ਹਲਕੀ ਬੂੰਦਾਬਾਂਦੀ ਨੇ ਬਦਲਿਆ ਮੌਸਮ ਦਾ ਮਿਜਾਜ਼, ਤੇਜ਼ ਹਵਾਵਾਂ ਨੇ ਡੇਗਿਆ ਪਾਰਾ
Wednesday, Feb 05, 2025 - 05:35 AM (IST)
ਜਲੰਧਰ (ਪੁਨੀਤ)- ਮਹਾਨਗਰ ਜਲੰਧਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਹਲਕੀ ਬੂੰਦਾਬਾਂਦੀ ਦਾ ਸਿਲਸਿਲਾ ਕਈ ਘੰਟਿਆਂ ਤਕ ਜਾਰੀ ਰਿਹਾ। ਸ਼ੁਰੂਆਤ ਵਿਚ ਤੇਜ਼ੀ ਨਾਲ ਮੀਂਹ ਸ਼ੁਰੂ ਹੋਇਆ ਤਾਂ ਅਜਿਹਾ ਜਾਪ ਰਿਹਾ ਸੀ ਕਿ ਮੀਂਹ ਆਪਣਾ ਰੰਗ ਦਿਖਾਏਗਾ ਪਰ ਸਿਰਫ ਕੁਝ ਮਿੰਟਾਂ ਵਿਚ ਹੀ ਮੀਂਹ ਰੁਕ ਗਿਆ।
ਇਸ ਦੇ ਬਾਅਦ ਵਿਚ-ਵਿਚ ਬੂੰਦਾਬਾਂਦੀ ਦੇਖਣ ਨੂੰ ਮਿਲੀ। ਉਥੇ ਹੀ, ਕਈ ਇਲਾਕਿਆਂ ਵਿਚ ਗੜ੍ਹੇ ਪੈਣ ਦੀਆਂ ਗੱਲਾਂ ਵੀ ਸੁਣਨ ਨੂੰ ਮਿਲੀਆਂ ਪਰ ਸ਼ਹਿਰ ਵਿਚ ਗੜ੍ਹੇ ਪੈਣ ਬਾਰੇ ਕੋਈ ਪੁਖਤਾ ਸੂਚਨਾ ਨਹੀਂ ਹੈ।
ਉਥੇ ਹੀ, ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਸੈਲਸੀਅਸ, ਜਦਕਿ ਘੱਟੋ-ਘੱਟ ਤਾਪਮਾਨ 8 ਡਿਗਰੀ ਦਰਜ ਕੀਤਾ ਗਿਆ, ਜਦਕਿ ਬੀਤੇ ਦਿਨ ਦਾ ਤਾਪਮਾਨ 22 ਡਿਗਰੀ ਤੋਂ ਉੱਪਰ ਪਹੁੰਚ ਚੁੱਕਾ ਸੀ। ਇਸ ਕਾਰਨ ਤਾਪਮਾਨ ਵਿਚ 4 ਡਿਗਰੀ ਦੀ ਗਿਰਾਵਟ ਦਰਜ ਹੋਈ ਹੈ।
ਇਹ ਵੀ ਪੜ੍ਹੋ- PSPCL ਦਾ ਵੱਡਾ ਅਧਿਕਾਰੀ ਹੋਇਆ ਗ੍ਰਿਫ਼ਤਾਰ, ਕਾਰਾ ਜਾਣ ਰਹਿ ਜਾਓਗੇ ਹੈਰਾਨ
ਸਾਰਾ ਦਿਨ ਸੂਰਜ ਅਤੇ ਬੱਦਲਾਂ ਦੀ ਲੁਕਣਮੀਟੀ ਦਾ ਸਿਲਸਿਲਾ ਦੇਖਣ ਨੂੰ ਮਿਲਿਆ ਪਰ ਧੁੱਪ ਵਿਚ ਗਰਮਾਹਟ ਨਹੀਂ ਸੀ। ਸਾਰਾ ਦਿਨ ਠੰਢੀਆਂ ਹਵਾਵਾਂ ਦਾ ਦੌਰ ਚੱਲਦਾ ਰਿਹਾ, ਜਿਸ ਨਾਲ ਠੰਢ ਦਾ ਅਹਿਸਾਸ ਹੁੰਦਾ ਰਿਹਾ।
ਜਿਸ ਤਰ੍ਹਾਂ ਮੌਸਮ ਵਿਚ ਬਦਲਾਅ ਹੋ ਰਿਹਾ ਹੈ, ਇਸ ਤੋਂ ਅਜਿਹਾ ਜਾਪ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਠੰਢ ਇਕ ਵਾਰ ਫਿਰ ਤੋਂ ਰੰਗ ਦਿਖਾ ਸਕਦੀ ਹੈ। ਹਾਲਾਂਕਿ ਮੌਸਮ ਵਿਗਿਆਨ ਵਿਭਾਗ ਵੱਲੋਂ ਕਿਸੇ ਵੀ ਤਰ੍ਹਾਂ ਦਾ ਅਲਰਟ ਨਹੀਂ ਦੱਸਿਆ ਗਿਆ ਹੈ। ਸਿਰਫ ਹਲਕੇ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ।
ਉਥੇ ਹੀ, ਠੰਢਕ ਦਾ ਅਹਿਸਾਸ ਸਾਰਾ ਦਿਨ ਹੁੰਦਾ ਰਿਹਾ ਅਤੇ ਸ਼ਾਮ ਨੂੰ ਤੇਜ਼ ਹਵਾਵਾਂ ਨੇ ਠੰਢ ਨੂੰ ਹੋਰ ਵੀ ਵਧਾ ਦਿੱਤਾ। ਇਸੇ ਸਿਲਸਿਲੇ ਵਿਚ ਸਟੇਸ਼ਨ ’ਤੇ ਹਲਕੀ ਧੁੰਦ ਛਾਈ ਹੋਈ ਦੇਖਣ ਨੂੰ ਮਿਲੀ।
ਇਹ ਵੀ ਪੜ੍ਹੋ- CM ਮਾਨ ਨੇ ਪੁਲਸ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼ ; ''ਜੇ ਕੋਈ ਵਾਰਦਾਤ ਹੋਈ ਤਾਂ...''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e