ਕਿਰਤੀਆਂ ਨੇ ਮੰਗਾਂ ਸਬੰਧੀ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
Tuesday, Dec 11, 2018 - 04:28 AM (IST)

ਕਪੂਰਥਲਾ, (ਮਲਹੋਤਰਾ)- ਰੇਲਵੇ ਸਟੇਸ਼ਨ ਦੇ ਕੋਲ ਸਥਿਤ ਐੱਫ. ਸੀ. ਆਈ. ਕਪੂਰਥਲਾ ਦੇ ਦਫਤਰ ਦੇ ਬਾਹਰ ਕਰਮਚਾਰੀਆਂ ਨੇ ਐੱਫ. ਸੀ. ਆਈ, ਮੈਨੇਜਮੈਂਟ ਵੱਲੋਂ ਅਪਣਾਈ ਜਾ ਰਹੀ ਕਰਮਚਾਰੀ ਵਿਰੋਧੀ ਨੀਤੀ ਖਿਲਾਫ ਜ਼ਿਲਾ ਦਫਤਰ ਦੇ ਬਾਹਰ ਧਰਨਾ ਦੇ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਐੱਫ. ਸੀ. ਆਈ. ਕਪੂਰਥਲਾ ਦੇ ਜ਼ਿਲਾ ਸਕੱਤਰ ਡਿੰਪਲ ਕੁਮਾਰ ਨੇ ਦੱਸਿਆ ਕਿ ਐੱਫ. ਸੀ. ਆਈ. ਦੇ ਕਰਮਚਾਰੀ ਉਨ੍ਹਾਂ ਦੀ 1.1.2017 ਤੋਂ ਲੰਬਿਤ ਵੇਜ ਰਿਵੀਜ਼ਨ, ਓ. ਟੀ. ਏ. ਤੇ ਹੋਰ ਭੱਤੀਆਂ ਨੂੰ ਸੀਲਿੰਗ ਤੋਂ ਬਾਹਰ ਕਰਨ ਤੇ ਹੋਰ ਜਾਇਜ਼ ਮੰਗਾਂ ਨੂੰ ਲੈ ਕੇ ਵਰਕ ਟੂ ਰੂਲ 10 ਤੋਂ 5.30 ਵਜੇ ਤਕ ਕੰਮ ਕਰ ਰਹੇ ਹਨ। ਐੱਫ. ਸੀ. ਆਈ. ਖੇਤਰੀ ਮੈਨੇਜਮੈਂਟ ਵੱਲੋਂ ਐੱਫ. ਸੀ. ਆਈ. ਦੇ ਵੱਖ-ਵੱਖ ਜ਼ਿਲਿਅਾਂ ਦੇ 12 ਕਰਮਚਾਰੀਆਂ ਨੂੰ ਐੱਫ. ਸੀ. ਆਈ. ਤਰੀਕੇ ਨਾਲ ਤੰਗ ਪਰੇਸ਼ਾਨ ਦੇ ਨੀਅਤ ਨਾਲ ਪਿਛਲੇ 7 ਨਵੰਬਰ ਨੂੰ ਚੰਡੀਗਡ਼੍ਹ ਟ੍ਰਾਂਸਫਰ ਕਰ ਦਿੱਤਾ ਗਿਆ ਸੀ, ਜਿਸ ’ਚ ਕਪੂਰਥਲਾ ਜ਼ਿਲੇ ਦੇ ਤਿੰਨ ਕਰਮਚਾਰੀ ਵੀ ਸ਼ਾਮਲ ਹੈ। ਐੱਫ. ਸੀ. ਆਈ. ਰੀਜਨਲ ਮੈਨੇਜਮੈਂਟ ਵੱਲੋਂ ਕਰਮਚਾਰੀਆਂ ਤੇ ਨਾਜਾਇਜ਼ ਰਿਕਵਰੀਆਂ ਤੇ ਪੈਨਲਟੀ ਲਗਾਈ ਜਾ ਰਹੀ ਹੈ। ਮੈਨੇਜਮੈਂਟ ਦੇ ਇਸ ਤਾਨਾਸ਼ਾਹੀ ਰਵੱਈਏ ਦੇ ਰੋਸ ਵਜੋਂ ਪੂਰੇ ਪੰਜਾਬ ਦੇ ਕਰਮਚਾਰੀ ਸੋਮਵਾਰ ਤੋਂ ਅਣਮਿੱਥੇ ਸਮੇਂ ਲਈ ‘ਪੈੱਨ ਡਾਊਨ’ ਸਟਰਾਈਕ ਕਰ ਕੇ ਡੀ. ਐੱਮ. ਦਫਤਰ ਦੇ ਬਾਹਰ ਬੈਠ ਗਏ।
ਈ. ਐੱਸ. ਯੂ. ਦੇ ਜ਼ਿਲੇ ਪ੍ਰਧਾਨ ਗੌਰਵੇਂਦਰ ਸਿੰਘ ਤੇ ਐੱਫ. ਸੀ. ਆਈ. ਕਰਮਚਾਰੀ ਸੰਘ ਦੇ ਜ਼ਿਲਾ ਸਕੱਤਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਤਕ ਐੱਫ. ਸੀ. ਆਈ. ਮੈਨੇਜਮੈਂਟ 12 ਕਰਮਚਾਰੀਆਂ ਦੇ ਟ੍ਰਾਂਸਫਰ ਆਦੇਸ਼ ਰੱਦ ਨਹੀਂ ਕਰਦੀ ਤੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਪੂਰਾ ਨਹੀ ਕਰਦੀ ਤਦ ਤਕ ਸਟ੍ਰਾਈਕ ਜਾਰੀ ਰਹੇਗੀ। ਯੂਨੀਅਨ ਦੇ ਪ੍ਰਤੀਨਿਧੀਆਂ ਨੇ ਇਹ ਵੀ ਕਿਹਾ ਕਿ ਸਟਰਾਈਕ ਕਾਰਨ ਸੂਬਾ ਸਰਕਾਰ ਦਾ ਚਾਵਲ ਪ੍ਰਾਪਤ ਨਾ ਹੋਣ ਤੇ ਰੈਕ ਲੋਡ ਨਾ ਹੋਣ ਕਾਰਨ ਪੀ. ਡੀ. ਐੱਸ. ਪ੍ਰਭਾਵਿਤ ਹੋਣ ਤੇ ਖਾਦ ਭੰਡਾਰ ਸੰਕਟ ਲਈ ਐੱਫ. ਸੀ. ਆਈ. ਮੈਨੇਜਮੈਂਟ ਪੂਰੀ ਤਰ੍ਹਾਂ ਜ਼ਿੰਮੇਵਾਰੀ ਹੋਵੇਗੀ। ਧਰਨੇ ’ਚ ਕਰੀਬ 50 ਕਰਮਚਾਰੀ ਤੇ ਅਧਿਕਾਰੀ ਹਾਜ਼ਰ ਸਨ।