ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ ਬਿਜਲੀ ਕੱਟ !
Friday, Jun 05, 2026 - 06:26 PM (IST)
ਜਲੰਧਰ- ਪੰਜਾਬ ਦੇ ਕੁਝ ਇਲਾਕਿਆਂ ਵਿਚ ਭਲਕੇ ਯਾਨੀ ਕਿ ਸ਼ਨੀਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਅਤੇ ਕਈ ਘੰਟਿਆਂ ਤਕ ਬਿਜਲੀ ਗੁੱਲ ਰਹੇਗੀ।
ਇਹ ਵੀ ਪੜ੍ਹੋ-ਪੰਜਾਬ: ਮਾਤਾ ਵੈਸ਼ਨੋ ਦੇਵੀ ਤੋਂ ਪਰਤਦਿਆਂ ਸ਼ਰਧਾਲੂਆਂ ਨਾਲ ਵਾਪਰਿਆ ਵੱਡਾ ਹਾਦਸਾ, 2 ਜਣਿਆਂ ਦੀ ਮੌਤ, 14 ਫੱਟੜ
ਮੋਗਾ (ਬਿੰਦਾ)- 132 ਕੇ. ਵੀ. ਮੋਗਾ-1 ਸਬ ਸਟੇਸ਼ਨ ਵਿਖੇ ਡਿਪਾਜ਼ਿਟ ਵਰਕ ਕਰਨ ਲਈ ਮਿਤੀ 06-06-2026 (ਸ਼ਨੀਵਾਰ) ਨੂੰ ਬਿਜਲੀ ਸਪਲਾਈ ਅਸਥਾਈ ਤੌਰ ’ਤੇ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਡੀ. ਓ. ਸੁਖਦੇਵ ਸਿੰਘ ਅਤੇ ਜੇ.ਈ. ਰਾਜਿੰਦਰ ਸਿੰਘ ਵਿਰਦੀ (ਉੱਤਰੀ ਮੋਗਾ) ਨੇ ਦੱਸਿਆ ਕਿ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ 11 ਕੇ.ਵੀ. ਪ੍ਰਤਾਪ ਰੋਡ ਫੀਡਰ, 11 ਕੇ.ਵੀ. ਜਵਾਹਰ ਨਗਰ ਫੀਡਰ, 11 ਕੇ.ਵੀ. ਦੱਤ ਰੋਡ ਫੀਡਰ, 11 ਕੇ.ਵੀ. ਅਕਾਲਸਰ ਫੀਡਰ, 11 ਕੇ.ਵੀ. ਮੋਗਾ-1 ਫੀਡਰ, 11 ਕੇ.ਵੀ. ਮੋਗਾ-2 ਫੀਡਰ ਬੰਦ ਰਹਿਣਗੇ। ਇਸ ਕਾਰਨ ਜੀ.ਟੀ. ਰੋਡ (ਬਿੱਗ ਬੇਨ ਵਾਲਾ ਪਾਸਾ), ਕੈਂਪ, ਕੱਪੜਿਆਂ ਵਾਲੀ ਮਾਰਕੀਟ, ਅਕਾਲਸਰ ਰੋਡ, ਮੈਜੈਸਟਿਕ ਰੋਡ, ਸਿਵਲ ਲਾਈਨ, ਜੇਲ ਇਲਾਕਾ, ਡੀ.ਸੀ. ਕੰਪਲੈਕਸ, ਡੀ.ਸੀ. ਰਿਹਾਇਸ਼, ਜੇਲ ਵਾਲੀ ਗਲੀ, ਜੰਡੂ ਵਾਲੀ ਗਲੀ, ਕਬਾੜ ਮਾਰਕੀਟ, ਐੱਫ. ਸੀ. ਆਈ. ਰੋਡ, ਕਿਚਲੂ ਸਕੂਲ ਇਲਾਕਾ, ਇੰਪਰੂਵਮੈਂਟ ਟਰੱਸਟ ਮਾਰਕੀਟ, ਕੋਰਟ ਕੰਪਲੈਕਸ, ਸੈਸ਼ਨ ਕੋਰਟ, ਮੇਨ ਬਾਜ਼ਾਰ, ਰਾਮ ਗੰਜ, ਪੁਰਾਣੀ ਸਬਜ਼ੀ ਮੰਡੀ, ਅਹਾਤਾ ਬਦਨ ਸਿੰਘ, ਰੇਲਵੇ ਰੋਡ, ਚੌਕ ਜੋਗਿੰਦਰ ਸਿੰਘ, ਟਾਊਨ ਹਾਲ, ਸ਼ਾਮ ਲਾਲ ਚੌਕ, ਗੁਰੂ ਨਾਨਕ ਕਾਲਜ, ਪੱਟੀ ਵਾਲੀ ਗਲੀ ਅਤੇ ਅੰਮ੍ਰਿਤ ਮਾਰਕੀਟ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਬਿਜਲੀ ਵਿਭਾਗ ਵੱਲੋਂ ਖਪਤਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਦੌਰਾਨ ਸਹਿਯੋਗ ਦਿੱਤਾ ਜਾਵੇ।
ਇਹ ਵੀ ਪੜ੍ਹੋ- ਮਜੀਠਾ ਵਿਖੇ ਬਿਕਰਮ ਮਜੀਠੀਆ ਦੇ ਹੱਕ 'ਚ ਲੱਗੇ ਹੋਰਡਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
