ਪੰਜਾਬ ਰੋਡਵੇਜ਼ ਦੇ ਕੰਡਕਟਰ ਨੇ ਬੱਸ ''ਚੋਂ ਬਾਹਰ ਸੁੱਟਿਆ ਬੱਚਾ! ਰੋਂਦੀ ਕੁਰਲਾਉਂਦੀ ਰਹਿ ਗਈ ਦਾਦੀ

Wednesday, Jan 29, 2025 - 10:17 AM (IST)

ਪੰਜਾਬ ਰੋਡਵੇਜ਼ ਦੇ ਕੰਡਕਟਰ ਨੇ ਬੱਸ ''ਚੋਂ ਬਾਹਰ ਸੁੱਟਿਆ ਬੱਚਾ! ਰੋਂਦੀ ਕੁਰਲਾਉਂਦੀ ਰਹਿ ਗਈ ਦਾਦੀ

ਮੋਗਾ: ਮੋਗਾ ਦੇ ਜੋਗਿੰਦਰ ਸਿੰਘ ਚੌਕ ਵਿਚ ਸਰਕਾਰੀ ਬੱਸ ਦੀ ਲਪੇਟ ਵਿਚ ਆਉਣ ਨਾਲ 11 ਸਾਲਾ ਬੱਚਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਆਟੋ ਚਾਲਕ ਨੇ ਉਸ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਰਟਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਫਰੀਦਕੋਟ ਰੈਫਰ ਕਰ ਦਿੱਤਾ। ਜ਼ਖ਼ਮੀ ਬੱਚੇ ਦੀ ਪਛਾਣ ਸਾਹਿਬ ਦੀਪ ਸਿੰਘ ਵਜੋਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਪਿੰਡ ਦੀ ਕੁੜੀ ਦੀ ਵਾਇਰਲ ਵੀਡੀਓ ਨੇ ਮਚਾਈ ਤਰਥੱਲੀ

ਜਾਣਕਾਰੀ ਮੁਤਾਬਕ ਬੱਚਾ ਆਪਣੀ ਦਾਦੀ ਦੇ ਨਾਲ ਪੰਜਾਬ ਰੋਡਵੇਜ਼ ਦੀ ਬੱਸ ਰਾਹੀਂ ਲੁਧਿਆਣਾ ਤੋਂ ਮੋਗਾ ਆ ਰਿਹਾ ਸੀ। ਬੱਚੇ ਦੀ ਦਾਦੀ ਨੇ ਕਿਹਾ ਕਿ ਉਨ੍ਹਾਂ ਨੇ ਕੰਡਕਟਰ ਨੂੰ ਬੱਸ ਵਿਚੋਂ ਉਤਾਰਨ ਲਈ ਕਿਹਾ ਸੀ। ਡਰਾਈਵਰ ਨੇ ਬੱਸ ਹੌਲ਼ੀ ਕੀਤੀ ਤਾਂ ਉਹ ਉਤਰ ਗਈ ਤੇ ਉਸ ਦਾ ਪੋਤਾ ਵੀ ਮਗਰ ਹੀ ਉਤਰ ਰਿਹਾ ਸੀ। ਇਸ ਦੌਰਾਨ ਕੰਡਕਟਰ ਨੇ ਅਚਾਨਕ ਬੱਚੇ ਨੂੰ ਇਹ ਕਹਿ ਕੇ ਧੱਕਾ ਦੇ ਦਿੱਤਾ ਕਿ ਟਾਈਮ ਘੱਟ ਹੈ। ਜ਼ਖ਼ਮੀ ਸਾਹਿਬ ਦੀਪ ਸਿੰਘ ਨੇ ਦੱਸਿਆ ਕਿ ਉਸ ਨੂੰ ਮਗਰੋਂ ਧੱਕਾ ਦਿੱਤਾ ਗਿਆ ਸੀ ਤੇ ਉਹ ਬੱਸ ਤੋਂ ਹੇਠਾਂ ਡਿੱਗ ਗਿਆ ਤੇ ਬੱਸ ਦਾ ਟਾਇਰ ਉਸ ਦੀ ਲੱਤ ਉੱਪਰ ਚੜ੍ਹ ਗਿਆ। 

 ਇਹ ਖ਼ਬਰ ਵੀ ਪੜ੍ਹੋ - ਪ੍ਰਵਾਸੀਆਂ ਨੇ ਭਜਾ-ਭਜਾ ਕੁੱਟੇ ਪੰਜਾਬ ਪੁਲਸ ਦੇ ਮੁਲਾਜ਼ਮ! ਪਾੜ 'ਤੇ ਕੱਪੜੇ, ਆਪ ਹੀ ਵੇਖ ਲਓ ਵੀਡੀਓ

ਇਸ ਸਬੰਧੀ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਹਿਜ ਦੀਪ ਸਿੰਘ ਆਪਣੀ ਦਾਦੀ ਦੇ ਨਾਲ ਪੰਜਾਬ ਰੋਡਵੇਜ਼ ਬੱਸ ਤੋਂ ਜੋਗਿੰਦਰ ਸਿੰਘ ਚੌਕ ਨੇੜੇ ਉਤਰ ਰਿਹਾ ਸੀ। ਬੱਸ ਦੇ ਟਾਇਰ ਹੇਠਾਂ ਆਉਣ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਸੀ। ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਫਰੀਦਕੋਟ ਰੈਫ਼ਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਿਆਨ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News