ਹਥਿਆਰਾਂ ਦੀ ਨੋਕ ''ਤੇ 2 ਨੌਜਵਾਨਾਂ ''ਤੋਂ ਕੀਤੀ ਲੁੱਟ
Thursday, Mar 14, 2019 - 02:27 AM (IST)
ਜਲੰਧਰ (ਜ.ਬ.)— ਸਿਟੀ ਪਬਲਿਕ ਸਕੂਲ ਦੇ ਕੋਲ ਮੋਟਰਸਾਈਕਲ ਸਵਾਰ ਲੁਟੇਰੇ ਸੈਰ ਕਰ ਰਹੇ ਦੋ ਨੌਜਵਾਨਾਂ 'ਤੇ ਬੇਸਬੈਟ ਨਾਲ ਹਮਲਾ ਕਰਕੇ ਸੋਨੇ ਦਾ ਕੜਾ ਤੇ ਸੋਨੇ ਦੀ ਚੈਨ ਲੁੱਟ ਕੇ ਫਰਾਰ ਹੋ ਗਏ। ਦੇਰ ਰਾਤ 12.00 ਵਜੇ ਸੇਠ ਹੁਕਮਚੰਦ ਕਾਲੋਨੀ ਦੇ ਰਹਿਣ ਵਾਲੇ ਵਿੱਕੀ ਗੁਗਲਾਨੀ ਪੁੱਤਰ ਹਰਬੰਸ ਲਾਲ ਤੇ ਸਾਗਰ ਢੀਗਰਾ ਪੁੱਤਰ ਹਰੀਸ਼ ਚੰਦ ਸੀਟੀ ਪਬਲਿਕ ਸਕੂਲ ਦੇ ਕੋਲ ਸੈਰ ਕਰ ਰਹੇ ਸਨ। ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਹਮਲਾਵਾਰਾਂ ਦੀ ਗਿਣਤੀ ਦਸ ਦੇ ਕਰੀਬ ਸੀ। ਉਨ੍ਹਾਂ ਦੇ ਕੋਲ ਬੈਸਬੇਟ ਤੇ ਤੇਜ਼ ਧਾਰ ਹਥਿਆਰ ਸਨ। ਇਸ ਦੌਰਾਨ ਵਿੱਕੀ ਦੇ ਸਿਰ 'ਤੇ ਗਹਿਰੀ ਚੋਟ ਆਈ ਜਦਕਿ ਸਾਗਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸਾਗਰ ਨੇ ਦੱਸਿਆ ਕਿ ਲੁਟੇਰੇ ਉਸ ਦੇ ਗਲੇ 'ਚੋਂ ਪੰਜ ਤੋਲੋ ਦੀ ਚੈਨ ਤੇ ਵਿੱਕੀ ਦੇ ਹੱਥ 'ਚੋਂ ਪੰਜ ਤੋਲੋ ਦਾ ਸੋਨੋ ਦਾ ਕੜਾ ਲੈ ਕੇ ਫਰਾਰ ਹੋ ਗਏ। ਉਥੇ ਦੇਰ ਰਾਤ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਥਾਣਾ ਨੰਬਰ ਇਕ ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।