ਕਾਰ ''ਚ ਤੇਲ ਪਵਾਉਣ ਗਏ ਨੌਜਵਾਨ ਦੀ ਮਾੜੀ ਕਰਤੂਤ, ਜਾਣ ਤੁਹਾਡਾ ਵੀ ਚੜ੍ਹ ਜਾਵੇਗਾ ਪਾਰਾ
Friday, Feb 07, 2025 - 09:20 PM (IST)
ਭਵਾਨੀਗੜ੍ਹ (ਵਿਕਾਸ ਮਿੱਤਲ)- ਸ਼ੁੱਕਰਵਾਰ ਦੁਪਹਿਰ ਇੱਥੇ ਕਾਕੜਾ ਰੋਡ 'ਤੇ ਸਥਿਤ ਇੱਕ ਪੈਟਰੋਲ ਪੰਪ ਤੋਂ 4 ਹਜ਼ਾਰ ਰੁਪਏ ਦਾ ਤੇਲ ਪਵਾ ਕੇ ਸਵਿਫਟ ਕਾਰ ਦਾ ਚਾਲਕ ਬਿਨਾਂ ਪੈਸੇ ਦਿੱਤੇ ਆਪਣੀ ਕਾਰ ਭਜਾ ਕੇ ਲੈ ਗਿਆ। ਹਾਲਾਂਕਿ ਕਾਰ ਦਾ ਨੰਬਰ ਪੈਟਰੋਲ ਪੰਪ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਿਆ ਤੇ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ।
ਇਸ ਸਬੰਧੀ ਕਿਸਾਨ ਸੇਵਾ ਕੇਂਦਰ ਪੰਪ ਦੇ ਮਾਲਕ ਯੋਗੇਸ਼ ਸਿੰਗਲਾ ਨੇ ਦੱਸਿਆ ਕਿ ਅੱਜ ਦੁਪਹਿਰ ਕਰੀਬ ਪੌਣੇ ਤਿੰਨ ਵਜੇ ਉਨ੍ਹਾਂ ਦੇ ਪੰਪ ਦੇ ਕਰਿੰਦੇ ਰਾਮ ਸ਼ੰਕਰ ਵਾਸੀ ਭਵਾਨੀਗੜ੍ਹ ਕੋਲੋਂ ਇੱਕ ਸਵਿਫਟ ਡਿਜ਼ਾਇਰ ਕਾਰ ਸਵਾਰ ਆਪਣੀ ਕਾਰ 'ਚ ਤੇਲ ਭਰਵਾਉਣ ਲਈ ਆਇਆ ਸੀ ਤੇ ਉਹ ਕਾਰ 'ਚ 4 ਹਜ਼ਾਰ ਰੁਪਏ ਦਾ ਡੀਜ਼ਲ ਭਰਵਾ ਕੇ ਕਰਿੰਦੇ ਨੂੰ ਪੈਸੇ ਦਿੱਤੇ ਬਿਨਾਂ ਹੀ ਆਪਣੀ ਕਾਰ ਤੇਜ਼ੀ ਨਾਲ ਭਜਾ ਕੇ ਲੈ ਗਿਆ।
ਇਹ ਵੀ ਪੜ੍ਹੋ- UK ਦਾ ਸਟੱਡੀ ਵੀਜ਼ਾ ਹੋਣ ਦੇ ਬਾਵਜੂਦ US ਤੋਂ ਇੰਡੀਆ ਡਿਪੋਰਟ ਹੋਈ ਮੁਸਕਾਨ, MLA ਨੇ ਘਰ ਪਹੁੰਚ ਜਾਣਿਆ ਹਾਲ
ਪੰਪ ਮਾਲਕ ਨੇ ਦੱਸਿਆ ਘਟਨਾ ਉਪਰੰਤ ਜਦੋਂ ਉਨ੍ਹਾਂ ਵੱਲੋਂ ਸੀ.ਸੀ.ਟੀ.ਵੀ. ਕੈਮਰਿਆਂ ਰਾਹੀ ਕਾਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਪਟਿਆਲਾ ਜ਼ਿਲ੍ਹੇ ਦੇ ਪਿੰਡ ਕਲਿਆਣ ਦੇ ਇੱਕ ਵਿਅਕਤੀ ਦੇ ਨਾਂ 'ਤੇ ਰਜਿਸਟਰਡ ਮਿਲੀ, ਜਿਸ ਸਬੰਧੀ ਉਨ੍ਹਾਂ ਨੇ ਪੁਲਸ ਨੂੰ ਇਤਲਾਹ ਦੇ ਦਿੱਤੀ ਹੈ। ਓਧਰ ਮਾਮਲੇ ਸਬੰਧੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਤਬਾਹ ਕਰ'ਤਾ ਪਰਿਵਾਰ, ਸਕੇ ਭਰਾਵਾਂ ਦੀ ਮੌਕੇ 'ਤੇ ਹੀ ਹੋ ਗਈ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e