ਸੁਲਤਾਨਪੁਰ ਲੋਧੀ ਵਿਖੇ ਚੋਰਾਂ ਨੇ ਸੜਕਾਂ ‘ਤੇ ਲੱਗੇ ਸਾਈਨ ਬੋਰਡ ਵੀ ਕੀਤੇ ਚੋਰੀ

07/01/2022 2:32:34 PM

ਸੁਲਤਾਨਪੁਰ ਲੋਧੀ (ਧੀਰ)- ਲੋਕਾਂ ਨੇ ਬਦਲਾਅ ਦੀ ਉਮੀਦ ਨਾਲ ਪੁਰਾਣੀਆਂ ਰਵਾਇਤੀ ਪਾਰਟੀਆਂ ਨੂੰ ਵੱਡਾ ਝਟਕਾ ਦੇ ਕੇ ਇਕ ਨਵੀਂ ਪਾਰਟੀ ਨੂੰ ਹੁੰਗਾਰਾ ਦੇ ਕੇ ਨਵੀਂ ਸਰਕਾਰ ਲਿਆਂਦੀ ਸੀ ਪਰ ਸਭ ਇਸ ਦੇ ਉਲਟ ਜ਼ਮੀਨੀ ਪੱਧਰ ‘ਤੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ । ਸੂਬੇ ਵਿਚ ਜਿੱਥੇ ਵੱਡੀਆਂ ਵਾਰਦਾਤਾਂ ਅਤੇ ਨੌਜਵਾਨ ਕਤਲ ਹੋ ਰਹੇ ਹਨ, ਉੱਥੇ ਹੀ ਚੋਰੀਂ ਦੀਆਂ ਘਟਨਾਵਾਂ ਵੀ ਦਿਨ ਪ੍ਰਤੀ ਦਿਨ ਵਧ ਰਹੀਆਂ ਹਨ। ਇਸ ਸਭ ਦੇ ਬਾਵਜੂਦ ਮੌਜੂਦਾ ਸਰਕਾਰ ਦਾ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਹੈ। ਇਨ੍ਹਾਂ ਚੋਰਾਂ ਨੂੰ ਸਰਕਾਰ ਨੇ ਨੱਥ ਤਾਂ ਕੀ ਪਾਉਣੀ ਸੀ ਉਲਟਾ ਉਨ੍ਹਾਂ ਦੀ ਚਾਂਦੀ ਹੋ ਗਈ ਹੈ। ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ, ਉਨ੍ਹਾਂ ਨੇ ਸੜਕਾਂ ਤੇ ਲੱਗੇ ਸਾਈਨ ਬੋਰਡ ਵੀ ਦਿਨ-ਦਿਹਾੜੇ ਹੀ ਚੋਰੀ ਕਰਨੇ ਸੁਰੂ ਕਰ ਦਿੱਤੇ ਹਨ।

ਤਾਜ਼ਾ ਘਟਨਾ ਬੀਤੇ ਦਿਨ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਅਣਪਛਾਤੇ ਲੁਟੇਰਿਆਂ ਵੱਲੋਂ ਚੋਰੀ ਕੀਤੇ ਗਏ ਸਮਾਨ ਨੂੰ ਲਿਜਾ ਰਹੀ ਇੱਕ ਜੁਗਾਡ਼ੂ ਰੇਹੜੀ ਬੀ. ਡੀ. ਪੀ. ਓ. ਦਫ਼ਤਰ ਨੇੜੇ ਖੜ੍ਹੀ ਕਾਰ ਨਾਲ ਟਕਰਾਅ ਗਈ। ਲੋਕਾਂ ਦਾ ਇਕੱਠ ਹੁੰਦਾ ਵੇਖ ਇਸ ਨੂੰ ਚਲਾਉਣ ਵਾਲੇ ਮੌਕੇ ਤੋਂ ਭੱਜ ਗਏ। ਜਦੋਂ ਲੋਕਾਂ ਨੇ ਦੇਖਿਆ ਤਾਂ ਉਹ ਰੇਹੜੀ ਵਿੱਚ ਸਾਈਨ ਬੋਰਡ ਚੋਰੀਂ ਕਰਕੇ ਲੈ ਕੇ ਜਾ ਰਹੇ ਸਨ। ਇਸ ਮੌਕੇ ਇਕਠੇ ਹੋਏ ਆਸਪਾਸ ਦੇ ਦੁਕਾਨਦਾਰਾਂ ਨੇ ਪੁਲਸ ਨੂੰ ਸੂਚਿਤ ਕੀਤਾ ਤਾਂ ਪੁਲਸ ਇਸ ਰੇਹੜੀ ਨੂੰ ਪੁਲਸ ਸਟੇਸ਼ਨ ਲੈ ਗਈ।

ਇਹ ਵੀ ਪੜ੍ਹੋ: ਜਲੰਧਰ: ਪੰਡਿਤ ਦੀ ਸ਼ਰਮਨਾਕ ਕਰਤੂਤ, ਉਪਾਅ ਦੱਸਣ ਬਹਾਨੇ ਹੋਟਲ 'ਚ ਬੁਲਾ ਵਿਆਹੁਤਾ ਨਾਲ ਕੀਤਾ ਜਬਰ-ਜ਼ਿਨਾਹ

ਜ਼ਿਕਰਯੋਗ ਹੈ ਕਿ ਹਲਕਾ ਸੁਲਤਾਨਪੁਰ ਲੋਧੀ ਵਿਚ ਚੋਰੀ ਦੀਆਂ ਵਾਰਦਾਤਾਂ ਬਹੁਤ ਜਿਆਦਾ ਵਧ ਚੁੱਕੀਆਂ ਹਨ। ਪਿਛਲੇ ਦਿਨੀਂ ਹਲਕੇ ਦੇ ਪਿੰਡ ਵਾਟਾਂ ਵਾਲੀ ਵਿਖੇ ਸਮਸਾਨ ਘਾਟ ਦੇ ਗੇਟ ਚੋਰੀਂ ਹੋ ਗਏ। ਇਸ ਤੋਂ ਇਲਾਵਾ ਸਪੋਰਟਸ ਜਿਮ ਦੀਆਂ ਤਾਕੀਆਂ ਚੋਰੀਂ ਹੋ ਗਈਆਂ। ਫਿਰ ਇਸੇ ਪਿੰਡ ਦੇ ਨਜ਼ਦੀਕ ਆਪਣੀ ਬੇਟੀ ਨੂੰ ਮਿਲਣ ਆਏ ਪਿਤਾ ਨੂੰ ਪਿੰਡ ਦੇ ਬਾਹਰ ਲੁਟੇਰਿਆਂ ਨੇ ਲੁੱਟ ਲਿਆ ਮੋਬਾਈਲ ਫੋਨ, ਪਰਸ ਅਤੇ ਹੋਰ ਸਮਾਨ ਖੋਹ ਲਿਆ। ਇਸੇ ਪਿੰਡ ਵਿਚ ਇਕ ਨਿਮਾਣੀ ਬੀਬੀ ਆਪਣੀ ਪੋਤੀ ਨੂੰ ਪਿੰਡ ਦੇ ਹੀ ਸਰਕਾਰੀ ਸਕੂਲ ਵਿਚੋਂ ਹਰ ਰੋਜ਼ ਵਾਂਗ ਛੁੱਟੀ ਦੇ ਸਮੇਂ ਲੈਣ ਗਈ ਤਾਂ ਚੋਰ ਉਸ ਦੇ ਕੰਨਾਂ ਵਿਚੋਂ ਸੋਨੇ ਦੀਆਂ ਵਾਲੀਆਂ ਤੋੜ ਕੇ ਭੱਜ ਗਏ ਅਤੇ ਉਹ ਬੀਬੀ ਲਹੂ-ਲੁਹਾਨ ਹੋ ਕੇ ਘਰ ਪੁੱਜੀ। ਇਸ ਦੇ ਨਾਲ-ਨਾਲ ਇਸ ਪਿੰਡ ਦੀ ਡਿਸਪੈਂਸਰੀ ਵਿਚ ਵੀ ਚੋਰੀ ਹੋ ਚੁੱਕੀ ਹੈ।
ਇਸ ਤੋਂ ਇਲਾਵਾ ਮਹੁੱਲਾ ਸਿੱਖਾਂ ਗੁਰਦੁਆਰਾ ਸਾਹਿਬ ਵਿਖੇ ਇਕ ਮਰਗ ਦੇ ਭੋਗ ਤੇ ਗਏ ਮਾਸਟਰ ਸੁੱਚਾ ਸਿੰਘ ਮਿਰਜ਼ਾਪੁਰ ਹੋਣਾ ਦੀ ਸਕੂਟਰੀ ਚੋਰੀ ਕਰਕੇ ਚੋਰ ਫੁਰ ਹੋ ਗਏ। ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਸ ਹੱਥ ਮੱਲਦੀ ਫਿਰ ਰਹੀ ਹੈ।

ਇਹ ਵੀ ਪੜ੍ਹੋ:  ਗੈਂਗਸਟਰ ਦਿਲਪ੍ਰੀਤ ਬਾਬਾ ਦੀ ਮਾਂ ਆਈ ਮੀਡੀਆ ਸਾਹਮਣੇ, ਬਠਿੰਡਾ ਜੇਲ੍ਹ ਅਧਿਕਾਰੀਆਂ ’ਤੇ ਲਾਏ ਵੱਡੇ ਦੋਸ਼

ਇਸ ਤੋਂ ਇਲਾਵਾ ਤਾਜ਼ਾ ਘਟਨਾ ਪਿੰਡ ਭੌਰ ਦੀ ਹੈ, ਜਿੱਥੇ ਘਰ ਦੇ ਮਾਲਕ ਸਿਰਫ਼ 2 ਘੰਟੇ ਹੀ ਘਰ ਨੂੰ ਜਿੰਦਾ ਲਗਾਕੇ ਖੇਤਾਂ ਨੂੰ ਗਏ ਤਾਂ ਆਉਣ ਤੱਕ ਘਰ ਲੁੱਟ ਕੇ ਚੋਰ ਫੁਰ ਹੋ ਗਏ। ਇਸ ਮਾਮਲੇ ਵਿੱਚ ਵੀ ਅਜੇ ਤੱਕ ਪੁਲਿਸ ਹੱਥ ਕੁਝ ਨਹੀਂ ਲੱਗਾ। ਇਸ ਸਭ ਤੋਂ ਇਲਾਵਾ ਚੋਰੀ ਦੀਆਂ ਹੋਰ ਵੀ ਅਨੇਕਾਂ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ। ਇਸ ਸਭ ਨੂੰ ਦੇਖ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਨਵੀਂ ਸਰਕਾਰ ਲਿਆਂਦੀ ..ਪਰ ਚੋਰਾਂ ਦੀ ਚਾਂਦੀ।

ਇਹ ਵੀ ਪੜ੍ਹੋ:   ਜਲੰਧਰ ਦੇ ਪੁਲਸ ਕਮਿਸ਼ਨਰ ਦਾ ਵੱਡਾ ਐਕਸ਼ਨ, 14 ਥਾਣਿਆਂ ਦੇ 514 ਮੁਲਾਜ਼ਮਾਂ ਦੇ ਕੀਤੇ ਤਬਾਦਲੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News