ਕਰਿਆਨਾ ਸਟੋਰ ''ਚ ਦਾਖ਼ਲ ਹੋ ਕੇ ਦੋ ਵਿਅਕਤੀਆਂ ਨੇ ਕੁੱਟਮਾਰ ਕਰਕੇ ਲੁੱਟੀ ਨਕਦੀ

Monday, Sep 29, 2025 - 05:27 PM (IST)

ਕਰਿਆਨਾ ਸਟੋਰ ''ਚ ਦਾਖ਼ਲ ਹੋ ਕੇ ਦੋ ਵਿਅਕਤੀਆਂ ਨੇ ਕੁੱਟਮਾਰ ਕਰਕੇ ਲੁੱਟੀ ਨਕਦੀ

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਅੱਡਾ ਸਕਰਾਲਾ ਵਿਖੇ ਦਿਨ ਦਿਹਾੜੇ ਦੋ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਦੁਕਾਨਦਾਰ ਕੋਲੋਂ ਨਕਦੀ ਲੁੱਟ ਲਈ। ਲੁੱਟ ਦਾ ਸ਼ਿਕਾਰ ਹੋਏ ਖਾਲਸਾ ਸਟੋਰ ਦੇ ਸੰਚਾਲਕ ਹਰਮਿੰਦਰ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਦਸਮੇਸ਼ ਨਗਰ ਟਾਂਡਾ ਨੇ ਦੱਸਿਆ ਕਿ ਗਾਹਕ ਬਣ ਕੇ ਆਏ ਦੋ ਵਿਅਕਤੀਆਂ ਨੇ ਸਟੋਰ ਵਿਚ ਮੌਜੂਦ ਹੋਰਨਾਂ ਗਾਹਕਾਂ ਦੀ ਮੌਜੂਦਗੀ ਵਿਚ ਉਸ ਨਾਲ ਧੱਕਾ-ਮੁੱਕੀ ਕਰਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਉਸ ਦੀ ਜੇਬ ਵਿੱਚੋ 72600 ਰੁਪਏ ਦੀ ਕਰੀਬ ਨਕਦੀ ਖੋਹ ਲਈ ਅਤੇ ਬੁਲੇਟ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਰਾਰ ਹੋ ਗਏ। 

ਇਹ ਵੀ ਪੜ੍ਹੋ: Punjab: ਰੇਲਵੇ ਵਿਭਾਗ ਦੀ ਵੱਡੀ ਕਾਰਵਾਈ! 62 ਯਾਤਰੀਆਂ ਨੂੰ ਲੱਗਾ 32 ਹਜ਼ਾਰ ਰੁਪਏ ਦਾ ਜੁਰਮਾਨਾ

ਉਸ ਨੇ ਉਨ੍ਹਾਂ ਦਾ ਕਾਰ ਰਾਹੀਂ ਪਿੱਛਾ ਕੀਤਾ ਅਤੇ ਹੁਸੈਨਪੁਰ ਨੇੜੇ ਉਸ ਨੇ ਕਾਰ ਦੀ ਟੱਕਰ ਮੋਟਰਸਾਈਕਲ ਵਿਚ ਮਾਰੀ। ਜਿਸ ਤੋਂ ਬਾਅਦ ਸੜਕ 'ਤੇ ਡਿੱਗੇ ਮੋਟਰਸਾਈਕਲ ਨੂੰ ਛੱਡ ਕੇ ਦੋਵੇਂ ਵਿਅਕਤੀ ਫਰਾਰ ਹੋ ਗਏ। ਪੁਲਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਇਸ ਵਾਰਦਾਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੁਕਾਨਦਾਰ ਮੁਤਾਬਕ ਉਸ ਨੂੰ ਲੁੱਟ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਹੈ ਅਤੇ ਉਹ ਨਜ਼ਦੀਕੀ ਪਿੰਡ ਦੇ ਵਾਸੀ ਹੀ ਹਨ। ਇਹ ਵਾਰਦਾਤ ਕਿਹੜੇ ਹਾਲਾਤ ਵਿਚ ਹੋਈ ਹੈ, ਇਸ ਦੀ ਜਾਂਚ ਪੁਲਸ ਕਰ ਰਹੀ ਹੈ। ਇਹ ਸਾਰੀ ਘਟਨਾ ਦੁਕਾਨ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਰਿਕਾਰਡ ਹੋਈ ਹੈ। 

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਡੂੰਘੀ ਹੋ ਰਹੀ ਕਾਂਗਰਸ 'ਚ ਧੜੇਬੰਦੀ, ਚਿੰਤਾ 'ਚ ਹਾਈਕਮਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News