮਦ ਦੇ ਮੱਦੇਨਜ਼ਰ ਆੜ੍ਹਤੀ ਯੂਨੀਅਨ ਨੇ ਅੱਜ ਸਵੇਰੇ ਇਕ ਜ਼ਰੂਰੀ ਮੀਟਿੰਗ ਕਰਕੇ ਗਿੱਲੇ ਝੋਨੇ ਦੀ ਖ਼ਰੀਦ ਨਾ ਕਰਨ ਦਾ ਫ਼ੈਸਲਾ ਲਿਆ ਹੈ। ਇਸੇ ਲਈ ਦੋ ਦਿਨਾਂ ਲਈ ਝੋਨੇ ਦੀ ਖ਼ਰੀਦ ਬੰਦ ਕਰਨ ਦਾ ਐਲਾਨ ਕੀਤਾ ਹੈ |
ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ, ਸੁਖਵਿੰਦਰਜੀਤ ਸਿੰਘ ਬੀਰਾ ਅਤੇ ਹੋਰਨਾਂ ਆੜ੍ਹਤੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਲਈ ਨਮੀ ਦੀ ਮਾਤਰਾ 17 ਫ਼ੀਸਦੀ ਤੈਅ ਕੀਤੀ ਗਈ ਹੈ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਫ਼ਸਲ ਨੂੰ ਪੂਰੀ ਤਰ੍ਹਾਂ ਸੁਕਾ ਕੇ ਹੀ ਮੰਡੀਆਂ ਵਿਚ ਲਿਆਉਣ ਪਰ ਇਸ ਦੇ ਬਾਵਜੂਦ ਕਿਸਾਨ ਮੰਡੀ ਵਿਚ 21 ਤੋਂ 24 ਫ਼ੀਸਦੀ ਨਮੀ ਵਾਲਾ ਝੋਨਾ ਲੈ ਕੇ ਆ ਰਹੇ ਹਨ, ਜਿਸ ਦੇ ਚਲਦੇ ਉਨ੍ਹਾਂ ਨੂੰ ਕਈ ਦਿਨ ਝੋਨਾ ਸੁਕਾਉਣ ਲਈ ਲੇਬਰ ਕੋਲੋਂ ਕੰਮ ਲੈਣਾ ਪੈਂਦਾ ਹੈ। ਮੰਡੀ ਗਿੱਲੇ ਝੋਨੇ ਨਾਲ ਭਰ ਗਈ ਹੈ, ਉਸ ਨੂੰ ਸੁਕਾਉਣ ਲਈ ਕੋਈ ਜਗ੍ਹਾ ਨਹੀਂ ਮਿਲ ਰਹੀ ਹੈ।
ਇਹ ਵੀ ਪੜ੍ਹੋ: ਮਹਿੰਦਰ ਕੇਪੀ ਦੇ ਪੁੱਤਰ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ, ਪੁਲਸ ਦਾ ਵੱਡਾ ਐਕਸ਼ਨ, ਗ੍ਰੈਂਡ ਵਿਟਾਰਾ ਕਾਰ ਦਾ ਮਾਲਕ...
ਉਨ੍ਹਾਂ ਆਖਿਆ ਕਿ ਇਸੇ ਲਈ ਉਨ੍ਹਾਂ ਫ਼ੈਸਲਾ ਲਿਆ ਹੈ ਕਿ ਉਹ 17 ਫ਼ੀਸਦੀ ਤੋਂ ਵੱਧ ਦੀ ਨਮੀ ਵਾਲੇ ਝੋਨੇ ਨੂੰ ਲੈਕੇ ਆਉਣ ਵਾਲੇ ਕਿਸਾਨਾਂ ਦੀਆਂ ਟਰਾਲੀਆਂ ਵਿਚੋਂ ਝੋਨਾ ਨਹੀਂ ਲੁਹਾਉਣਗੇ ਅਤੇ ਨਾ ਖ਼ਰੀਦ ਕਰਨਗੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਮੁਤਾਬਕ 17 ਫ਼ੀਸਦੀ ਤੱਕ ਨਮੀ ਵਾਲਾ ਝੋਨਾ ਹੀ ਮੰਡੀ ਵਿਚ ਲੈ ਕੇ ਆਉਣ। ਇਸ ਮੌਕੇ ਗੁਰਬਖਸ਼ ਸਿੰਘ, ਓਮ ਪੁਰੀ, ਤਰਲੋਕ ਸਿੰਘ, ਸ਼ੇਰੂ ਪੁਰੀ, ਸੁਨੀਤ ਪੁਰੀ, ਬਿੱਕਰ ਸਿੰਘ ਸਹਿਬਾਜ਼ਪੁਰ, ਸੁਰੇਸ਼ ਜੈਨ, ਜੋਗਿੰਦਰ ਸਿੰਘ, ਰਾਕੇਸ਼ ਕੁਮਾਰ, ਪਵਨ ਚੱਢਾ, ਰਾਜਵਿੰਦਰ, ਬੋਬੀ ਬਹਿਲ, ਬੱਬੂ ਪੁਰੀ, ਜਤਿੰਦਰ ਅਗਰਵਾਲ, ਕੁਲਤਾਰ ਸਿੰਘ, ਰਿਸ਼ਮ ਜੈਨ, ਰਾਕੇਸ਼ ਕੁਮਾਰ, ਰਾਜ ਪੁਰੀ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਵੱਜੇ ਖ਼ਤਰੇ ਦੇ ਘੁੱਗੂ! ਡੈਮ ਦੇ ਖੋਲ੍ਹੇ ਫਲੱਡ ਗੇਟ, ਇਹ ਇਲਾਕੇ ਰਹਿਣ ਸਾਵਧਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8