ਪਹਾੜਾਂ ''ਚ ਹੋਈ ਬਰਫਬਾਰੀ ਨੇ ਮੈਦਾਨੀ ਇਲਾਕਿਆਂ ''ਚ ਸੁੱਟਿਆ ਪਾਰਾ, 5 ਡਿਗਰੀ ਤੱਕ ਪਹੁੰਚਿਆ ਘੱਟੋ-ਘੱਟ ਤਾਪਮਾਨ

Thursday, Jan 11, 2024 - 03:58 AM (IST)

ਜਲੰਧਰ (ਪੁਨੀਤ)– ਕੁਫਰੀ ਸਮੇਤ ਵੱਖ-ਵੱਖ ਪਹਾੜੀ ਇਲਾਕਿਆਂ ਵਿਚ ਹੋਈ ਤਾਜ਼ਾ ਬਰਫਬਾਰੀ ਕਾਰਨ ਮਹਾਨਗਰ ਦਾ ਘੱਟੋ-ਘੱਟ ਤਾਪਮਾਨ 5 ਤੋਂ 6 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਹੈ, ਜਿਸ ਕਾਰਨ ਠੰਡ 'ਚ ਵਾਧਾ ਦਰਜ ਕੀਤਾ ਗਿਆ ਹੈ। ਪੰਜਾਬ ਵਿਚ ਹਵਾਵਾਂ ਬਦਲਣ ਨਾਲ ਮੌਸਮ ਦਾ ਰੁਖ਼ ਬਦਲਣਾ ਸ਼ੁਰੂ ਹੋਇਆ ਸੀ ਪਰ ਇਸ ਦੌਰਾਨ ਪਹਾੜਾਂ ਵਿਚ ਬਰਫਬਾਰੀ ਹੋਣ ਨਾਲ ਮੈਦਾਨੀ ਇਲਾਕਿਆਂ ਵਿਚ ਠੰਡ ਦਾ ਪ੍ਰਕੋਪ ਵਧਣ ਲੱਗਾ ਹੈ, ਜਿਸ ਕਾਰਨ ਜਨਜੀਵਨ ਫਿਰ ਤੋਂ ਪ੍ਰਭਾਵਿਤ ਹੋਣ ਲੱਗਾ ਹੈ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਸ਼ੁਰੂ ਕੀਤੀ 'ਬਿੱਲ ਲਿਆਓ, ਇਨਾਮ ਪਾਓ' ਸਕੀਮ, ਜਾਣੋ ਕੀ ਹੈ ਪੂਰੀ ਯੋਜਨਾ

ਮੌਸਮ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪੰਜਾਬ ਵਿਚ ਖੁਸ਼ਕ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਅਜਿਹੇ ਹਾਲਾਤ ਵਿਚ ਠੰਡ ਵਧਣ ਕਾਰਨ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧਣਗੀਆਂ। ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਸੁੱਕੀ ਠੰਡ ਪਵੇਗੀ, ਜੋ ਕਿ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਸੱਦਾ ਦੇਵੇਗੀ। ਅਜਿਹੀ ਠੰਡ ਤੋਂ ਬਚਾਅ ਕਰਨ ਦੀ ਲੋੜ ਹੈ। ਸੁੱਕੀ ਠੰਡ ਦੇ ਮੌਸਮ ਵਿਚ ਹਲਕੀ ਜਿਹੀ ਲਾਪਰਵਾਹੀ ਸਿਹਤ ’ਤੇ ਉਲਟ ਪ੍ਰਭਾਵ ਪਾਉਂਦੀ ਹੈ। ਅਜਿਹੇ ਵਿਚ ਸਭ ਤੋਂ ਪਹਿਲਾਂ ਗਲ਼ਾ ਖ਼ਰਾਬ ਹੁੰਦਾ ਹੈ ਅਤੇ ਛਾਤੀ ਜਾਮ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਖਾਂਸੀ ਅਤੇ ਬੁਖਾਰ ਹੋਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ।

ਉਥੇ ਹੀ ਪੰਜਾਬ ਵਿਚ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) ਪਹਿਲਾਂ ਤੋਂ ਖ਼ਤਰਨਾਕ ਪੱਧਰ ’ਤੇ ਚੱਲ ਰਿਹਾ ਹੈ ਅਤੇ ਅਜਿਹੇ ਹਾਲਾਤ ਵਿਚ ਸਿਹਤ ਵਿਗੜਨ ਦੀਆਂ ਸੰਭਾਵਨਾਵਾਂ ਹੋਰ ਵਧ ਜਾਂਦੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਮੌਸਮ ਅਤੇ ਏ.ਕਿਊ.ਆਈ. ਦੇ ਮੱਦੇਨਜ਼ਰ ਜ਼ਿਆਦਾ ਤੋਂ ਜ਼ਿਆਦਾ ਬਚਾਅ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ- IPL ਦੇ ਇਸ ਮਸ਼ਹੂਰ ਖਿਡਾਰੀ ਦਾ ਕਰੀਅਰ ਖ਼ਤਰੇ 'ਚ, ਜ਼ਬਰ-ਜਨਾਹ ਮਾਮਲੇ 'ਚ ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ

ਵਧ ਰਹੀ ਠੰਡ ਕਾਰਨ ਲੋਕ ਧੁੱਪ ਦੀ ਉਡੀਕ ਕਰ ਰਹੇ ਹਨ ਪਰ ਬੱਦਲਾਂ ਅਤੇ ਸੂਰਜ ਦੀ ਲੁਕਣਮੀਟੀ ਕਾਰਨ ਧੁੱਪ ਦੇ ਖੁੱਲ੍ਹ ਕੇ ਦਰਸ਼ਨ ਨਹੀਂ ਹੋ ਰਹੇ। ਵਿਚ-ਵਿਚ ਸੂਰਜ ਦੀਆਂ ਕਿਰਨਾਂ ਦੀ ਝਲਕ ਦੇਖਣ ਨੂੰ ਮਿਲਦੀ ਹੈ ਪਰ ਅਜਿਹੀ ਥੋੜ੍ਹੀ ਜਿਹੀ ਝਲਕ ਰਾਹਤ ਨਹੀਂ ਦੇ ਰਹੀ। ਉਥੇ ਹੀ ਹਵਾਵਾਂ ਬਦਲਣ ਅਤੇ ਖੁਸ਼ਕ ਮੌਸਮ ਦੀ ਸ਼ੁਰੂਆਤ ਕਾਰਨ ਕੋਹਰੇ ਅਤੇ ਧੁੰਦ ਤੋਂ ਰਾਹਤ ਮਿਲੀ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਪਹਾੜਾਂ ’ਤੇ ਬਰਫਬਾਰੀ ਨਾ ਹੁੰਦੀ ਤਾਂ ਪੰਜਾਬ ਵਿਚ ਠੰਡ ਤੋਂ ਰਾਹਤ ਮਿਲ ਚੁੱਕੀ ਹੁੰਦੀ।

ਠੰਡ ਦੇ ਪ੍ਰਕੋਪ ਕਾਰਨ ਲੋਕ ਘਰਾਂ ਵਿਚ ਰਹਿਣ ਲਈ ਮਜਬੂਰ ਹਨ ਅਤੇ ਮਾਰਕੀਟ ਵਿਚ ਚਹਿਲ-ਪਹਿਲ ਘੱਟ ਹੀ ਦੇਖਣ ਨੂੰ ਮਿਲ ਰਹੀ ਹੈ। ਗਾਹਕਾਂ ਦੀ ਕਮੀ ਕਾਰਨ ਮੁੱਖ ਬਾਜ਼ਾਰਾਂ ਦੀਆਂ ਕਈ ਦੁਕਾਨਾਂ ਆਪਣੇ ਰੁਟੀਨ ਟਾਈਮ ਤੋਂ ਲੇਟ ਖੁੱਲ੍ਹ ਰਹੀਆਂ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਸੀਜ਼ਨ ਵਿਚ ਗਾਹਕੀ ਉਮੀਦ ਤੋਂ ਘੱਟ ਹੀ ਹੁੰਦੀ ਹੈ।

ਇਹ ਵੀ ਪੜ੍ਹੋ- ਜੇਲ੍ਹਾਂ 'ਚ ਜੈਮਰ ਤੇ CCTV ਲਗਾਉਣ 'ਚ ਹੋ ਰਹੀ ਦੇਰੀ ਕਾਰਨ ਹਾਈਕੋਰਟ ਨੇ ਪੁਲਸ ਵਿਭਾਗ ਨੂੰ ਪਾਈ ਝਾੜ੍ਹ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News