ਜਲੰਧਰ ਦੇ ਮਸ਼ਹੂਰ ਹਸਪਤਾਲ ’ਚ ਭਿੜੀਆਂ ਦੋ ਧਿਰਾਂ, ਚੱਲੀਆਂ ਕੁਰਸੀਆਂ ਤੇ ਡਾਂਗਾਂ, ਵੀਡੀਓ ਵਾਇਰਲ

Wednesday, Jul 06, 2022 - 01:35 PM (IST)

ਜਲੰਧਰ— ਜਲੰਧਰ-ਹੁਸ਼ਿਆਰਪੁਰ ਹਾਈਵੇਅ ’ਤੇ ਸਥਿਤ ਇਕ ਨਿੱਜੀ ਹਸਪਤਾਲ ’ਚ ਮੰਗਲਵਾਰ ਨੂੰ ਪਾਰਕਿੰਗ ’ਚ ਮੋਟਰਸਾਈਕਲ ਖੜ੍ਹਾ ਕਰਨ ਨੂੰ ਲੈ ਕੇ ਵਿਵਾਦ ਹੋ ਗਿਆ। ਇਹ ਝਗੜਾ ਇੰਨਾ ਵੱਧ ਗਿਆ ਕਿ ਡਾਂਗਾ-ਕੁਰਸੀਆਂ ਤੱਕ ਚੱਲ ਪਈਆਂ। ਵਿਵਾਦ ਨਿੱਜੀ ਹਸਪਤਾਲ ਦੇ ਗਾਰਡ ਅਤੇ ਬਾਈਕ ਪਾਰਕ ਕਰਨ ਵਾਲੇ ਵਿਅਕਤੀ ਵਿਚਾਲੇ ਹੋਇਆ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਬਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਸ਼ਾਮ ਪੁਲਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਹਸਪਤਾਲ ’ਚ ਜੰਮ ਕੇ ਲੜਾਈ ਹੋਈ ਹੈ। ਜਾਂਚ ਲਈ ਮੌਕੇ ’ਤੇ ਪਹੁੰਤੇ ਤਾਂ ਪਤਾ ਲੱਗਾ ਕਿ ਝਗੜਾ ਹਸਪਤਾਲ ’ਚ ਰਿਸੈਪਸ਼ਨ ਦੇ ਕੋਲ ਹੋਇਆ। 

ਇਹ ਵੀ ਪੜ੍ਹੋ: ਪੰਜਾਬ ਬੋਰਡ 10ਵੀਂ ਦੇ ਨਤੀਜੇ 'ਚ 7 ਮੈਰਿਟ ਨਾਲ ਸੂਬੇ ’ਚੋਂ 9ਵੇਂ ਸਥਾਨ ’ਤੇ ਰਿਹਾ ਜ਼ਿਲ੍ਹਾ ਜਲੰਧਰ, ਇਨ੍ਹਾਂ ਨੇ ਮਾਰੀ

PunjabKesari

ਉਨ੍ਹਾਂ ਨੇ ਦੱਸਿਆ ਕਿ ਆਦਮਪੁਰ ’ਚ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਸੀ। ਉਸ ਦੇ ਪਰਿਵਾਰ ਵਾਲੇ ਹਸਪਤਾਲ ਆਏ ਸਨ। ਇਥੇ ਉਕਤ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਸਬੰਧ ’ਚ ਦਿਓਲ ਨਗਰ ਦਾ ਰਹਿਣ ਵਾਲਾ ਇਕ ਵਿਅਕਤੀ ਆਇਆ ਸੀ। ਉਸ ਨੇ ਆਪਣੀ ਬਾਈਕ ਹਸਪਤਾਲ ਦੀ ਪਾਰਕਿੰਗ ’ਚ ਖੜ੍ਹੀ ਕੀਤੀ ਸੀ। ਸ਼ਾਮ ਨੂੰ ਜਦੋਂ ਬਾਈਕ ਲੈਣ ਪਹੁੰਚਿਆ ਤਾਂ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਇਸ ਦੌਰਾਨ ਦੋਵੇਂ ਧਿਰਾਂ ਵੱਲੋਂ ਕੁਰਸੀਆਂ, ਹੈਲਮੇਟ ਅਤੇ ਹੋਰ ਸਾਮਾਨ ਚੁੱਕਣ ਗਿਆ। ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਲੱਗੀ, ਜਿਸ ’ਚ ਦੋਵੇਂ ਇਕ-ਦੂਜੇ ’ਤੇ ਹਮਲਾ ਕਰਦੇ ਵਿਖਾਈ ਦਿੱਤੇ। ਕਰੀਬ ਅੱਧੀ ਦਰਜਨ ਲੋਕ ਆਪਸ ’ਚ ਭਿੜੇ ਹੋਏ ਸਨ। 

ਇਹ ਵੀ ਪੜ੍ਹੋ: ਵਧਣਗੀਆਂ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਿਲਾਂ, ਬਰਗਾੜੀ ਬੇਅਦਬੀ ਕੇਸ ’ਚ SIT ਕਰ ਸਕਦੀ ਹੈ ਗ੍ਰਿਫ਼ਤਾਰ

PunjabKesari

ਕਰੀਬ ਦੋ ਮਿੰਟ ਦੀ ਵੀਡੀਓ ’ਚ ਕਾਫ਼ੀ ਝਗੜਾ ਵਿਖਾਈ ਦੇ ਰਿਹਾ ਹੈ। ਏ. ਐੱਸ. ਆਈ. ਬਿੰਦਰ ਸਿੰਘ ਮੁਤਾਬਕ ਮਾਮਲੇ ’ਚ ਹਸਪਤਾਲ ਪੱਖ ਦੀ ਐੱਮ. ਐੱਲ. ਆਰ. ਆ ਗਈ ਹੈ। ਬੁੱਧਵਾਰ ਨੂੰ ਦੂਜਾ ਪੱਖ ਮਿ੍ਰਤਕ ਦਾ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਪੱਖ ਰੱਖਣ ਥਾਣੇ ਪਹੁੰਚੇਗਾ। ਉਸ ਦੇ ਬਾਅਦ ਪੁਲਸ ਅਗਲੀ ਕਾਰਵਾਈ ਕਰੇਗੀ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਵਾਪਰੀ ਦਿਲ ਝੰਜੋੜਨ ਵਾਲੀ ਘਟਨਾ, ਕਿਰਲੀ ਵਾਲੀ ਚਾਹ ਪੀਣ ਕਾਰਨ 2 ਬੱਚਿਆਂ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News