ਜਲਦੀ ਨਿਕਲਣ ਦੇ ਚੱਕਰ ’ਚ ਟਰੱਕ ਨੇ ਮਾਰੀ ਫਾਟਕ ਨੂੰ ਟੱਕਰ, 3 ਘੰਟੇ ਤੱਕ ਜਨਤਾ ਰਹੀ ਪ੍ਰੇਸ਼ਾਨ
Sunday, Jul 07, 2024 - 03:57 PM (IST)
ਜਲੰਧਰ (ਪੁਨੀਤ)- ਗੁਰੂ ਨਾਨਕਪੁਰਾ ਰੇਲਵੇ ਫਾਟਕ ਦਾ ਇਕ ਹਿੱਸਾ ਟਰੱਕ ਦੀ ਟੱਕਰ ਕਾਰਨ ਟੁੱਟ ਗਿਆ, ਜਿਸ ਕਾਰਨ ਆਵਾਜਾਈ ਠੱਪ ਹੋ ਗਈ ਤੇ ਲੋਕਾਂ ਨੂੰ 3 ਘੰਟੇ ਤੱਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜੀ. ਆਰ. ਪੀ. ਵੱਲੋਂ ਦੋਸ਼ੀ ਟਰੱਕ ਡਰਾਈਵਰ ਨੂੰ ਕਾਬੂ ਕਰ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਸਵੇਰੇ 11 ਵਜੇ ਦੇ ਕਰੀਬ ਅਮਰਪਾਲੀ ਐਕਸਪ੍ਰੈੱਸ ਲੁਧਿਆਣਾ ਵੱਲੋਂ ਆ ਰਹੀ ਸੀ ਤੇ ਇਸ ਦੌਰਾਨ ਗੇਟਮੈਨ ਵੱਲੋਂ ਫਾਟਕ ਬੰਦ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਫਾਟਕ ਬੰਦ ਹੋਣ ਤੋਂ ਪਹਿਲਾਂ ਲੰਘਣ ਦੀ ਕੋਸ਼ਿਸ਼ ਕਰਦੇ ਹੋਏ ਇਕ ਟਰੱਕ ਨੇ ਫਾਟਕ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਫਾਟਕ ਟੁੱਟ ਗਿਆ ਤੇ ਸਿਸਟਮ ’ਚ ਨੁਕਸ ਪੈ ਗਿਆ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮੋਹਿੰਦਰ ਸਿੰਘ ਕੇ. ਪੀ. ਦੀ ਪਤਨੀ ਦਾ ਹੋਇਆ ਦਿਹਾਂਤ
ਟਰੇਨ ਨੂੰ ਮੌਕੇ ਤੋਂ ਲੰਘਾਇਆ ਗਿਆ ਤੇ ਰੇਲਵੇ ਦੇ ਤਕਨੀਕੀ ਵਿੰਗ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਫਾਟਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਪੂਰੀ ਕਾਰਵਾਈ ’ਚ 3 ਘੰਟੇ ਤੋਂ ਵੱਧ ਦਾ ਸਮਾਂ ਲੱਗਾ। ਇਸ ਕਾਰਨ ਜਨਤਾ ਨੂੰ ਬੀ. ਐੱਸ. ਐੱਫ਼. ਜਾਂ ਗੁਰੂ ਨਾਨਕਪੁਰਾ ਤੋਂ ਲੰਘ ਕੇ ਦੂਜੇ ਪਾਸੇ ਪਹੁੰਚਣਾ ਪਿਆ। ਸੁਰੱਖਿਆ ਦੇ ਮੱਦੇਨਜ਼ਰ ਗੇਟਮੈਨ ਨੇ ਆਰਜ਼ੀ ਤੌਰ ’ਤੇ ਰੱਸੀ ਆਦਿ ਲਾ ਕੇ ਸੜਕ ਨੂੰ ਬੰਦ ਕਰਨ ਦੀ ਸੂਚਨਾ ਦਿੱਤੀ। ਘਟਨਾ ਤੋਂ ਬਾਅਦ ਗੇਟਮੈਨ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਇਸ ਸਬੰਧੀ ਥਾਣਾ ਜੀ. ਆਰ. ਪੀ. ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰੇਲਵੇ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਸਮੇਤ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਮਾਂ ਵੱਲੋਂ ਖਾਲਿਸਤਾਨ ਨੂੰ ਲੈ ਕੇ ਦਿੱਤੇ ਗਏ ਬਿਆਨ ਮਗਰੋਂ ਅੰਮ੍ਰਿਤਪਾਲ ਨੇ ਦਿੱਤੀ ਸਫ਼ਾਈ, ਪੋਸਟ ਸ਼ੇਅਰ ਕਰਕੇ ਆਖੀਆਂ ਵੱਡੀਆਂ ਗੱਲਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।