ਘਰ ਦੀ ਖਸਤਾ ਹਾਲਤ ਕਾਰਨ ਡਿੱਗੀ ਛੱਤ, ਮਲਬੇ ਦੀ ਲਪੇਟ ''ਚ ਆਈ ਔਰਤ

Tuesday, Aug 13, 2024 - 03:40 PM (IST)

ਘਰ ਦੀ ਖਸਤਾ ਹਾਲਤ ਕਾਰਨ ਡਿੱਗੀ ਛੱਤ, ਮਲਬੇ ਦੀ ਲਪੇਟ ''ਚ ਆਈ ਔਰਤ

ਟਾਂਡਾ ਉੜਮੁੜ(ਵਰਿੰਦਰ ਪੰਡਿਤ)- ਪਿੰਡ ਰਾਏਪੁਰ ਵਿਚ ਅੱਜ ਦੁਪਹਿਰ ਇਕ ਘਰ ਦੀ ਖਸਤਾ ਹਾਲਤ ਛੱਤ  ਅਚਾਨਕ ਡਿੱਗ ਗਈ, ਜਿਸ ਕਾਰਨ ਉਸਦੇ ਮਲਬੇ ਹੇਠ ਆਈ ਔਰਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਜਿਸ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਬੀਤੇ ਦਿਨ ਹੋਈ ਬਰਸਾਤ ਤੋਂ ਹੋਰ ਕਮਜ਼ੋਰ ਹੋਈ ਛੱਤ ਅੱਜ ਦੁਪਹਿਰ 1 ਵਜੇ ਦੇ ਕਰੀਬ ਅਚਾਨਕ ਧਰਾਸ਼ਾਈ ਹੋ ਕੇ ਡਿੱਗ ਗਈ,  ਜਿਸ ਦੇ ਮਲਬੇ ਹੇਠਾਂ ਆਉਣ ਕਾਰਨ ਜਸਵੀਰ ਕੌਰ ਪਤਨੀ ਸਵਰਗਵਾਸੀ ਸੁਰਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਈ।

 ਇਹ ਵੀ ਪੜ੍ਹੋ- ਪੰਜਾਬ ਦੇ ਇਸ ਹੋਟਲ ਵਿਚ ਪੁਲਸ ਨੇ ਮਾਰਿਆ ਛਾਪਾ, ਇਤਰਾਜ਼ਯੋਗ ਹਾਲਤ 'ਚ ਫੜੇ ਮੁੰਡੇ-ਕੁੜੀਆਂ

ਘਰ ਦੇ ਦੂਜੇ ਕਮਰੇ ਵਿਚ ਮੌਜੂਦ ਔਰਤ ਦੀ ਨੂੰਹ ਵੱਲੋਂ ਸੂਚਨਾ ਮਿਲਣ 'ਤੇ ਜਸਵੀਰ ਕੌਰ ਦੇ ਪੁੱਤਰਾਂ ਵਰਿੰਦਰ ਸਿੰਘ, ਜਤਿੰਦਰ ਸਿੰਘ ਨੇ ਨੌਜਵਾਨ ਆਗੂ ਜੱਸੀ ਰਾਏਪੁਰ ਦੀ ਮਦਦ ਨਾਲ ਮਲਬੇ ਹੇਠੋਂ ਕੱਢ ਕੇ ਟਾਂਡਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਹੈ। ਇਸ ਹਾਦਸੇ ਕਾਰਨ ਕਮਰੇ ਵਿਚ ਪਿਆ ਸਮਾਨ ਵੀ ਨੁਕਸਾਨਿਆ ਗਿਆ ਹੈ।

ਇਹ ਵੀ ਪੜ੍ਹੋ- ਭਣੇਵੀਂ ਨਾਲ ਮਾਮੇ ਨੇ ਕਈ ਵਾਰ ਟੱਪੀਆਂ ਬੇਸ਼ਰਮੀ ਦੀਆਂ ਹੱਦਾ, ਜਦੋਂ ਹੋਈ ਗਰਭਵਤੀ ਤਾਂ ਕਰ 'ਤਾ ਵੱਡਾ ਕਾਂਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News