ਭੋਗਪੁਰ ਵਿਖੇ ਝੱਮਟ ਟੈਂਟ ਹਾਊਸ ਅੱਗੇ ਖੜ੍ਹੀ ਗੱਡੀ ''ਚੋਂ ਚੋਰੀ, ਚੋਰ ਕੀਮਤੀ ਸਾਮਾਨ ਲੈ ਉੱਡੇ
Thursday, Oct 13, 2022 - 10:57 AM (IST)

ਭੋਗਪੁਰ (ਰਾਣਾ ਭੋਗਪੁਰੀਆ)- ਲੰਘੀ ਰਾਤ ਚੋਰਾਂ ਵੱਲੋਂ ਝੱਮਟ ਟੈਂਟ ਹਾਊਸ ਰਵਿਦਾਸ ਨਗਰ ਆਦਮਪੁਰ ਰੋਡ ਭੋਗਪੁਰ ਵਾਰਡ ਨੰਬਰ 7 ਅੱਗੇ ਖੜ੍ਹੀ ਬਲੈਰੋ ਪਿਕਅਪ ਗੱਡੀ ਦਾ ਦਰਵਾਜ਼ਾ ਖੋਲ੍ਹ ਕੇ ਗੱਡੀ ਵਿਚ ਪਿਆ ਕੀਮਤੀ ਸਾਮਾਨ ਚੋਰੀ ਕਰ ਲਿਆ। ਚੋਰਾਂ ਵੱਲੋਂ ਜਦੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਤਾਂ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ। ਚੋਰਾਂ ਵੱਲੋਂ ਇਕ ਫੁੱਟੇ ਦੀ ਮਦਦ ਨਾਲ ਗੱਡੀ ਦਾ ਦਰਵਾਜ਼ਾ ਖੋਲ੍ਹਿਆ ਅਤੇ ਚੋਰੀ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ।
ਇਹ ਵੀ ਪੜ੍ਹੋ: PM ਨਰਿੰਦਰ ਮੋਦੀ ਕੁਝ ਸਮੇਂ ਲਈ ਅੱਜ ਆਦਮਪੁਰ ਰੁਕਣਗੇ, ਹਿਮਾਚਲ ਦੇ ਚੋਣ ਪ੍ਰੋਗਰਾਮਾਂ ’ਚ ਲੈਣਗੇ ਹਿੱਸਾ
ਟੈਂਟ ਹਾਊਸ ਦੇ ਮਾਲਕ ਰਵਿੰਦਰ ਸਿੰਘ ਝੱਮਟ ਨੇ ਦੱਸਿਆ ਕਿ ਚੋਰਾਂ ਵੱਲੋਂ ਉਨ੍ਹਾਂ ਦੇ ਟੈਂਟ ਅੱਗੇ ਖੜ੍ਹੀ ਬਲੈਰੋ ਪਿਕਅਪ ਗੱਡੀ ਨੰਬਰ ਪੀ. ਬੀ. 08 ਡੀ. ਜੀ. 3691ਦੇ ਦਰਵਾਜ਼ੇ ਦਾ ਤਾਲਾ ਇਕ ਫੁੱਟੇ ਦੀ ਮਦਦ ਨਾਲ ਖੋਲ ਕੇ ਗੱਡੀ ਵਿੱਚ ਪਿਆ ਟੈਂਟ ਨਾਲ ਸਬੰਧਤ ਕੀਮਤੀ ਸਮਾਨ, ਤਾਂਬੇ ਦੀਆਂ ਤਾਰਾ, ਗੱਡੀ ਵਿੱਚ ਲੱਗਾ ਹੋਇਆ ਹੈ ਡੈੱਕ, ਐਮਪ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ। ਚੋਰਾਂ ਨੇ ਗੱਡੀ ਸਟਾਰਟ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਚਾਬੀ ਨਾ ਲੱਗਣ ਕਾਰਣ ਗੱਡੀ ਦਾ ਬਚਾਅ ਹੋ ਗਿਆ। ਇਸ ਘਟਨਾ ਦੀ ਜਾਣਕਾਰੀ ਉਨ੍ਹਾਂ ਨੇ ਭੋਗਪੁਰ ਪੁਲਸ ਨੂੰ ਦੇ ਦਿੱਤੀ ਹੈ।
ਇਹ ਵੀ ਪੜ੍ਹੋ: ਸਮਾਰਟ ਸਿਟੀ ਜਲੰਧਰ ’ਚ ਰਹੇ ਇਨ੍ਹਾਂ ਅਫ਼ਸਰਾਂ ’ਤੇ ਹੋ ਸਕਦੈ ਵੱਡਾ ਐਕਸ਼ਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ