ਚੋਰਾਂ ਨੇ ਸ਼ਿਵ ਮੰਦਿਰ ਨੂੰ ਬਣਾਇਆ ਨਿਸ਼ਾਨਾ

Friday, Jul 12, 2024 - 02:13 PM (IST)

ਬਲਾਚੌਰ/ਪੋਜੇਵਾਲ (ਤਰਸੇਮ ਕਟਾਰੀਆ)- ਨੈਸ਼ਨਲ ਹਾਈਵੇਅ ਬਲਾਚੌਰ-ਟੂ-ਨਵਾਂਸ਼ਹਿਰ ਦੇ ਬਹੱਦ ਰਕਬਾ ਪਿੰਡ ਗੜੀਕਾਨੂੰਗੋ ਵਿਚ ਸੁਸ਼ੋਭਿਤ 11 ਰੁਧਰ ਪ੍ਰਚੀਨ ਸ਼ਿਵ ਮੰਦਿਰ ਨੂੰ ਤੜਕਸਾਰ ਇਕ ਚੋਰ ਵੱਲੋਂ ਮੰਦਿਰ ਵਿਚ ਦਾਖ਼ਲ ਹੋ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਮੰਦਿਰ ਕਮੇਟੀ ਦੇ ਪ੍ਰਧਾਨ ਨਰੇਸ਼ ਕੁਮਾਰ ਵੱਲੋਂ ਪੁਲਸ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਸ਼ੁੱਕਰਵਾਰ ਸਵੇਰੇ ਵੇਖਿਆ ਕਿ ਮੰਦਿਰ ਦੇ ਦਰਵਾਜਿਆਂ ਨੂੰ ਲਗਾਏ ਹੋਏ ਤਾਲੇ ਅਤੇ ਗੋਲਕਾਂ ਨੂੰ ਲੱਗੇ ਹੋਏ ਤਾਲੇ ਟੁੱਟੇ ਹੋਏ ਸਨ ਅਤੇ ਜਦ ਉਨ੍ਹਾਂ ਵੱਲੋਂ ਮੰਦਿਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਪੜ੍ਹਤਾਲ ਕੀਤੀ ਤਾਂ ਪਤਾ ਲੱਗਿਆ ਕਿ 10 ਜੁਲਾਈ 2024 ਨੂੰ ਸਵੇਰੇ ਵਕਤ ਕਰੀਬ 12:42 ਵਜੇ ਇਕ ਅਣਪਛਾਤਾ ਨੌਜਵਾਨ ਮੰਦਿਰ ਨਜ਼ਦੀਕ ਇਧਰ ਉਧਰ ਗੇੜੇ ਲਗਾਉਣ ਉਪਰੰਤ ਵਾਟਰ ਕੂਲਰ ਤੋਂ ਪਾਣੀ ਪੀਦਾ ਹੈ ਅਤੇ ਫਿਰ ਉਹ ਮੰਦਿਰ ਵਿਚ ਦਾਖ਼ਲ ਹੋ ਕੇ ਪਹਿਲਾਂ ਮੰਦਿਰ ਵਿਚ ਸਥਿਤ ਮਾਤਾ ਰਾਣੀ ਦੇ ਮੰਦਿਰ ਨੂੰ ਲੱਗੇ ਤਾਲੇ ਨੂੰ ਤੋੜਦਾ ਅਤੇ ਫਿਰ ਸ਼ਿਵ ਮੰਦਿਰ ਦੇ ਤਾਲੇ ਨੂੰ ਤੋੜਦਾ ਹੈ ਅਤੇ ਬੜੇ ਅਰਾਮ ਨਾਲ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਆਪਣੇ ਮੋਟਰਸਾਈਕਲ ਉਪਰ ਫਰਾਰ ਹੋ ਜਾਂਦਾ ਹੈ ।

ਇਹ ਵੀ ਪੜ੍ਹੋ- ਮੁੰਡੇ ਦਾ ਸ਼ਰਮਨਾਕ ਕਾਰਾ, ਮੰਗੇਤਰ ਦੀਆਂ ਨਿੱਜੀ ਤਸਵੀਰਾਂ ਕੀਤੀਆਂ ਵਾਇਰਲ, ਜਦ ਖੁੱਲ੍ਹੀ ਸੱਚਾਈ ਤਾਂ ਕੁੜੀ ਦੇ ਉੱਡੇ ਹੋਸ਼

ਪ੍ਰਧਾਨ ਨਰੇਸ਼ ਕੁਮਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਚੋਰਾਂ ਵੱਲੋਂ ਇਸ ਮੰਦਿਰ ਵਿਚ ਚੋਰੀ ਕੀਤੀ ਜਾ ਚੁੱਕੀ ਹੈ। ਉਸ ਨੇ ਦੱਸਿਆ ਕਿ ਇਹ ਨੌਜਵਾਨ ਮੰਦਿਰ ਦੀ ਗੋਲਕ ’ਚੋਂ ਕਰੀਬ 15 ਤੋਂ 20 ਹਜ਼ਾਰ ਰੁਪਏ ਦਾ ਚੜ੍ਹਾਵਾ ਚੋਰੀ ਕਰਕੇ ਲੈ ਗਿਆ। ਉਸ ਵੱਲੋਂ ਪੁਲਸ ਨੂੰ ਅਪੀਲ ਕੀਤੀ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਿਆ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ, ਵੈਸ਼ਨੋ ਦੇਵੀ ਤੋਂ ਆ ਰਹੀ ਵੰਦੇ ਭਾਰਤ ਐਕਸਪ੍ਰੈੱਸ 'ਤੇ ਹੋਈ ਪੱਥਰਬਾਜ਼ੀ, ਸਹਿਮੇ ਲੋਕ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News