ਦੁਕਾਨਦਾਰ ਦੀ ਸਕੂਟਰੀ ਨੂੰ ਗੱਡੀ ਨੇ ਮਾਰੀ ਟੱਕਰ, ਮੌਤ

Tuesday, Feb 25, 2020 - 08:18 PM (IST)

ਦੁਕਾਨਦਾਰ ਦੀ ਸਕੂਟਰੀ ਨੂੰ ਗੱਡੀ ਨੇ ਮਾਰੀ ਟੱਕਰ, ਮੌਤ

ਰਾਹੋਂ, (ਪ੍ਰਭਾਕਰ)- ਫਿਲੌਰ ਰੋਡ ਰਾਹੋਂ ਵਿਖੇ 35 ਸਾਲਾ ਦੁਕਾਨਦਾਰ ਦੀ ਸਕੂਟਰੀ ਨੂੰ ਕਿਸੇ ਅਣਪਛਾਤੀ ਗੱਡੀ ਵਲੋਂ ਟੱਕਰ ਮਾਰਨ ਨਾਲ ਮੌਤ ਹੋਣ ਦਾ ਸਮਾਚਾਰ ਹੈ। ਥਾਣਾ ਰਾਹੋਂ ਦੇ ਏ.ਐੱਸ.ਆਈ. ਹਰਚੰਦ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਮ ਲਾਲ ਪੁੱਤਰ ਨਸੀਬ ਚੰਦ ਵਾਸੀ ਕਰੀਮਪੁਰ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸਦਾ ਭਣਵੱਈਆ ਪ੍ਰੇਮ ਕੁਮਾਰ ਪੁੱਤਰ ਦੇਵ ਕੁਮਾਰ ਵਾਸੀ ਪੱਲੀਆਂ ਕਲਾਂ ਉਮਰ 35 ਸਾਲ ਜੋ ਕਿ ਫਿਲੌਰ ਰੋਡ ਰਾਹੋਂ ਵਿਖੇ ਮੀਟ ਦੀ ਦੁਕਾਨ ਕਰਦਾ ਸੀ ਜੋ ਰੋਜ਼ਾਨਾ ਰਾਤ ਨੂੰ ਸਕੂਟਰੀ ’ਤੇ ਆਪਣੇ ਪਿੰਡ ਘਰ ਨੂੰ ਜਾਂਦਾ ਸੀ। ਬੀਤੀ ਰਾਤ ਸਾਢੇ 9 ਵਜੇ ਦੇ ਕਰੀਬ ਪ੍ਰੇਮ ਕੁਮਾਰ ਆਪਣੀ ਦੁਕਾਨ ਬੰਦ ਕਰ ਕੇ ਸਕੂਟਰੀ ’ਤੇ ਆਪਣੇ ਘਰ ਪਿੰਡ ਪੱਲੀਆਂ ਕਲਾਂ ਨੂੰ ਜਾ ਰਿਹਾ ਸੀ ਜਦੋਂ ਉਹ ਸਾਗਰ ਰਿਜ਼ੋਰਟ ਜਾਡਲਾ ਰੋਡ ਰਾਹੋਂ ਪਹੁੰਚਿਆ ਤਾਂ ਕਿਸੇ ਨਾਮਾਲੂਮ ਗੱਡੀ ਨੇ ਉਸਦੀ ਸਕੂਟਰੀ ਨੂੰ ਫੇਟ ਮਾਰ ਦਿੱਤੀ ਅਤੇ ਉਹ ਸੜਕ ’ਤੇ ਡਿੱਗ ਪਿਆ। ਲੋਕਾਂ ਦੀ ਮਦਦ ਨਾਲ ਪ੍ਰੇਮ ਕੁਮਾਰ ਨੂੰ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ। ਸਾਨੂੰ ਸਵੇਰੇ ਪਤਾ ਲੱਗਾ ਕਿ ਉਸਦੀ ਮੌਤ ਹੋ ਗਈ। ਕਿਸੇ ਡਰਾਈਵਰ ਨੇ ਲਾਪ੍ਰਵਾਹੀ ਨਾਲ ਗੱਡੀ ਉਸਦੀ ਸਕੂਟਰੀ ’ਚ ਮਾਰੀ ਜਿਥੇ ਉਸ ਦੀ ਮੌਤ ਹੋ ਗਈ।

ਕੀ ਕਹਿਣੈ ਐੱਸ.ਐੱਚ.ਓ. ਦਾ

ਐੱਸ.ਐੱਚ.ਓ. ਸੁਭਾਸ਼ ਬਾਠ ਨੇ ਦੱਸਿਆ ਕਿ ਰਾਮ ਲਾਲ ਦੇ ਬਿਆਨਾਂ ’ਤੇ ਅਣਪਛਾਤੀ ਗੱਡੀ ਚਾਲਕ ਦੇ ਖਿਲਾਫ ਏ.ਐੱਸ.ਆਈ. ਹਰਚੰਦ ਨੇ ਮਾਮਲਾ ਦਰਜ ਕਰ ਕੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਜਾਵੇਗੀ।


author

Bharat Thapa

Content Editor

Related News